ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੌਰਾਨ ਲੋਕ ਆਪ ਮੁਹਾਰੇ ਜੁੜ ਰਹੇ ਹਨ : ਡਾ. ਨਿਸ਼ਾਨ ਸਿੰਘ/ਪ੍ਰੇਮ ਅਰੋੜਾ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੁਢਲਾਡਾ ਦੇ ਸੇਵਾਦਾਰ ਡਾ. ਨਿਸ਼ਾਨ ਸਿੰਘ ਅਤੇ ਹਲਕਾ ਮਾਨਸਾ ਦੇ ਸੇਵਾਦਾਰ ਪ੍ਰੇਮ ਅਰੋੜਾ ਨੇ ਪਿੰਡ ਬੀਰੋਕੇ ਕਲਾਂ ਵਿਖੇ ਗੱਲਬਾਤ ਦੌਰਾਨ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੋ ਭਰਤੀ ਮੁਹਿੰਮ ਚੱਲ ਰਹੀ ਹੈ ਉਸ ਵਿੱਚ ਬਹੁਤ ਸਾਰੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ।ਉਕਤ ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਉਭਾਰਨਾ ਸਮੇਂ ਦੀ ਮੰਗ ਹੈ ਇਸ ਲਈ ਵੱਧ ਤੋਂ ਵੱਧ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲੈ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦਿੱਲੀ ਦੇ ਇਸ਼ਾਰਿਆਂ ‘ਤੇ ਚੱਲ ਰਹੀਆਂ ਹਨ ਜਦਕਿ ਪੰਜਾਬ ਦੇ ਹੱਕਾਂ ਦੀ ਗੱਲ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਕੀਤੀ ਜਾਂਦੀ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਪੰਜਾਬ ਦਾ ਰਿਕਾਰਡਤੋੜ ਵਿਕਾਸ ਹੋਇਆ ਜਿਸ ਕਰਕੇ ਸੂਬੇ ਦੇ ਲੋਕ ਪੰਜਾਬ ਵਿੱਚ ਦੁਬਾਰਾ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਨਜ਼ਰ ਆ ਰਹੇ ਹਨ।ਇਸ ਮੌਕੇ ਅਮਰਜੀਤ ਸਿੰਘ ਕੁਲਾਣਾ,ਜਥੇਦਾਰ ਗੁਰਮੇਲ ਸਿੰਘ ਫਫ਼ੜੇ ਭਾਈ ਕੇ,ਗੁਰਦੀਪ ਸਿੰਘ ਟੋਡਰਪੁਰ, ਬਲਬੀਰ ਸਿੰਘ ਬੀਰੋਕੇ ਕਲਾਂ,ਦਵਿੰਦਰ ਸਿੰਘ,ਜੋਗਾ ਸਿੰਘ ਬੋਹਾ,ਰਮਨ ਗੁੜਦੀ,ਮਨਜਿੰਦਰ ਸਿੰਘ ਕਾਕਾ ਗੁੜਦੀ, ਜਸਵਿੰਦਰ ਸਿੰਘ ਹੀਰੋਂ ਖੁਰਦ,ਗੁਰਨਾਮ ਸਿੰਘ ਬੋੜਾਵਾਲ ਆਦਿ ਮੌਜੂਦ ਸਨ।