ਕੈਂਸਰ ਰੋਗਾਂ ਸਬੰਧੀ ਕੈਂਪ ਲਗਾਇਆ ਗਿਆ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪਿੰਡ ਗੁਰਨੇ ਕਲਾਂ (ਮਾਨਸਾ) ਵਿਖੇ ਹੋਮੀ ਭਾਬਾ ਕੈਂਸਰ ਇੰਸਟੀਚਿਊਟ ਸੰਗਰੂਰ ਵੱਲੋਂ ਵਿਸ਼ੇਸ਼ ਤੌਰ ਤੇ ਔਰਤਾਂ ਦੇ ਕੈਂਸਰ ਰੋਗਾਂ ਨਾਲ ਸਬੰਧਿਤ ਮੂੰਹ, ਛਾਤੀ,ਗਲੇ ਅਤੇ ਫੇਫੜਿਆਂ ਦੇ ਕੈਂਸਰ ਦੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਮੁਫ਼ਤ ਚੈਕ ਅੱਪ’ਤੇ, ਇਲਾਜ ਲਈ ਕਾਰਡ ਬਣਾਉਣ ਦਾ ਕੈਂਪ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਲਗਾਇਆ ਗਿਆ। ਸਰਪੰਚ ਪਰਮਜੀਤ ਕੌਰ,ਗੁਰਦੀਪ ਸਿੰਘ ਬੱਬਾ ਤੇ ਸਮੂੰਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਅ ਲਈ ਇਸ ਕੈਂਪ ਵਿੱਚ ਪਹੁੰਚ ਕੇ ਮੁਫ਼ਤ ਟੈਸਟ ਕਰਵਾਏ ਗਏ ਅਤੇ ਮੁਫ਼ਤ ਇਲਾਜ ਕਰਾਉਣ ਲਈ ਕਾਰਡ ਬਣਵਾਏ।ਇਸ ਕੈਂਪ ਦੇ ਮੁੱਖ ਸੰਚਾਲਕ ਡਾਕਟਰ ਮਨਪ੍ਰੀਤ ਸਿੰਘ ਕੌਆਰਡੀਨੇਟਰ ਕੈਂਸਰ ਰੋਕੂ ਟੀਮ, ਡਾਕਟਰ ਤਨਵੀਰ ਕੌਰ ਐਮ ਓ, ਡਾਕਟਰ ਗੂੰਜਣ ਅਰੌੜਾ ਐਮ ਓ, ਨਿਰਮਲ ਐਲ ਟੀ, ਡਾਕਟਰ ਰੇਨੂੰ, ਡਾਕਟਰ ਮਨਪ੍ਰੀਤ ਕੌਰ ਸੀ ਐਚ ਓ, ਗੁਰਪ੍ਰੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਰਾਜਵੀਰ ਕੌਰ ਮਲਟੀਪਰਪਜ ਹੈਲਥ ਵਰਕਰ (ਫੀਮੇਲ),ਕਾਜਲ ,ਮੋਨੀ, ਪ੍ਰੀਤਪਾਲ, ਸੰਦੀਪ ਕੌਰ, ਜਸਪ੍ਰੀਤ ਕੌਰ, ਪੁਨੀਤ ਸ਼ਰਮਾ, ਸਿਮਰਨ, ਹਰਪ੍ਰੀਤ ਕੌਰ,ਅਤੇ ਆਸ਼ਾ ਵਰਕਰਾਂ ਬੇਅੰਤ ਕੌਰ, ਜਗਪਾਲ ਕੌਰ, ਜਸਵੀਰ ਕੌਰ,ਵੀਰਪਾਲ ਕੌਰ, ਸਮੂਹ ਹਸਪਤਾਲ ਸਟਾਫ਼ ਵੱਡੀ ਗਿਣਤੀ ਵਿੱਚ ਹਾਜ਼ਰ ਸੀ। ਰਾਜਿੰਦਰ ਸਿੰਘ ਗੁਰਨੇ ਕਲਾਂ ਸਮਾਜ ਸੇਵੀ, ਪੰਚਾਇਤ ਮੈਂਬਰ ਬਾਬਾ ਮੇਘਰਾਜ ਸ਼ਰਮਾ, ਬੂਟਾ ਸਿੰਘ ਮੈਂਬਰ, ਗੁਰਜੰਟ ਸਿੰਘ ਮੈਂਬਰ, ਬੱਗੜ ਸਿੰਘ ਮੈਂਬਰ, ਗੁਰਮੇਲ ਸਿੰਘ, ਸੁਖਚੈਨ ਸਿੰਘ ਮਾਸਟਰ, ਗੁਰਪਾਲ ਸਿੰਘ ਪਾਲੀ, ਰੂਪਿੰਦਰ ਸਿੰਘ (ਮਹਾਨ), ਹਰਜੀਤ ਸਿੰਘ , ਅਮਰੀਕ ਸਿੰਘ ਮਾਸਟਰ, ਅਤੇ ਸਮੁੱਚੀ ਗਰਾਂਮ ਪੰਚਾਇਤ ਨੇ ਇਸ ਕੈਂਪ ਵਿੱਚ ਆਪਣਾ ਯੋਗਦਾਨ ਦਿੱਤਾ।ਰਾਜਿੰਦਰ ਸਿੰਘ ਗੁਰਨੇ ਕਲਾਂ ਸਮਾਜ ਸੇਵੀ ਅਤੇ ਬੱਬਾ ਸਿੰਘ ਸਰਪੰਚ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਡਾਕਟਰ ਸਾਹਿਬਾਨਾਂ, ਤੇ ਪਤਵੰਤਿਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕੀਤਾ।