ਮਾਨਸਾ 27 ਜਨਵਰੀ ਗੁਰਜੰਟ ਸਿੰਘ ਸ਼ੀਂਹ/ਨੂੰ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦਰਜਾ-3 ਮਾਨਸਾ, ਜਿਲ੍ਹਾ ਮਾਨਸਾ ਦੇ ਪ੍ਰਧਾਨ ਅਤੇ ਸਮੂਹ ਅਹੁਦੇਦਾਰਾਂ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਸ਼੍ਰੀ ਹਰਪ੍ਰੀਤ ਸਿੰਘ ਬਿੱਟੂ ਸੀਨੀਅਰ ਸਹਾਇਕ, ਰੀਡਰ ਟੂ ਏ.ਡੀ.ਸੀ. ਮਾਨਸਾ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸ਼੍ਰੀ ਸੁਖਵਿੰਦਰ ਸਿੰਘ ਨੂੰ ਜਨਰਲ ਸਕੱਤਰ ਅਤੇ ਸ਼੍ਰੀ ਮਨੋਜ ਕੁਮਾਰ ਬਤੌਰ ਖਚਾਨਚੀ ਚੁਣੇ ਗਏ। ਇਸ ਮੌਕੇ ਸ਼੍ਰੀ ਹਰਪ੍ਰੀਤ ਸਿੰਘ ਪ੍ਰਧਾਨ ਵਲੋਂ ਸਮੂਹ ਕਰਮਚਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰਨਗੇ, ਇਸ ਤੋਂ ਇਲਾਵਾ ਭਵਿੱਖ ਵਿੱਚ ਸੂਬਾ ਬਾਡੀ ਵਲੋਂ ਮੁਲਾਜ਼ਮਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਲਈ ਦਿੱਤੇ ਗਏ ਹਰ ਸੰਘਰਸ਼ ਨੂੰ ਮੁਕੰਮਲ ਰੂਪ ਵਿੱਚ ਲਾਗੂ ਕੀਤਾ ਜਾਵੇਗਾ। ਇਸ ਸਮੇਂ ਸ਼੍ਰੀ ਸੁਖਰਾਜ ਸਿੰਘ ਪੀ.ਏ. ਟੂ ਡਿਪਟੀ ਕਮਿਸ਼ਨਰ, ਮਾਨਸਾ, ਸ਼੍ਰੀਮਤੀ ਸ਼ਕੁੰਤਲਾ ਰਾਣੀ ਸੁਪਰਡੰਟ (ਜਨਰਲ), ਸ਼੍ਰੀਮਤੀ ਪਰਮਿੰਦਰ ਕੌਰ ਸੁਪਰਡੰਟ (ਮਾਲ), ਸ਼੍ਰੀਮਤੀ ਹਰਬੰਸ ਕੌਰ ਸੀਨੀਅਰ ਸਹਾਇਕ, ਸ਼੍ਰੀ ਹਰੀਸ਼ ਕੁਮਾਰ ਸੀਨੀਅਰ ਸਹਾਇਕ, ਰੀਡਰ ਟੂ ਡੀ.ਸੀ. ਮਾਨਸਾ, ਸ਼੍ਰੀ ਕ੍ਰਿਸ਼ਨ ਕੁਮਾਰ ਸੀਨੀਅਰ ਸਹਾਇਕ, ਸ਼੍ਰੀ ਜਸਵੰਤ ਸਿੰਘ ਮੌਜੋ ਸੂਬਾ ਪ੍ਰੈੱਸ ਸਕੱਤਰ, ਸ਼੍ਰੀ ਸੁਸ਼ੀਲ ਕੁਮਾਰ ਸੀਨੀਅਰ ਸਹਾਇਕ, ਸ਼੍ਰੀ ਗੁਰਮੀਤ ਸਿੰਘ ਗਾਗੋਵਾਲ ਸੀਨੀਅਰ ਸਹਾਇਕ, ਸ਼੍ਰੀ ਨਵਨੀਤ ਸਿੰਘ ਮਰਾੜ੍ਹ ਕਲਰਕ, ਸ਼੍ਰੀ ਸੁਖਚੈਨ ਸਿੰਘ ਕਲੇਰ ਕਲਰਕ, ਸ਼੍ਰੀ ਮੋਹਨ ਲਾਲ ਕਲਰਕ, ਸ਼੍ਰੀ ਅਰਵਿੰਦਰ ਸਿੰਘ ਜੂਨੀਅਰ ਸਹਾਇਕ, ਮਿਸ ਜਸਪ੍ਰੀਤ ਕੌਰ ਸ਼੍ਰੀਮਤੀ ਪੂਜਾ, ਜੂਨੀਅਰ ਸਹਾਇਕ ਆਦਿ ਬਹੁ-ਗਿਣਤੀ ਮੁਲਾਜ਼ਮ ਸ਼ਾਮਲ ਰਹੇ।
Related Posts
ਲਖਨਊ ‘ਚ ਡਾਂਸਰ ਸਪਨਾ ਚੌਧਰੀ ਵਿਰੁੱਧ ਗ੍ਰਿਫਤਾਰੀ ਵਰੰਟ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਨਵੀਂ ਦਿੱਲੀ : ਅਦਾਲਤ ਨੇ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਅਤੇ ਟਿਕਟ ਦੇ ਪੈਸੇ ਵਾਪਸ ਨਾ ਕਰਨ ਦੇ ਮਾਮਲੇ ‘ਚ…
ਵੈਨਕੂਵਰ ਵਿਚਾਰ ਮੰਚ ਨੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ ਦਿਨ ਮਨਾਇਆ
ਸਰੀ,-ਵੈਨਕੂਵਰ ਵਿਚਾਰ ਮੰਚ ਵੱਲੋਂ ਅੱਜ ਜਰਨੈਲ ਆਰਟ ਗੈਲਰੀ ਸਰੀ ਵਿਖੇ ਇਕ ਵਿਸ਼ੇਸ਼ ਮੀਟਿੰਗ ਕਰ ਕੇ ਪੰਜਾਬੀ ਦੇ ਮਹਾਨ ਨਾਵਲਕਾਰ ਗੁਰਦਿਆਲ…
ਸਰਕਾਰ ਪੂਰਨ ਲੌਕਡਾਊਨ ਲਾਉਣ ਲਈ ਤਿਆਰ, ਸੁਪਰੀਮ ਕੋਰਟ ‘ਚ ਹਲਫਨਾਮਾ ਦਾਇਰ
ਨਵੀਂ ਦਿੱਲੀ: ਦਿੱਲੀ ਤੇ ਐਨਸੀਆਰ ਵਿੱਚ ਪ੍ਰਦੂਸ਼ਨ ਦਾ ਮਾਮਲਾ ਗਰਮਾ ਗਿਆ ਹੈ। ਸੁਪਰੀਮ ਕੋਰਟ ਦੀ ਝਿੜਕ ਮਗਰੋਂ ਕੇਜਰੀਵਾਲ ਸਰਕਾਰ ਨੇ ਕਿਹਾ…