ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪਿੰਡ ਅਹਿਮਦਪੁਰ ਵਿਖੇ ਜੈ ਬਾਬਾ ਕਿਸ਼ੋਰ ਦਾਸ ਜੀ ਦੀ ਯਾਦ ਵਿੱਚ 32ਵਾਂ ਕਬੱਡੀ ਟੂਰਨਾਮੈਂਟ ਅਤੇ ਸਲਾਨਾ ਜੋੜ ਮੇਲਾ ਕਰਵਾਇਆ ਗਿਆ। ਅਖੀਰਲੇ ਦਿਨ ਕਬੱਡੀ ਟੂਰਨਾਮੈਂਟਾਂ ਦਾ ਉਦਘਾਟਨ ਡੀ.ਐੱਸ.ਪੀ ਸਬ-ਡਵੀਜਨ ਮਾਨਸਾ ਬੂਟਾ ਸਿੰਘ ਗਿੱਲ ਨੇ ਰੀਬਨ ਕੱਟ ਕੇ ਕੀਤਾ ਅਤੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇੱਕ ਯਾਦਗਾਰੀ ਤਸਵੀਰ ਵੀ ਕਰਵਾਈ। ਜੁੜੇ ਇੱਕਠ ਨੂੰ ਸੰਬੋਧਨ ਕਰਦਿਆਂ ਡੀ.ਐੱਸ.ਪੀ ਬੂਟਾ ਸਿੰਘ ਗਿੱਲ ਨੇ ਕਿਹਾ ਕਿ ਨਸ਼ਾ ਸਭ ਤੋਂ ਵੱਡਾ ਕੋਹੜ ਹੈ। ਜਿਸ ਨੇ ਸਾਡੀ ਜਵਾਨੀ, ਸਾਡੀ ਆਰਥਿਕਤਾ, ਦੇਸ਼ ਦਾ ਭਵਿੱਖ ਖਾਣਾ ਸ਼ੁਰੂ ਕਰ ਦਿੱਤਾ ਹੈ। ਸਾਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ, ਇਸ ਦੇ ਮਾੜੇ ਨਤੀਜਿਆਂ ਅਤੇ ਸਮਾਜ ਉੱਤੇ ਪਏ ਨਸ਼ੇ ਦੇ ਪ੍ਰਭਾਵ ਤੋਂ ਚੁਕੰਨਾ ਹੋ ਕੇ ਨਸ਼ੇ ਦੇ ਖਿਲਾਫ ਲਾਮਬੰਦ ਹੋਣ ਦੀ ਲੋੜ ਹੈ। ਅਸੀਂ ਨਸ਼ੇ ਤੋਂ ਖੁਦ ਬਚੀਏ, ਨੌਜਵਾਨੀ ਨੂੰ ਬਚਾਈਏ ਅਤੇ ਨਸ਼ਿਆਂ ਦਾ ਲਤ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਕੱਢ ਕੇ ਲਿਆਈਏ। ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਅਤੇ ਖੇਡ ਪ੍ਰਤੀਯੋਗਤਾ ਉਪਰਾਲੇ ਕਰਨੇ ਸਮਾਜ ਲਈ ਲਾਹੇਵੰਦ ਹਨ ਕਿਉਂਕਿ ਇਨ੍ਹਾਂ ਉੱਦਮਾਂ ਸਦਕਾ ਹੀ ਨੌਜਵਾਨ ਨਸ਼ੇ ਤੋਂ ਮੁੱਖ ਮੋੜਦੇ ਹਨ ਅਤੇ ਖੇਡਾਂ ਵੱਲ ਪ੍ਰੇਰਿਤ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਾਬਾ ਕਿਸ਼ੋਰ ਦਾਸ ਪ੍ਰਬੰਧਕ ਕਮੇਟੀ ਦਾ ਇਹ ਉਪਰਾਲਾ ਬਹੁਤ ਸਲਾਂਘਾਯੋਗ ਹੈ, ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੇ ਹਨ। ਇਸੇ ਦੌਰਾਨ ਡੀ.ਐੱਸ.ਪੀ ਬੂਟਾ ਸਿੰਘ ਗਿੱਲ, ਥਾਣਾ ਸਿਟੀ ਬੁਢਲਾਡਾ ਦੇ ਮੁੱਖੀ ਬਲਕੌਰ ਸਿੰਘ, ਕਾਮਰੇਡ ਰਮੇਸ਼ ਕੁਮਾਰ ਮੇਸ਼ੀ, ਗੁਰਜੀਤ ਸਿੰਘ ਗੋਪੀ, ਏ.ਐੱਸ.ਆਈ ਮੇਵਾ ਸਿੰਘ ਦਾ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਜਟਾਣਾ, ਮੀਤ ਪ੍ਰਧਾਨ ਜਗਚਾਨਣ ਸਿੰਘ, ਹਰਭਜਨ ਸਿੰਘ ਦਲਿਓ, ਸੁਖਦੀਪ ਸਿੰਘ ਦੀਪਾ ਚਹਿਲ, ਖਜਾਨਚੀ ਬਿੰਦਰ ਸਿੰਘ ਦਲਿਓ, ਡਾ: ਰਾਜ ਕੁਮਾਰ, ਗੁਰਸੇਵਕ ਸਿੰਘ ਜਵੰਧਾ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਕੇਸਰ ਦਾਸ, ਮਾ: ਲਾਲਜੀਤ ਸਿੰਘ ਲਾਲੀ, ਮੈਂਬਰ ਜਿਓਣਾ ਰਾਮ, ਮਾ: ਅਮਨਦੀਪ ਗਰਗ, ਕਰਮਜੀਤ ਸਿੰਘ, ਕੇਵਲ ਸਿੰਘ ਰੇਲਵੇ ਮੁਲਾਜਮ, ਗੁਰਜੰਟ ਸਿੰਘ ਚਹਿਲ, ਬੋਘਾ ਸ਼ਰਮਾ, ਗੱਗੀ ਜਵੰਧਾ, ਮੱਖਣ ਡੀ.ਪੀ.ਈ, ਪ੍ਰਧਾਨ ਦਰੋਗਾ ਸਿੰਘ, ਮੈਂਬਰ ਜੱਗਰ ਸਿੰਘ, ਦਿਲਬਾਗ ਸਿੰਘ, ਗੁਰਦੀਪ ਸਿੰਘ ਰੰਧਾਵਾ, ਗੁਰਜੀਤ ਸਿੰਘ ਗੋਪੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਮਨਪਸੰਦ ਦੀਆਂ ਖੇਡਾਂ ਨਾਲ ਜੁੜਣ : ਡੀ.ਐੱਸ.ਪੀ ਬੂਟਾ ਗਿੱਲ
