ਆਰਬੀਆਈ ਅਗਲੇ ਸਾਲ ਦੀ ਪਹਿਲੀ ਤਿਮਾਹੀ ’ਚ ਲਾਂਚ ਕਰ ਸਕਦੈ ਡਿਜੀਟਲ ਕਰੰਸੀ ਨਾਲ ਜੁਡ਼ਿਆ ਪਾਇਲਟ ਪ੍ਰਾਜੈਕਟ ਕ੍ਰਿਪਟੋਕਰੰਸੀ ਵਾਂਗ ਹੋ ਸਕੇਗੀ ਵਰਤੋਂ

ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ(ਆਰਬੀਆਈ) ਅਗਲੇ ਵਿੱਤੀ ਵਰ੍ਹੇ ਦੀ ਇਹ ਤਿਮਾਹੀ ’ਚ ਇਕ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਆਪਣੀ ਡਿਜੀਟਲ ਕਰੰਸੀ ਨੂੰ ਲਾਂਚ ਕਰ ਸਕਦੀ ਹੈ। ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੇ ਬੈਂਕਿੰਗ ਤੇ ਆਰਥਿਕ ਸੰਮੇਲਨ ਪ੍ਰੋਗਰਾਮ ’ਚ ਬਿਆਨ ਦਿੰਦੇ ਹੋਏ ਆਰਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਆਖੀ। ਆਰਬੀਆਈ ਦੇ ਭੁਗਤਾਨ ਅਤੇ ਨਿਪਟਾਰਾ ਵਿਭਾਗ ਦੇ ਮੁਖ ਜਨਰਲ ਮੈਨੇਜਰ ਪੀ. ਵਾਸੁਦੇਵਨ ਨੇ ਇਸ ਬਾਰੇ ਬਿਆਨ ਦਿੰਦਿਆਂ ਇਹ ਕਿਹਾ ਕਿ, ‘‘ਮੈਨੂੰ ਲੱਗਦਾ ਹੈ ਕਿ ਕੁਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ, ਘੱਟ ਤੋਂ ਘੱਟ ਅਗਲੇ ਸਾਲ ਦੀ ਪਹਿਲੀ ਤਿਮਾਹੀ ਤਕ ਡਿਜੀਟਲ ਕਰੰਸੀ ਨੂੰ ਲੈ ਕੇ ਇਕ ਪਾਇਲਟ ਪ੍ਰਾਜੈਕਟ ਲਾਂਚ ਕੀਤਾ ਜਾ ਸਕਦਾ ਹੈ। ਅਸੀਂ ਅਗਲੇ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਤਕ ਡਿਜੀਟਲ ਕਰੰਸੀ ਨਾਲ ਜੁਡ਼ੇ ਪਾਇਲਟ ਪ੍ਰਾਜੈਕਟ ਨੂੰ ਲਾਂਚ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ।

ਭਾਰਤ ਦੇ ਕੇਂਦਰੀ ਬੈਂਕ ਵੱਲੋਂ ਜਾਰੀ ਕੀਤੀ ਜਾਣ ਵਾਲੀ ਇਹ ਡਿਜੀਟਲ ਕਰੰਸੀ ਜਾਂ ਸੀਬੀਡੀਸੀਜ਼ ਮੂਲ ਤੌਰ ’ਤੇ ਭਾਰਤ ਲਈ ਫੀਏਟ ਮੁਦਰਾਵਾਂ ਦਾ ਇਕ ਡਿਜੀਟਲ ਰੂਪ ਹੈ। ਭਾਰਤ ਲਈ ਇਹ ਘਰੇਲੂ ਮੁਦਰਾ ਰੁਪਏ ਦੇ ਤੌਰ ’ਤੇ ਹੀ ਵਰਤੀ ਜਾਵੇਗੀ। ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਨੇ ਬਿਆਨ ਦਿੰਦਿਆਂ ਇਹ ਕਿਹਾ ਸੀ ਕਿ, ‘‘ਦਸੰਬਰ ਤਕ ਸੀਬੀਡੀਸੀ ਦੇ ਸਾਫਟ ਲਾਂਚ ਦੀ ਆਸ ਕੀਤੀ ਜਾ ਸਕਦੀ ਹੈ, ਪਰ ਆਰਬੀਆਈ ਵੱਲੋਂ ਹਾਲੇ ਤਕ ਇਸ ਦੇ ਲਾਂਚ ਹੋਣ ਦੀ ਕੋਈ ਵੀ ਅਧਿਕਾਰਕ ਸਮਾਂ ਸੀਮਾ ਨਹੀਂ ਦੱਸੀ ਗਈ ਹੈ।

ਇਸ ਦੇ ਲਾਂਚਿੰਗ ਬਾਰੇ ਬਿਆਨ ਦਿੰਦਿਆਂ ਵਾਸੁਦੇਵਨ ਨੇ ਕਿਹਾ ਕਿ, ‘‘ਅਸੀਂ ਇਸ ਨੂੰ ਲਾਂਚ ਕਰਨ ’ਤੇ ਕੰਮ ਕਰ ਰਹੇ ਹਾਂ ਤੇ ਅਸੀਂ ਸੀਬੀਡੀਸੀ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਅਤੇ ਬਾਰੀਕੀਆਂ ਨੂੰ ਦੇਖ ਰਹੇ ਹਾਂ। ਇਹ ਨਹੀਂ ਕਿਹਾ ਜਾ ਸਕਦਾ ਕਿ ਕੱਲ੍ਹ ਤੋਂ ਹੀ ਸੀਬੀਡੀਸੀ ਦੀ ਆਦਤ ਹੋ ਸਕਦੀ ਹੈ। ਇਸ ਨੂੰ ਲਾਂਚ ਕਰਨ ਦੀ ਭੂਮਿਕਾ ਇਸ ’ਤੇ ਨਿਰਭਰ ਕਰਦੀ ਹੈ ਕਿ ਇਸ ਨੂੰ ਕਿਵੇਂ ਲਾਗੂ ਕੀਤਾ ਜਾਂਦਾ ਹੈ। ਅਸੀਂ ਇਸ ਨੂੰ ਲਾਂਚ ਕਰਨ ਸਬੰਧੀ ਕੋਈ ਵੀ ਜਲਦਬਾਜ਼ੀ ਨਹੀਂ ਦਿਖਾਉਣਾ ਚਾਹੁੰਦੇ ਹਨ। ਆਰਬੀਆਈ ਵੱਲੋਂ ਸੀਬੀਡੀਸੀ ਨਾਲ ਜੁਡ਼ ਕੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿਚ ਰਿਟੇਲ ਵੈਰੀਫਿਕੇਸ਼ਨ ਤੇ ਡਿਸਟ੍ਰੀਬਿਊਸ਼ਨ ਚੈਨਲ ਜਿਹੇ ਖੇਤਰ ਵੀ ਸ਼ਾਮਲ ਹਨ।’’

ਰਿਜ਼ਰਵ ਬੈਂਕ ਆਫ ਇੰਡੀਆ ਦੇ ਸੀਜੀਐੱਮ ਨੇ ਬਿਆਨ ਦਿੰਦਿਆਂਕਿਹਾ ਕਿ, ‘‘ਕੇਂਦਰੀ ਬੈਂਕ ਇਹ ਵੀ ਜਾਂਚ ਕਰ ਰਿਹਾ ਹੈ ਕਿ ਕੀ ਬਿਚੌਲੀਆਂ ਨੂੰ ਪੂਰੀ ਤਰ੍ਹਾਂ ਦਰਕਿਨਾਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਆਰਬੀਆਈ ਇਸ ਨੂੰ ਡਿਸਸੈਂਟ੍ਰੇਲਾਈਜ਼ ਜਾਂ ਸੈਮੀਸੈਂਟ੍ਰੇਲਾਈਜ਼ ਤਕਨੀਕ ’ਤੇ ਲਾਂਚ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸ ਤੋਂ ਪਹਿਲਾਂ ਆਰਬੀਆਈ ਕਈ ਵਾਰ ਕ੍ਰਿਪਟੋਕਰੰਸੀ ’ਤੇ ਆਪਣੀ ਚਿੰਤਾ ਪ੍ਰਗਟ ਕਰ ਚੁੱਕਾ ਹੈ।’’