ਬਰਨਾਲਾ,30 ਜਨਵਰੀ ਕਰਨਪ੍ਰੀਤ ਕਰਨ/-ਮਾਨਯੋਗ ਅਦਾਲਤ ਮੈਡਮ ਸੁਖਮੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ ਬਰਨਾਲਾ ਵੱਲੋਂ ਕੁਲਦੀਪ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਚੰਨਣਵਾਲ ਨੂੰ ਘਰ ਦੀ ਕੱਢੀ ਸ਼ਰਾਬ, ਚਾਲੂ ਭੱਠੀ ਅਤੇ 15 ਕਿੱਲੋ ਲਾਹਣ ਰੱਖਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਮੁਖਬਰੀ ਦੇ ਆਧਾਰ ਤੇ ਮਿਤੀ 30-08-2018 ਨੂੰ ਚੰਨਣਵਾਲ ਤੋਂ ਟੱਲੇਵਾਲ ਨੂੰ ਜਾਂਦੇ ਕੱਚੇ ਰਾਸਤੇ ਪਰ ਪੰਚਾਇਤੀ ਜਮੀਨ ਦੀ ਮੋਟਰ ਪਰ ਕੁਲਦੀਪ ਸਿੰਘ ਨੂੰ ਭੱਠੀ ਚਲਾ ਕੇ ਘਰ ਦੀ ਸ਼ਰਾਬ ਕੱਢਣ ਅਤੇ 15 ਕਿੱਲੋ ਲਾਹਣ ਸਮੇਤ ਕਾਬੂ ਕੀਤਾ ਗਿਆ ਸੀ ਅਤੇ ਉਸਦੇ ਖਿਲਾਫ ਇੱਕ ਐਫ.ਆਈ.ਆਰ. ਨੰਬਰ 77 ਮਿਤੀ 30-08-2018, ਜੇਰ ਧਾਰਾ 61/1/14 ਪੰਜਾਬ ਅਕਸਾਈਜ਼ ਐਕਟ ਤਹਿਤ ਥਾਣਾ ਮਹਿਲ ਕਲਾਂ ਵਿਖੇ ਦਰਜ਼ ਕੀਤੀ ਗਈ ਸੀ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਕੁਲਦੀਪ ਸਿੰਘ ਦੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਅਕਸਾਈਜ਼ ਇੰਨਸਪੈਕਟਰ ਅਦਾਲਤ ਵਿੱਚ ਲਾਹਣ, ਕਾੜਾ ਅਤੇ ਅਰਕ ਦੇ ਵਿੱਚ ਫਰਕ ਦੱਸਣ ਵਿੱਚ ਅਸਫਲ ਰਿਹਾ ਅਤੇ ਕੇਸ ਵਿੱਚ ਕਈ ਤਰ੍ਹਾਂ ਦੀਆਂ ਕਾਨੂੰਨੀ ਖਾਮੀਆਂ ਪਾਈਆਂ ਗਈਆਂ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
Related Posts
:ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਜਾ ਰਹੇ ਬਰਨਾਲਾ-ਮਲੇਰਕੋਟਲਾ ਜ਼ੋਨ ਦੇ ‘ਖੇਤਰੀ ਯੁਵਕ 17,18,19 ਅਕਤੂਬਰ ਐੱਸ.ਐੱਸ.ਡੀ ਕਾਲਜ ਵਿਖੇ ਕਾਲਜ ਪ੍ਰਿੰਸੀਪਲ…
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਵੱਖ-ਵੱਖ ਵੰਨਗੀਆਂ ਦੀਆਂ ਛੇ ਪੁਸਤਕਾਂ ਲੋਕ ਅਰਪਣ
ਕੜਾਕੇ ਦੀ ਠੰਡ ਵਿੱਚ ਕਵੀਆਂ ਨੇ ਮਾਹੌਲ ਨਿੱਘਾ ਕੀਤਾ ਬਰਨਾਲਾ,19,ਜਨਵਰੀ /ਕਰਨਪ੍ਰੀਤ ਕਰਨ /-ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ…
ਕੈਲਗਰੀ ਲੇਖਕ ਸਭਾ ਦੀ ਮੀਟਿੰਗ ਵਿੱਚ ਅਹਿਮ ਰਿਸ਼ਤਿਆ ਤੇ ਵਿਚਾਰ ਚਰਚਾ
ਕੈਲਗਰੀ-ਕੈਲਗਰੀ ਲੇਖਕ ਸਭਾ ਦੀ ਇਕੱਤਰਤਾ ਕੋਸੋ ਹਾਲ ਵਿੱਚ ਹੋਈ। ਸਕੱਤਰ ਗੁਰਚਰਨ ਥਿੰਦ ਨੇ ਹਾਜ਼ਰੀਨ ਨੂੰ ਜੀ ਅਇਆਂ ਕਿਹਾ ਅਤੇ ਸਭਾ…