ਲੁਧਿਆਣਾ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੇ ਕੱਢੇ ਜਾ ਰਹੇ ਨਗਰ ਕੀਰਤਨ ਦੇ ਦੌਰਾਨ ਇੱਕ ਹਾਦਸਾ ਵਾਪਰ ਗਿਆ । ਇਸ ਹਾਦਸੇ ਦੇ ਦੌਰਾਨ ਟਰਾਲੀ ਚਾਲਕ ਦੀ ਗਲਤੀ ਕਾਰਨ 10 ਸਾਲਾ ਬੱਚੇ ਦੀ ਮੌਤ ਹੋ ਗਈ । ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਵਿਕਾਸ ਨਗਰ ਪੱਖੋਵਾਲ ਰੋਡ ਦੇ ਰਹਿਣ ਵਾਲੇ ਕਰਨੈਲ ਸਿੰਘ ਤੱਤਲਾ ਦੇ ਬਿਆਨਾਂ ਉੱਪਰ ਟਰਾਲੀ ਚਾਲਕ ਕੰਚਨ ਕਲੋਨੀ ਪੱਖੋਵਾਲ ਰੋਡ ਦੇ ਵਾਸੀ ਸਵਰਨ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ । ਥਾਣਾ ਦੁੱਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਨੇ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਸਬੰਧੀ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ । ਇਸੇ ਦੌਰਾਨ ਸੋਨਾਲਿਕਾ ਟਰੈਕਟਰ ਟਰਾਲੀ ਦਾ ਚਾਲਕ ਸਵਰਨ ਸਿੰਘ ਸੰਗਤਾਂ ਤੋਂ ਕਾਫੀ ਪਿੱਛੇ ਰਹਿ ਗਿਆ । ਸਵਰਨ ਸਿੰਘ ਨੇ ਆਪਣਾ ਟਰੈਕਟਰ ਭਜਾ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ, ਇਸੇ ਦੌਰਾਨ ਉਸਨੇ ਬਰੇਕ ਮਾਰ ਦਿੱਤੀ । ਬ੍ਰੇਕ ਵੱਜਦੇ ਹੀ ਟਰਾਲੀ ਦੇ ਡਾਲੇ ਤੇ ਬੈਠਾ ਦਸ ਸਾਲਾਂ ਦਾ ਬੱਚਾ ਇਕਬਾਲ ਨਗਰ ਦਾ ਵਾਸੀ ਪ੍ਰਿੰਸ ਇਕ ਦਮ ਟਰਾਲੀ ਤੋਂ ਹੇਠਾਂ ਡਿੱਗ ਪਿਆ । ਸੜਕ ਤੇ ਸਿਰ ਵੱਜਣ ਕਾਰਨ ਪ੍ਰਿੰਸ ਦੀ ਥਾਂ ਤੇ ਹੀ ਮੌਤ ਹੋ ਗਈ ।ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਸਵਰਨ ਸਿੰਘ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ।
Related Posts
ਵਰੇਗੰਡ ਮੁਬਾਰਕ
ਵਰੇਗੰਡ ਮੁਬਾਰਕ ਚਰਨ ਦਾਸ ਕੈਲੇ ਅਤੇ ਵਿੱਦਿਆ ਕੈਲੇ ਵਾਸੀ ਜਲੰਧਰ (ਇੰਗਲੈਂਡ) ਨੇ ਆਪਣੇ ਵਿਆਹ ਦੀ 47ਵੀਂ ਵਰੇਗੰਡ ਮਨਾਈ
ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੀ ਬਹੁਪੱਖੀ ਵਿਰਾਸਤ ਦਾ ਜਸ਼ਨ
ਵਿਦਿਆਰਥੀਆਂ ਅਤੇ ਮਾਪਿਆਂ ਲਈ ਇੱਕ ਵਿਲੱਖਣ ਸਿੱਖਣ ਦਾ ਅਨੁਭਵ ਜਲ਼ੰਧਰ ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼ -ਗਾਂਧੀ ਜਯੰਤੀ ਅਤੇ ਲਾਲ ਬਹਾਦੁਰ…
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਪਿੰਡ ਹੀਰੋ ਕਲਾਂ ਵਿਖੇ ਜਾਗਰੂਕਤਾ ਕੈਂਪ ਆਯੋਜਿਤ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਪਿੰਡ ਹੀਰੋ ਕਲਾਂ ਵਿਖੇ ਜਾਗਰੂਕਤਾ ਕੈਂਪ ਆਯੋਜਿਤ ਮਾਨਸਾ, 20 ਸਤੰਬਰ: ਗੁਰਜੰਟ…