ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ(ਮਾਨਸਾ) ਵਿਖੇ ਰਾਸ਼ਟਰੀ ਵੋਟਰ ਦਿਵਸ ਅਤੇ ਗਣਤੰਤਰ ਦਿਵਸ ਸਾਂਝੇ ਤੌਰ ‘ਤੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਥਾਣੇਦਾਰ ਬਲਵੰਤ ਸਿੰਘ ਜੀ ਨੇ ਰਾਸ਼ਟਰੀ ਵੋਟਰ ਦਿਵਸ ਅਤੇ ਗਣਤੰਤਰ ਦਿਵਸ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਜੀ ਵੱਲੋਂ ਕੀਤੇ ਗਏ ਯਤਨਾ ਸਦਕਾ 26ਜਨਵਰੀ,1950 ਨੂੰ ਭਾਰਤ ਦੇ ਦੇਸ਼ਵਾਸੀਆਂ ਨੂੰ ਅਸਲ ਆਜ਼ਾਦੀ ਮਿਲੀ। ਤਰਕਸ਼ੀਲ ਸੋਸਾਇਟੀ ਭੀਖੀ ਵੱਲੋਂ ਚੇਤਨਾ ਪਰਖ ਪ੍ਰੀਖਿਆ 2024 ਦੇ ਨਤੀਜੇ ਘੋਸ਼ਿਤ ਕਰਦੇ ਹੋਏ ਸਕੂਲ ਦੇ ਛੇ ਬੱਚੀਆਂ ਨੂੰ ਸਨਮਾਨਿਤ ਕੀਤਾ ਅਤੇ ਨਾਲ ਹੀ ਸਕੂਲ ਮੁੱਖੀ ਰਜਿੰਦਰ ਸਿੰਘ,ਸ਼੍ਰੀਮਤੀ ਅੰਜੂ ਬਾਲਾ,ਸ਼੍ਰੀਮਤੀ ਸੀਮਾ ਗਰਗ ਨੂੰ ਚੇਤਨਾ ਮੰਚ ਤਰਕਸ਼ੀਲ ਸੋਸਾਇਟੀ ਭੀਖੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਨਗਰ ਪੰਚਾਇਤ ਦੇ ਚੁਣੇ ਗਏ ਨਵੇਂ ਪ੍ਰਧਾਨ ਸੁਖਦੇਵ ਸਿੰਘ ਅਤੇ 12 ਨਗਰ ਪੰਚਾਇਤ ਮੈਂਬਰ ਸਾਹਿਬਾਨ ਦਾ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ।ਸਕੂਲ ਦੀ ਤਰੱਕੀ ਲਈ ਦਿਨ ਰਾਤ ਯਤਨਸ਼ੀਲ ਥਾਣੇਦਾਰ ਬਲਵੰਤ ਸਿੰਘ,ਰਾਮ ਸਿੰਘ, ਸ੍ਰੀ ਨਰੇਸ਼ ਚਾਪੜਾ ਕੋਚ, ਸਾਬਕਾ ਚੇਅਰਮੈਨ ਮਲਕੀਤ ਸਿੰਘ, ਅਵਤਾਰ ਸਿੰਘ ਗੋਗੀ, ਭੁਪਿੰਦਰ ਸਿੰਘ ਫੌਜੀ ਅਤੇ ਤਰਕਸ਼ੀਲ ਸੁਸਾਇਟੀ, ਪੱਤਰਕਾਰ ਸੰਪਾਦਕ ਗੁਰਿੰਦਰ ਸਿੰਘ ਔਲਖ, ਕਰਨ ਸਿੰਘ ਦਾ ਵਿਸ਼ੇਸ਼ ਸਨਮਾਨ ਸਕੂਲ ਪ੍ਰਬੰਧਕਾਂ ਵੱਲੋਂ ਕੀਤਾ ਗਿਆ।
ਇਸ ਵਿਸ਼ੇਸ਼ ਸਨਮਾਨ ਸਮਾਰੋਹ ‘ਤੇ ਬੋਲਦੇ ਹੋਏ ਸਕੂਲ ਮੁੱਖੀ ਸ੍ਰੀ ਰਜਿੰਦਰ ਸਿੰਘ ਨੇ ਵੋਟਰ ਦਿਵਸ ਅਤੇ ਗਣਤੰਤਰ ਦਿਵਸ ‘ਤੇ ਸਾਡੇ ਸੰਵਿਧਾਨ ਦੁਆਰਾ ਆਮ ਨਾਗਰਿਕ ਨੂੰ ਦਿੱਤੇ ਗਏ ਅਧਿਕਾਰਾਂ ਅਤੇ ਆਜ਼ਾਦੀ ਬਾਰੇ ਚਾਨਣ ਪਾਉਂਦੇ ਹੋਏ ਦੱਸਿਆ ਕਿ ਅੱਜ ਦਾ ਦਿਨ ਸਾਡੇ ਦੇਸ਼ ਦੇ ਸਾਰੇ ਦੇਸ਼ ਵਾਸੀਆਂ ਭਾਵੇਂ ਅਮੀਰ-ਗਰੀਬ, ਊਚ-ਨੀਚ, ਜਾਤ-ਪਾਤ, ਲਿੰਗ ਭੇਦ, ਉਮਰ ਭੇਦ, ਧਰਮ ਅਤੇ ਅਣਪੜਤਾ ਦੇ ਭੇਦ ਤੋਂ ਉੱਚੇ ਉੱਠ ਕੇ ਸੰਵਿਧਾਨ ਦੁਆਰਾ ਦਿੱਤੀ ਗਈ ਸਾਂਝੇ, ਮਿਲਵਰਤਨ, ਇੱਕ ਰੂਪਤਾ ਅਤੇ ਸਮਾਨਤਾ ਦੇ ਅਧਿਕਾਰ ਨਾਲ ਸਰਬ ਉੱਚ ਤਾਕਤ ਭਾਰਤੀ ਨਾਗਰਿਕ ਨੂੰ ਵੋਟਰ ਦੇ ਰੂਪ ‘ਚ ਦੇ ਕੇ ਸਨਮਾਨ ਯੋਗ ਬਣਾਇਆ ਹੈ। ਭਾਰਤੀ ਨਾਗਰਿਕ ਆਪਣੇ ਵੋਟਰ ਅਧਿਕਾਰ ਨਾਲ ਬਿਨਾਂ ਕਿਸੇ ਭੇਦਭਾਵ ਦੇ,ਬਿਨਾਂ ਕਿਸੇ ਦਬਾਅ ਦੇ,ਬਿਨਾਂ ਕਿਸੇ ਡਰ ਦੇ ਆਪਣੇ ਨੁਮਾਇੰਦੇ ਚੁਣਦਾ ਹੈ ਅਤੇ ਉਸ ਨੂੰ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਪਾਵਰ ਦਿੰਦਾ ਹੈ।ਨੁਮਾਇੰਦਾ ਆਪਣੇ ਵੋਟਰਾਂ ਅਤੇ ਸਮਾਜ ਦੇ ਨਾਗਰਿਕਾਂ ਦੀ ਤਰੱਕੀ ਅਤੇ ਸੁਧਾਰ ਲਈ ਜਿੰਮੇਵਾਰੀ ਨਾਲ ਕਾਰਜ ਕਰਦਾ ਹੈ।ਜੇਕਰ ਉਹ ਆਪਣੇ ਵੋਟਰਾਂ ਅਤੇ ਨਾਗਰਿਕਾਂ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਤਰੱਕੀ ਬਾਰੇ ਹੀ ਯਤਨ ਕਰਦਾ ਹੈ ਤਾਂ ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਉਸ ਦੀ ਥਾਂ ਨਵਾਂ ਨੁਮਾਇੰਦਾ ਚੁਣ ਕੇ ਸਮਾਜ ਤਰੱਕੀ ਅਤੇ ਸਮਾਜ ਦੇ ਸੁਧਾਰ ਲਈ ਅਧਿਕਾਰ ਦਿੰਦੇ ਹਨ।ਜਿਸ ਨਾਲ ਚੁਣੇ ਹੋਏ ਨੁਮਾਇੰਦਿਆਂ ਅਤੇ ਵੋਟਰ ਨਾਗਰਿਕਾਂ ਨੂੰ ਇਸ ਗੱਲ ਦਾ ਗਿਆਨ ਰਹਿੰਦਾ ਹੈ ਕਿ ਸਮਾਜ ਦੀ ਤਰੱਕੀ ਲਈ ਅਤੇ ਸਾਰੇ ਵਰਗਾਂ ਦੇ ਵਿਕਾਸ ਤੇ ਖੁਸ਼ਹਾਲੀ ਲਈ ਮੁੱਖ ਪਾਵਰ ਵੋਟਰ ਕੋਲ ਹੀ ਹੈ। ਇਸ ਲਈ ਅੱਜ ਦਾ ਸਨਮਾਨ ਸਮਾਰੋਹ ਦੇਸ਼ ਦੇ ਸਾਰੇ ਵੋਟਰਾਂ ਨੂੰ ਸਨਮਾਨ ਦੇਣ ਲਈ ਸਮਰਪਿਤ ਹੈ।
ਇਸ ਮੌਕੇ ਸਕੂਲ ਚੇਅਰਮੈਨ ਦਰਸ਼ਨ ਸਿੰਘ ਖਾਲਸਾ,ਮੱਘਰ ਸਿੰਘ, ਮਲਕੀਤ ਸਿੰਘ, ਪ੍ਰਾਇਮਰੀ ਸਕੂਲ ਮੁੱਖੀ ਰਵੀ ਕੁਮਾਰ ਸਿੰਘ, ਜੂਨੀਅਰ ਸਹਾਇਕ ਗੋਧਾ ਰਾਮ, ਕੈਂਪਸ ਮੈਨੇਜਰ ਬਲਵੀਰ ਸਿੰਘ, ਸੁਰੱਖਿਆ ਗਾਰਡ ਸੁਖਪਾਲ ਸਿੰਘ, ਗੈਲਾ ਸਿੰਘ, ਚੌਂਕੀਦਾਰ ਜਗਸੀਰ ਸਿੰਘ, ਬੇਅੰਤ ਸਿੰਘ, ਤਰਕਸੀਲ ਸੋਸਾਇਟੀ ਟੀਮ ਭੀਖੀ, ਨਗਰ ਪੰਚਾਇਤ ਭੀਖੀ ਦੇ ਸਮੁੱਚੇ ਬੀਐਲਓ ਸਾਹਿਬਾਨ, ਸਮੂਹ ਐਸਐਮਸੀ ਕਮੇਟੀ ਅਤੇ ਸਕੂਲ ਸਟਾਫ ਹਾਜ਼ਰ ਸਨ।