ਬੁਢਲਾਡਾ (ਦਵਿੰਦਰ ਸਿੰਘ ਕੋਹਲੀ)- ਉੱਤਰੀ ਭਾਰਤ ਦੀ ਸਿਰਮੌਰ ਖ਼ੁਦਮੁਖਤਿਆਰ (ਆਟੋਨੋਮਸ) ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਭਾਰਤ ਸਰਕਾਰ ਦੇ ਮਨਿਸਟਰੀ ਆਫ ਐਜੂਕੇਸ਼ਨ ਦੇ ਸਕੂਲ ਸਿੱਖਿਆ ਵਿਭਾਗ ਦੀਆਂ ਗਾਈਡਲਾਇਨਜ਼ ਅਨੁਸਾਰ ਨਵੀਂ ਸਿੱਖਿਆ ਨੀਤੀ -2020 ਸਬੰਧੀ ‘ਓਰੀਐਨਟੇਸ਼ਨ ਪ੍ਰੋਗਰਾਮ’ ਦਾ ਆਯੋਜਨ ਕੀਤਾ ਗਿਆ। ਇਸ ‘ਓਰੀਐਨਟੇਸ਼ਨ ਪ੍ਰੋਗਰਾਮ’ ਵਿਚ ਵਿਦਿਆਰਥੀਆਂ ਨੂੰ ਨਵੀਂ ਸਿੱਖਿਆ ਨੀਤੀ ਦੇ ਮੁੱਖ ਪਹਿਲੂਆਂ, ਪ੍ਰਭਾਵਾਂ ਅਤੇ ਚੁਣੌਤੀਆਂ ਸਬੰਧੀ ਵਿਸਥਾਰ ਵਿੱਚ ਜਾਣੂ ਕਰਵਾਇਆ ਗਿਆ ਅਤੇ ਇਹ ਪ੍ਰੋਗਰਾਮ ਵਿਚ ਸਕੂਲ ਲਗਾਤਾਰ ਸ਼ਿਰਕਤ ਕਰ ਰਹੇ ਹਨ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਵਿੱਚ ਸਕਿੱਲ ਐਜੂਕੇਸ਼ਨ ਨੂੰ ਤਰਜੀਹ ਦਿੱਤੀ ਗਈ ਹੈ, ਸੰਸਥਾ ਨੇ ਇਸ ਇਲਾਕੇ, ਤਕਨਾਲੋਜੀ ਅਤੇ ਉਦਯੋਗਾਂ ਨੂੰ ਕੇਂਦਰ ਵਿੱਚ ਰੱਖਦਿਆਂ ਨਵੇਂ ਕੋਰਸ ਪ੍ਰਸਤਾਵਿਤ ਕੀਤੇ ਹਨ। ਜਿੰਨਾਂ ਵਿੱਚ ਬੀ.ਵਾਕ ਡਾਟਾ ਸਾਇੰਸ, ਬੀ.ਐੱਸਸੀ ਫੋਰੈਂਸਿਕ ਸਾਇੰਸ, ਬੀ. ਏ. ਆਨਰਜ਼ (ਅੰਗਰੇਜ਼ੀ, ਪੰਜਾਬੀ, ਅਰਥ ਸ਼ਾਸਤਰ, ਹੋਮ ਸਾਇੰਸ, ਸੰਗੀਤ ਅਤੇ ਸਾਊਂਡ ਪ੍ਰੋਡਕਸ਼ਨ), ਬੀ.ਏ. ਮਾਸ ਕਾਮਨੀਕੇਸ਼ਨ, ਬੀ. ਵਾੱਕ ਪ੍ਰਫੌਰਮਿੰਗ ਆਰਟ, ਬੀ. ਵਾੱਕ ਟੂਰਿਜ਼ਮ ਅਤੇ ਟਰੈਵਲ ਦੇ ਡਿਗਰੀ ਕੋਰਸ ਹਨ। ਟੈਕਸਟਾਈਲ ਡਾਇੰਗ ਐਂਡ ਪ੍ਰਿਟਿੰਗ, ਹੋਮ ਸਾਇੰਸ ਐਂਡ ਨਿਊਟ੍ਰੇਸ਼ਨ, ਬੈਂਕਿੰਗ ਐਂਡ ਇੰਸੋਰੈਸ਼, ਵੀਡੀਓ ਅਡੀਟਿੰਗ ਐਂਡ ਮਿਕਸਿੰਗ, ਜੀ.ਐੱਸ.ਟੀ. ਐਂਡ ਇਨਕਮ ਟੈਕਸ, ਇੰਟਰਨੈੱਟ ਐਂਡ ਫਰੰਟ ਆਫਸ ਮੈਨੇਜਮੈਂਟ, ਮਸ਼ਰੂਮ ਕਲਟੀਵੇਸਨ, ਈ-ਅਕਾਊਂਟਿੰਗ, ਸਟੌਕ ਮਾਰਕੀਟਿੰਗ, ਇਨਵਾਇਰਮੈਂਟਲ ਔਡਿਟਿੰਗ ਸਰਟੀਫਿਕੇਟ ਕੋਰਸ ਹਨ।
ਇਸ ਓਰੀਟੇਸ਼ਨ ਪ੍ਰੋਗਰਾਮ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚਲਾਏ ਜਾ ਰਹੇ ਅੰਡਰ ਗੈ੍ਰਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਅਤੇ ਇਨ੍ਹਾਂ ਨਵੇਂ ਪ੍ਰਸਤਾਵਿਤ ਕੋਰਸਾਂ ਸਬੰਧੀ ਵਿਸਥਾਰਿਤ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿਚ ਪੰਜਾਬ ਅਤੇ ਹਰਿਆਣਾ ਦੇ ਲੱਗਭੱਗ ਸੱਤਰ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਲੱਗਭੱਗ 4800 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਾ (ਲੜਕੇ ਅਤੇ ਲੜਕੇ), ਗੰਢੂ ਕਲਾਂ, ਗੋਬਿੰਦਗੜ ਖੋਖਰ, ਅੱਕਾਂਵਾਲੀ, ਸੈਦੇਵਾਲਾ, ਬੱਲਰਾਂ, ਬੁਢਲਾਡਾ, ਫੱਤਾ ਮਾਲੋਕਾ, ਕਿਸ਼ਨਗੜ੍ਹ, ਧਰਮਗੜ੍ਹ, ਅਤਲਾ ਕਲਾਂ, ਭੀਖੀ (ਲੜਕੇ ਅਤੇ ਲੜਕੀਆਂ), ਮੂਨਕ, ਨੰਗਲ, ਕੁਲਰੀਆਂ, ਬੱਛੋਆਣਾ, ਰੰਗੜਿਆਲ, ਬਰ੍ਹੇ, ਦਾਤੇਵਾਸ, ਰਿਉਂਦ ਕਲਾਂ, ਬਖਸੀਵਾਲਾ, ਨੰਗਲ ਕਲਾਂ, ਭਾਦੜਾ, ਰੱਲੀ, ਕੋਟੜਾ ਕਲਾਂ, ਫਫੜੇ ਭਾਈਕੇ, ਮਨੂ ਵਾਟਿਕਾ, ਬੁਢਲਾਡਾ, ਸਮਾਰਟ ਸਕੂਲ ਕੁਲਰੀਆਂ, ਸਕੂਲ ਆਫ ਐਮੀਨੈਂਸ ਬੋਹਾ, ਲਹਿਰਾਗਾਗਾ, ਛਾਜਲੀ, ਜਿੰਦਲ ਇੰਟਰਨੈਸ਼ਨਲ ਸਕੂਲ ਮੰਡੇਰ, ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈਕੇ, ਗੁਰੂ ਤੇਗ ਬਹਾਦਰ ਪਬਲਿਕ ਸਕੂਲ਼ ਛਾਜਲੀ, ਆਤਮਾ ਰਾਮ ਮੈਮੋਰੀਅਲ ਸਕੂਲ ਬਰੇਟਾ, ਜਵਾਹਰ ਨਵੋਦਿਆ ਫਫੜੇ ਭਾਈਕੇ, ਗ੍ਰੀਨ ਲੈਂਡ ਡੀਏਵੀ ਪਬਲਿਕ ਸਕੂਲ ਬਰੇਟਾ, ਸਾਹਿਬਜਾਦਾ ਜੁਝਾਰ ਸਿੰਘ ਪਬਲਿਕ ਸਕੂਲ ਕੋਟ ਧਰਮੂੰ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ,ਹਰਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਣਾ, ਲਾਧੂਵਾਸ, ਬਾਲੀਆ, ਮੈਮੜਾ, ਬਾਹਮਣਾਵਾਲਾ, ਬਾਦਲਗੜ੍ਹ ਅਤੇ ਰਤੀਆ (ਲੜਕੇ ਅਤੇ ਲੜਕੀਆਂ) ਸਨ।