ਸੁਲਤਾਨਪੁਰ ਲੋਧੀ 24 ਜਨਵਰੀ ਲਖਵੀਰ ਵਾਲੀਆ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੀ ਮੀਟਿੰਗ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਲਾਟੀਆ ਵਾਲ ਵਿੱਖੇ ਬਲਦੇਵ ਸਿੰਘ ਮਨਿਆਲਾ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਸ੍ਰ. ਪ੍ਰਕਾਸ਼ ਸਿੰਘ ਜੱਬੋਵਾਲ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰ ਪ੍ਰਕਾਸ਼ ਸਿੰਘ ਜੱਬੋਵਾਲ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਉਦੋਂ ਤੋਂ ਹੀ ਪੰਜਾਬ ਦੇ ਹਾਲਾਤ ਇੰਨੇ ਮਾੜੇ ਹਨ। ਕਿ ਅਮਨ ਕਾਨੂੰਨ ਦੀ ਸਥਿਤੀ ਬਹੁਤ ਮਾੜੀ ਹੈ। ਆਮ ਆਦਮੀ ਜੋ ਇਜ਼ਤਦਾਰ ਹੈ। ਉਸਦਾ ਘਰੋਂ ਨਿਕਲਨਾ ਮੁਸ਼ਕਿਲ ਹੋਇਆ ਹੋਇਆ ਹੈ ਦਿਨ ਦਿਹਾੜੇ ਕਤਲ ਲੁਟਾ ਖੋਹਾ ਹੋ ਰਹੀਆ ਹਨ। ਲੋਕਾਂ ਦੇ ਘਰਾਂ ਵਿੱਚ ਵੜ ਕੇ ਵਢ ਵਢਾਂਗੇ ਹੋ ਰਹੇ ਹਨ। ਪਰ ਥਾਣੇ ਅਤੇ ਚੌਕੀਆਂ ਵਿੱਚ ਪੀੜਤ ਵਿਅਕਤੀਆਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਸਰਕਾਰ ਦੇ ਸਮੇਂ ਵਿੱਚ ਨਸ਼ੇ ਵੀ ਜ਼ੋਰਾ ਤੇ ਵਿਕ ਰਹੇ ਹਨ ਅਤੇ ਸਰਕਾਰ ਦਾ ਬਦਲਾਅ ਲੋਕਾਂ ਨੇ ਵੇਖ ਲਿਆ ਹੈ। ਇਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਹਨ। ਇਸ ਮੌਕੇ ਵਰਕਰਾਂ ਦੇ ਸਲਾਹ ਮਸ਼ਵਰੇ ਨਾਲ ਕੁਝ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਓਮ ਪ੍ਰਕਾਸ਼ ਥਾਪਰ ਨੂੰ ਜ਼ਿਲ੍ਹਾ ਕਪੂਰਥਲਾ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਦਲਬੀਰ ਸਿੰਘ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੀਟਿੰਗ ਵਿੱਚ ਕਸ਼ਮੀਰ ਸਿੰਘ ਮੋਮੀ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਚਮਨ ਲਾਲ ਸੇਚਾ, ਲਖਵੀਰ ਸਿੰਘ ਲੱਖਾ ਜਲੰਧਰ, ਜਸਵੰਤ ਸਿੰਘ, ਕਨੋਜ ਕੁਮਾਰ, ਗੋਰਵ ਸਿੰਘ, ਬੀਬੀ ਅਜੀਤ ਕੌਰ, ਬੀਬੀ ਪਿਆਰ ਅਤੇ ਬੀਬੀ ਗਿਆਨ ਕੌਰ ਆਦਿ ਹਾਜ਼ਰ ਸਨ ।
Related Posts
2 ਕਰੋੜ 44 ਲੱਖ ਦੀ ਲਾਗਤ ਨਾਲ 4000 ਵਰਗ ਗਜ਼ ਵਿੱਚ ਫੈਲੇ ਸ਼ਹੀਦ ਮਦਨ ਲਾਲ ਢੀਂਗਰਾ ਸਮਾਰਕ ਦਾ ਉਦਘਾਟਨ
ਚੰਡੀਗੜ੍ਹ/ਅੰਮ੍ਰਿਤਸਰ,-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹੀਦਾਂ ਦੀਆਂ ਖਾਹਿਸ਼ਾਂ ਨੂੰ ਸਾਕਾਰ ਕਰਨ ਲਈ ਸਮਰਪਿਤ ਹੈ। ਇਸ ਵਚਨਬੱਧਤਾ…
ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਸਿਵਲ ਹਸਪਤਾਲ ਫਰੀਦਕੋਟ ਦਾ ਅਚਨਚੇਤ ਦੌਰਾ ਕੀਤਾ
ਫਰੀਦਕੋਟ 26 ਦਸੰਬਰ ਬਿਊਰੋ ਰਿਪੋਰਟ ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਨੇ ਸਿਵਲ ਹਸਪਤਾਲ ਫਰੀਦਕੋਟ ਦਾ ਅਚਨਚੇਤ ਦੌਰਾ ਕੀਤਾ…
ਚੌਥੀ ਕਿਸ਼ਤ ਵਜੋਂ 4,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਵੱਲੋਂ ਕਾਬੂ
ਚੰਡੀਗੜ,-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਫਾਜ਼ਿਲਕਾ ਜਿਲ੍ਹੇ ਦੇ ਥਾਣਾ ਜਲਾਲਾਬਾਦ ਸਿਟੀ ਵਿਖੇ…