ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ ਵਿਖੇ ‘ਬੈਗਲੈਸ ਡੇ’ ਅਧੀਨ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਸੰਤੁਲਿਤ ਵਿਕਾਸ ਲਈ ‘ਚੁਸਤੀ- ਸਫੁਰਤੀ ਦਿਵਸ ਦੇ ਮੌਕੇ ਵੱਖ -ਵੱਖ ਕਿਸਮ ਦੀਆਂ ਸਹਿ ਕਿਰਿਆਵਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਤਨਾਵ ਨੂੰ ਦੂਰ ਕਰਕੇ ਤਰੋਤਾਜ਼ਾ ਰੱਖਣ ਲਈ ਗਤੀਵਿਧੀਆਂ ਕਰਵਾਈਆਂ ਗਈਆਂ।
ਅਦਲਾ-ਬਦਲੀ ਪ੍ਰੋਗਰਾਮ ਤਹਿਤ ਪੀ ਐਮ ਸ੍ਰੀ ਸਰਕਾਰੀ ਹਾਈ ਸਕੂਲ,ਸਮਾਓ ਦੇ ਬੱਚੇ ਆਪਣੇ ਅਧਿਆਪਕ ਸਾਹਿਬਾਨ ਨਾਲ ਸਕੂਲ ਵਿਖੇ ਵਿਜ਼ਿਟ ‘ਤੇ ਆਏ। ਬੜੀ ਗਰਮਜੋਸ਼ੀ ਨਾਲ ਸਮਾਓਂ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦਾ ਰਿਫਰੈਸ਼ਮੈਂਟ ਚਾਹ, ਬਿਸਕੁਟਾਂ, ਸਨੈਕਸ ਨਾਲ ਸਵਾਗਤ ਕਰਦੇ ਹੋਏ ਸਮੂਹ ਪਿਤਰੀ ਸਕੂਲ ਦੇ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ।
‘ਗਣਿਤ ਚੱਕਰ’ ਗਤੀਵਿਧੀ ਅਧੀਨ ਮਾਹਿਰ ਮਹਿਮਾਨਾਂ ਦੁਆਰਾ ਅਬੈਕਸ ਸੋਖੀਆਂ ਤੇ ਸਰਲ ਗਣਿਤ ਗਤੀਵਿਧੀਆਂ ਦੁਆਰਾ ਬੱਚਿਆਂ ਦੀ ਪੜ੍ਹਾਈ ਨੂੰ ਰੋਚਕ ਅਤੇ ਮਾਨਸਿਕ ਪ੍ਰੇਸ਼ਾਨੀ ਰਹਿਤ ਬਣਾਉਣ ਦਾ ਯਤਨ ਕੀਤਾ ਗਿਆ। ਬੱਚਿਆਂ ਦੇ ਗਣਿਤ ਰੰਗੋਲੀ ਮੁਕਾਬਲੇ ਕਰਵਾਏ ਗਏ।
‘ਸਾਇਬਰ ਸਕਿਉਰਟੀ’ ਗਤੀਵਿਧੀ ਅਧੀਨ ਬੱਚਿਆਂ ਨੇ ਸਭਿਆਚਾਰਕ ਪ੍ਰੋਗਰਾਮ ਤਹਿਤ ਬੋਲੀਆਂ ਪਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ।
ਖੇਡ ਗਤੀਵਿਧੀ ਅਧੀਨ ਮਹਿਮਾਨ ਅਤੇ ਮੇਜ਼ਬਾਨ ਪੀ ਐਮ ਸ੍ਰੀ ਸਕੂਲ ਦੇ ਬੱਚਿਆਂ ਦੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦਾ ਸਾਰੇ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ। ਬੱਚਿਆਂ ਦੀ ਹੋਂਸਲਾ-ਅਫਜ਼ਾਈ ਲਈ ਪੀ ਐਮ ਸ੍ਰੀ ਸਰਕਾਰੀ ਹਾਈ ਸਕੂਲ, ਸਮਾਓ ਦੇ ਮੁੱਖ ਅਧਿਆਪਕ ਸ਼੍ਰੀ ਹਰਜਿੰਦਰ ਸਿੰਘ ਜੀ ਨੇ ਕ੍ਰਿਸਨ ਕੁਮਾਰ ਜੀ ਨਾਲ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਬੱਚਿਆਂ ਦੁਆਰਾ ਕੀਤੀਆਂ ਜਾ ਰਹੀਆਂ ਸਹਿ ਕਿਰਿਆਵਾਂ ਦੀ ਸ਼ਲਾਘਾ ਕੀਤੀ।
ਸਕੂਲ ਮੁੱਖੀ ਰਾਜਿੰਦਰ ਸਿੰਘ ਨੇ ‘ਬੈਗਲੈਸ ਡੇ’ ਤੇ ਕੀਤੀਆਂ ਗਈਆਂ ਗਣਿਤ ਚੱਕਰ,ਸਾਇਬਰ ਸਕਿਉਰਟੀ, ਖੇਡ ਅਤੇ ਅਦਲਾ-ਬਦਲੀ ਪ੍ਰੋਗਰਾਮ ਵਿਜ਼ਿਟ ਤਹਿਤ ਕੀਤੀਆਂ ਗਈਆਂ ਸਹਿ-ਕਿਰਿਆਵਾਂ ‘ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਬੱਚਿਆਂ ਦੇ ਫੁੱਲਾਂ ਵਾਂਗ ਖਿੜੇ ਚਿਹਰਿਆਂ ਲਈ ਦੋਵਾਂ ਸਕੂਲਾਂ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਦਾ ਅਸਲ ਕਿਰਦਾਰ ਉਸ ਸਮੇਂ ਹੀ ਸਫ਼ਲ ਹੁੰਦਾ ਹੈ ਜਦੋਂ ਉਹ ਬੱਚਿਆਂ ਦੇ ਜੀਵਨ ਨੂੰ ਸਰੀਰਕ ਅਤੇ ਮਾਨਸਿਕ ਤਨਾਅ ਰਹਿਤ ਕਰਨ ਲਈ ਯਤਨਸ਼ੀਲ ਹੁੰਦਾ ਹੈ ਜਿਸਦਾ ਅਕਸ਼ ਅੱਜ ਦੇ ਦਿਨ ਤੋਂ ਝਲਕਦਾ ਹੈ।
ਇਸ ਮੌਕੇ ਚੇਅਰਮੈਨ ਦਰਸ਼ਨ ਸਿੰਘ ਖਾਲਸਾ, ਰਾਮ ਸਿੰਘ, ਸਮਰਜੀਤ ਸਿੰਘ ਕਮੇਟੀ ਮੈਂਬਰ, ਸਮਾਓ ਸਕੂਲ ਤੋਂ ਰਜਨੀ ਦੇਵੀ, ਮਨਪ੍ਰੀਤ ਕੌਰ, ਪ੍ਰਾਇਮਰੀ ਸਕੂਲ ਸਟਾਫ, ਕੈਂਪਸ ਮੈਨੇਜਰ ਬਲਵੀਰ ਸਿੰਘ, ਸਮੂਹ ਸਟਾਫ,ਸੁਰੱਖਿਆ ਗਾਰਡ, ਚੋਕੀਦਾਰ,ਮਿਡ-ਡੇ-ਮੀਲ ਵਰਕਰ, ਸਫ਼ਾਈ ਸੇਵਕ ਆਦਿ ਹਾਜ਼ਰ ਸਨ।