ਨਵੀਂ ਦਿੱਲੀ : ਅਦਾਲਤ ਨੇ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਅਤੇ ਟਿਕਟ ਦੇ ਪੈਸੇ ਵਾਪਸ ਨਾ ਕਰਨ ਦੇ ਮਾਮਲੇ ‘ਚ ਬੁੱਧਵਾਰ ਨੂੰ ਪੇਸ਼ ਨਾ ਹੋਣ ‘ਤੇ ਡਾਂਸਰ ਸਪਨਾ ਚੌਧਰੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਏਸੀਜੇਐਮ ਸ਼ਾਂਤਨੂ ਤਿਆਗੀ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 22 ਨਵੰਬਰ ਦੀ ਤਰੀਕ ਤੈਅ ਕੀਤੀ ਹੈ।
1 ਮਈ, 2019 ਨੂੰ, ਸਪਨਾ ਚੌਧਰੀ ਦੇ ਖਿਲਾਫ ਭਰੋਸੇ ਦੀ ਉਲੰਘਣਾ ਅਤੇ ਇਕ ਵਿਅਕਤੀ ਨਾਲ ਧੋਖਾਧੜੀ ਦੇ ਮਾਮਲੇ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ
20 ਜਨਵਰੀ, 2019 ਨੂੰ, ਸਮਾਗਮ ਦੇ ਪ੍ਰਬੰਧਕਾਂ, ਜੁਨੈਦ ਅਹਿਮਦ, ਇਵਾਦ ਅਲੀ, ਅਮਿਤ ਪਾਂਡੇ ਅਤੇ ਰਤਨਾਕਰ ਉਪਾਧਿਆਏ ਵਿਰੁੱਧ ਆਈਪੀਸੀ ਦੀ ਧਾਰਾ 406 ਅਤੇ 420 ਦੇ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਅਦਾਲਤ ਨੇ ਸਪਨਾ ਸਮੇਤ ਬਾਕੀ ਸਾਰੇ ਮੁਲਜ਼ਮਾਂ ਖ਼ਿਲਾਫ਼ ਦਾਇਰ ਚਾਰਜਸ਼ੀਟ ਦਾ ਨੋਟਿਸ ਲਿਆ ਹੈ। 4 ਸਤੰਬਰ, 2021 ਨੂੰ, ਸਪਨਾ ਚੌਧਰੀ ਦੀ ਡਿਸਚਾਰਜ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ। ਹੁਣ ਸਪਨਾ ਸਮੇਤ ਸਾਰੇ ਦੋਸ਼ੀਆਂ ‘ਤੇ ਦੋਸ਼ ਤੈਅ ਕੀਤੇ ਜਾਣੇ ਹਨ।
ਇਹ ਹੈ ਮਾਮਲਾ: 13 ਅਕਤੂਬਰ 2018 ਨੂੰ ਸਮ੍ਰਿਤੀ ਉਪਵਾਨ ਵਿਚ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤਕ ਸਪਨਾ ਸਮੇਤ ਹੋਰ ਕਲਾਕਾਰਾਂ ਦਾ ਪ੍ਰੋਗਰਾਮ ਸੀ। ਇਸ ਦੇ ਲਈ ਤਿੰਨ ਸੌ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਆਨਲਾਈਨ ਅਤੇ ਆਫਲਾਈਨ ਟਿਕਟਾਂ ਵੇਚੀਆਂ ਗਈਆਂ। ਇਸ ਪ੍ਰੋਗਰਾਮ ਨੂੰ ਦੇਖਣ ਲਈ ਹਜ਼ਾਰਾਂ ਟਿਕਟ ਧਾਰਕ ਮੌਜੂਦ ਸਨ ਪਰ ਜਦੋਂ ਰਾਤ 10 ਵਜੇ ਤਕ ਸਪਨਾ ਚੌਧਰੀ ਨਹੀਂ ਆਈ ਤਾਂ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਟਿਕਟ ਧਾਰਕਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਗਏ। 14 ਅਕਤੂਬਰ 2018 ਨੂੰ ਇਸ ਮਾਮਲੇ ਦੀ ਨਾਮਜ਼ਦ ਐਫਆਈਆਰ ਇੰਸਪੈਕਟਰ ਫਿਰੋਜ਼ ਖਾਨ ਨੇ ਆਸ਼ਿਆਨਾ ਥਾਣੇ ਵਿਚ ਦਰਜ ਕਰਵਾਈ ਸੀ ਜਿਸ ਵਿਚ ਪ੍ਰੋਗਰਾਮ ਦੇ ਪ੍ਰਬੰਧਕ ਜੁਨੈਦ ਅਹਿਮਦ, ਨਵੀਨ ਸ਼ਰਮਾ, ਇਵਾਦ ਅਲੀ, ਅਮਿਤ ਪਾਂਡੇ ਅਤੇ ਪਹਿਲ ਸੰਸਥਾ ਦੇ ਰਤਨਾਕਰ ਉਪਾਧਿਆਏ ਸਮੇਤ ਨਾਲ ਸਪਨਾ ਚੌਧਰੀ ਦਾ ਨਾਂ ਵੀ ਲਿਆ ਗਿਆ ਸੀ