ਆਪ ਸਰਕਾਰ ਸਮੇਂ ਪੰਜਾਬ ਵਿੱਚ ਜੰਗਲ ਰਾਜ ਬਣਿਆ — ਜੱਬੋਵਾਲ

  ਸੁਲਤਾਨਪੁਰ ਲੋਧੀ 02 ਫਰਵਰੀ (ਲਖਵੀਰ ਵਾਲੀਆ) :-– ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੀ ਮੀਟਿੰਗ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਸੇਚਾਂ ਵਿੱਚ ਕਰਨੈਲ ਸਿੰਘ ਦੇ ਨਿਵਾਸ ਸਥਾਨ ਤੇ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੱਬੋਵਾਲ ਅਤੇ ਉਨਾਂ ਦੇ ਨਾਲ ਪਾਰਟੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਮਨਿਆਲਾ ਵੀ ਹਾਜ਼ਰ ਹੋਏ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਬੋਵਾਲ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਪੰਜਾਬ ਸਰਕਾਰ ਨੇ ਪੰਜਾਬ ਵਿੱਚ ਜੰਗਲ ਰਾਜ ਬਣਾਇਆ ਹੋਇਆ ਹੈ। ਕਿਸੇ ਵੀ ਦਫਤਰ ਥਾਣੇ ਕਚਹਿਰੀਆਂ ਅਤੇ ਚੌਂਕੀਆਂ ਵਿੱਚ ਕਿਸੇ ਗਰੀਬ ਵਿਅਕਤੀ ਦੀ ਕੋਈ ਸੁਣਵਾਈ ਨਹੀਂ ਹੈ ਸਿਰਫ ਸਰਕਾਰ ਦੇ ਗਿਣੇ ਚੁਣੇ ਹੋਏ ਲੋਕਾਂ ਦੀ ਹੀ ਸੁਣਵਾਈ ਹੁੰਦੀ ਹੈ। ਤਿੰਨ ਸਾਲ ਤੋਂ ਪਿੰਡਾਂ ਦੇ ਵਿਕਾਸ ਠੱਪ ਪਏ ਹਨ ਅਤੇ ਬਹੁਤ ਸਾਰੀਆਂ ਚੋਣਾਂ ਪੈਂਡਿੰਗ ਪਈਆਂ ਹਨ ਪੰਜਾਬ ਦੀਆਂ ਪੰਚਾਇਤੀ ਚੋਣਾਂ ਧੱਕੇ ਨਾਲ ਸਰਬ ਸੰਮਤੀਆਂ ਕਰਵਾਈਆਂ ਗਈਆਂ ਸਰਕਾਰ ਨੇ ਸਰਪੰਚਾਂ ਦੀ ਖਰੀਦੋ ਫਰੋਖਤ ਕੀਤੀ ਅਤੇ ਹੁਣੇ ਹੁਣੇ ਹੋਈਆਂ ਨਿਗਮ ਚੋਣਾਂ ਵਿੱਚ ਹੁਣੇ ਹੁਣੇ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਬਹੁਤ ਸਾਰੀਆਂ ਧਾਂਦਲੀਆਂ ਹੋਈਆਂ ਅਤੇ ਧੱਕੇ ਨਾਲ ਸਰਕਾਰ ਨੇ ਆਪਣੇ ਮੇਅਰ ਬਣਾਏ ਪੰਜਾਬ ਦੇ ਹਾਲਾਤਾਂ ਤੋਂ ਲੱਗ ਰਿਹਾ ਹੈ ਕਿ ਜਿਵੇਂ ਪੰਜਾਬ ਵਿੱਚ ਜੰਗਲ ਰਾਜ ਹੋਵੇ ਪੰਜਾਬ ਦੇ ਯੂਪੀ ਅਤੇ ਬਿਹਾਰ ਨਾਲੋਂ ਮਾੜੇ ਹਾਲਾਤ ਹੋਏ ਹੋਏ ਹਨ ਜੱਬੋਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਸਰਕਾਰ ਦਾ ਬਦਲਾ ਦੇਖ ਲਿਆ ਹੈ ਇਸ ਮੌਕੇ ਕੁਝ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਚਮਨ ਲਾਲ ਨੂੰ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦਾ ਉਪ ਪ੍ਰਧਾਨ ਅਤੇ ਕਰਨੈਲ ਸਿੰਘ ਨੂੰ ਯੂਨਿਟ ਸੇਚਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਬਲਦੇਵ ਸਿੰਘ ਮਨਿਆਲਾ ਤੋਂ ਇਲਾਵਾ ਕਸ਼ਮੀਰ ਸਿੰਘ ਮੋਮੀ ਜਿਲਾ ਕਪੂਰਥਲਾ ਦੇ ਪ੍ਰਧਾਨ ਹੰਸਰਾਜ, ਮੁਖਤਾਰ ਸਿੰਘ, ਜਸਵਿੰਦਰ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਚਰਨ ਸਿੰਘ, ਹਰਨਾਮ ਸਿੰਘ ਅਤੇ ਸਰਵਣ ਕੁਮਾਰ ਆਦਿ ਹਾਜ਼ਰ ਸੀ।