ਹੁਸ਼ਿਆਰਪੁਰ – 2 ਫਰਵਰੀ ਹਰਪ੍ਰੀਤ ਬੇਗਮਪੁਰੀ
ਪਿਛਲੇ ਕੁਝ ਦਿਨਾਂ ਤੋਂ ਪਿੰਡ ਬੈਂਸ ਖੁਰਦ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਆਪਸੀ ਗਲਤ ਫਹਿਮੀਆਂ ਕਾਰਨ ਚੱਲ ਰਹੇ ਵਿਵਾਦ ਨੂੰ ਅੱਜ ਸਿੱਖ ਅਤੇ ਦਲਿਤ ਜਥੇਬੰਦੀਆਂ ਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਹੁਸ਼ਿਆਰਪੁਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਕੇ ਹੱਲ ਕਰ ਲਿਆ ਹੈ ਜਿਸ ਤਹਿਤ ਸਤਿਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਪਹਿਲਾਂ ਦੀ ਤਰ੍ਹਾਂ ਸਾਰੇ ਨਗਰ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਪਿੰਡ ਦੀ ਧਰਮਸ਼ਾਲਾ ਵਿੱਚ ਮਨਾਇਆ ਜਾਵੇਗਾ। ਇਸ ਸਮੇਂ ਸਿੱਖ ਅਤੇ ਦਲਿਤ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਨਗਰ ਬੈਂਸ ਖੁਰਦ ਵਿਖੇ ਇੱਕ ਹੀ ਗੁਰੂ ਘਰ ਹੈ ਜਿੱਥੇ ਸਾਰੇ ਗੁਰੂ ਸਾਹਿਬਾਨ ਦੇ ਗੁਰਪੁਰਬ ਸ਼ਰਧਾ ਪੂਰਵਕ ਮਨਾਏ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਸਾਰੇ ਭਾਈਚਾਰੇ ਆਪਸੀ ਸਾਂਝ ਪਿਆਰ ਨਾਲ ਰਹਿੰਦੇ ਹਨ ਅਤੇ ਇਹ ਭਾਈਚਾਰਕ ਸਾਂਝ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਸਦਕਾ ਸਦੀਆਂ ਤੱਕ ਕਾਇਮ ਰਹੇਗੀ ਇਸ ਸਮੇਂ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਵਿਸ਼ਵਾਸ ਦਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਭਾਈਚਾਰਕ ਸਾਂਝ ਹੋਰ ਮਜਬੂਤ ਬਣਾਉਣਗੇ ਇਸ ਮੌਕੇ ਸਰਪੰਚ ਹਰਜੀਤ ਸਿੰਘ, ਗੁਰਨਾਮ ਸਿੰਘ, ਬੇਗਮਪੁਰਾ ਟਾਈਗਰ ਫੋਰਸ ਤੋਂ ਅਸ਼ੋਕ ਸਲਣ , ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਤੋਂ ਹਰਪ੍ਰੀਤ ਸਿੰਘ ਲਾਲੀ,ਰਣਧੀਰ ਸਿੰਘ ਅਸਲਪੁਰ , ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਤੋਂ ਹਰਵਿੰਦਰ ਹੀਰਾ , ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਗੁਰਨਾਮ ਸਿੰਘ ਸਿੰਗੜੀਵਾਲਾ ,ਭੁਪਿੰਦਰ ਸਿੰਘ ਸੱਜਣ , ਸਿੱਖ ਨੌਜਵਾਨ ਫਰੰਟ ਤੋਂ ਕਰਨੈਲ ਸਿੰਘ ਲਵਲੀ , ਆਵਾਜ਼ੇ – ਏ – ਕੌਮ ਤੋਂ ਰਣਵੀਰ ਸਿੰਘ ਬੈਂਸਤਾਨੀ,ਪ੍ਰਧਾਨ ਸੁਰਿੰਦਰ ਸਿੰਘ, ਜੰਗ ਖਾਲਸਾ ਗਰੁੱਪ ਤੋਂ ਜਗਜੀਤ ਸਿੰਘ ,ਅਮਰਜੀਤ ਸਿੰਘ ਗੋਕਲ ਨਗਰ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਸਰਪੰਚ ਉਪਕਾਰ ਸਿੰਘ ਭਕਲਾ,ਸਰਪੰਚ ਸੋਨੂ ਖੁਣ ਖੁਣ, ਤਰਨਜੀਤ ਸਿੰਘ, ਅਮਨਦੀਪ ਸਿੰਘ, ਰਮਨਦੀਪ ਸਿੰਘ, ਜਗਦੀਪ ਸਿੰਘ, ਲਖਬੀਰ ਸਿੰਘ ਆਦਿ ਹਾਜ਼ਰ ਸਨ