ਪ੍ਰਧਾਨ ਮੰਤਰੀ ਸ਼੍ਰੀ ਕੇਂਦਰੀ ਵਿਦਿਆਲਿਆ ਏਅਰ ਫੋਰਸ ਸਟੇਸ਼ਨ ਬਰਨਾਲਾ ਚ ਜਨਵਰੀ 2024 ਤੋਂ 23 ਜਨਵਰੀ, 2025 ਤੱਕ ਕਈ ਗਤੀਵਿਧੀਆਂ ਅਤੇ ਮੁਕਾਬਲੇ ਆਯੋਜਿਤ ਕੀਤੇ ਗਏ

ਬਰਨਾਲਾ 23.ਜਨਵਰੀ /ਕਰਨਪ੍ਰੀਤ ਕਰਨ/ ਪ੍ਰਧਾਨ ਮੰਤਰੀ ਸ਼੍ਰੀ ਕੇਂਦਰੀ ਵਿਦਿਆਲਿਆ ਏਅਰ ਫੋਰਸ ਸਟੇਸ਼ਨ ਬਰਨਾਲਾ ਚ ਜਨਵਰੀ 2024 ਤੋਂ 23 ਜਨਵਰੀ, 2025 ਤੱਕ ਕਈ ਗਤੀਵਿਧੀਆਂ ਅਤੇ ਮੁਕਾਬਲੇ ਆਯੋਜਿਤ ਕੀਤੇ ਗਏ । ਇਨ੍ਹਾਂ ਵਿੱਚ ਭਾਰਤੀ ਖੇਡਾਂ, ਮੈਰਾਥਨ ਦੌੜ, ਨੁੱਕੜ ਨਾਟਕ,ਬੱਚਿਆਂ ਦੇ ਅਨੁਭਵ,ਯੋਗਾ,ਪੋਸਟਰ ਮੁਕਾਬਲਾ, ਰਾਸ਼ਟਰੀ ਗੀਤ,ਦੇਸ਼ ਭਗਤੀ ਵਾਲੀ ਫਿਲਮ ਸ਼ਾਮਲ ਹਨ। ਪ੍ਰਦਰਸ਼ਨੀ ਅਤੇ ਕੁਇਜ਼ ਮੁੱਖ ਆਕਰਸ਼ਣ ਸਨ। ਬੱਚਿਆਂ ਨੇ ਇਨ੍ਹਾਂ ਵਿੱਚ ਬਹੁਤ ਉਤਸ਼ਾਹ ਅਤੇ ਲਗਨ ਨਾਲ ਹਿੱਸਾ ਲਿਆ। ਪਰਾਕ੍ਰਮ ਦਿਵਸ ਦੇ ਮੌਕੇ ‘ਤੇ ਪ੍ਰਿੰਸੀਪਲ ਸ਼੍ਰੀਮਤੀ ਜਸਦੀਪ ਕੌਰ ਨੇ ਆਪਣਾ ਸੰਬੋਧਨ ਦਿੱਤਾ। ਇਸ ਮੌਕੇ ਬੱਚਿਆਂ ਲਈ ਇੱਕ ਕੁਇਜ਼ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਕੇਂਦਰੀ ਵਿਦਿਆਲਿਆ ਏਅਰ ਫੋਰਸ ਸਟੇਸ਼ਨ ਬਰਨਾਲਾ ਦੇ ਬੱਚਿਆਂ ਨਾਲ ਅਤੇ ਨਾਲ ਹੀ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ ਦੇ ਬੱਚਿਆਂ ਨਾਲ ਅਤੇ ਮਦਰ-ਟੀਚਰ ਸਕੂਲ ਬਰਨਾਲਾ ਦੇ ਬੱਚਿਆਂ ਨੇ ਵੀ ਹਿੱਸਾ ਲਿਆ। ਪ੍ਰਿੰਸੀਪਲ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।