ਬਰਨਾਲਾ, 20ਜਨਵਰੀ/ਕਰਨਪ੍ਰੀਤ ਕਰਨ /- ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ. ਜ਼ਿਲ੍ਹਾ ਬਰਨਾਲਾ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੂਸਰਾ ਸਮੂਹਿਕ ਵਿਆਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਘਰੇਲੂ ਵਰਤੋ ਦਾ ਸਮਾਨ ਵੀ ਦਿੱਤਾ ਜਾਵੇਗਾ । ਟਰੱਸਟ ਦੇ ਚੇਅਰਮੈਨ ਸੰਤ ਬਾਬਾ ਰਾਜਬਰਿੰਦਰ ਸਿੰਘ ਜੀ ਟਿੱਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਰੱਸਟ ਸਮਾਜ ਭਲਾਈ ਕਾਰਜਾਂ ਦੀ ਲੜੀ ਤਹਿਤ 23 ਫਰਵਰੀ 2025 ਦਿਨ ਐਤਵਾਰ ਨੂੰ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਵਿਖੇ 7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਹਨ ਜਿਸ ਵਿੱਚ ਟਰੱਸਟ ਦੇ ਅਹੁਦੇਦਾਰ,ਪਿੰਡਾਂ ਅਤੇ ਸ਼ਹਿਰ ਦੇ ਸਮਾਜਸੇਵੀ ਦੇ ਸਹਿਯੋਗ ਨਾਲ ਸਮੁਹਿਕ ਵਿਆਹ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ,ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਐਸ ਜੀ ਪੀ ਸੀ ਮੈਂਬਰ ਪਰਮਜੀਤ ਸਿੰਘ ਖਾਲਸਾ ਤੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ,ਗੁਰਜੰਟ ਸਿੰਘ ਸੋਨਾ ਵਿਸ਼ੇਸ਼ ਸਹਿਯੋਗ ਦੇ ਰਹੇ ਹਨ ਸੋ ਟਰੱਸਟ ਨਾਲ ਸੰਪਰਕ ਕਰਕੇ ਲੋੜਵੰਦ ਪਰਿਵਾਰ ਅਤੇ ਸੇਵਾ ਕਰਨ ਦੇ ਚਾਹਵਾਨ ਸੇਵਾਦਾਰ ਟਰੱਸਟ ਨਾਲ ਸੰਪਰਕ ਕਰ ਸਕਦੇ ਹਨ ,ਇਸ ਮੀਟਿੰਗ ਮੌਕੇ ਪ੍ਰਧਾਨ ਜਗਤਾਰ ਸਿੰਘ, ਬੂਟਾ ਸਿੰਘ ਧਾਲੀਵਾਲ ,ਹਰਜਿੰਦਰ ਸਿੰਘ ਘੁੰਮਾਣ, ਬਾਬੂ ਸਿੰਘ ਕੁੰਬੜਵਾਲ ,ਸੁਰਜੀਤ ਸਿੰਘ ਬਿਜਲੀ ਵਾਲੇ ਅਵਤਾਰ ਸਿੰਘ ਢਿੱਲੋਂ ,ਜਸਵਿੰਦਰ ਸਿੰਘ ਰਾਜਾ, ਮੇਜਰ ਸਿੰਘ ਫੌਜੀ ਆਦਿ ਜ਼ਿੰਮੇਂਵਾਰ ਅਹੁਦੇਦਾਰ ਸ਼ਾਮਲ ਸਨ
Related Posts
‘ਓਮੀਕ੍ਰੋਨ ਨੂੰ ਫੈਲਣ ਦਿਉ, ਸਾਰੇ ਲੋਕਾਂ ‘ਚ ਵਿਕਸਤ ਹੋ ਜਾਵੇਗੀ ਇਮਿਊਨਿਟੀ’, ਰਿਸਰਚਰ ਕਿਉਂ ਦੇ ਰਹੇ ਅਜਿਹੇ ਤਰਕ
ਕੋਰੋਨਾਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨੇ ਦੁਨੀਆ ਭਰ ਵਿਚ ਤਬਾਹੀ ਮਚਾਈ ਹੋਈ ਹੈ। ਹਾਲੀਆ ਅਧਿਐਨਾਂ ‘ਚ ਕਿਹਾ ਗਿਆ ਹੈ ਕਿ ਓਮੀਕ੍ਰੋਨ…
ਡੇਢ ਤੋਂ ਤਿੰਨ ਦਿਨਾਂ ‘ਚ ਦੁੱਗਣੇ ਹੋ ਰਹੇ ਓਮੀਕ੍ਰੋਨ ਦੇ ਮਾਮਲੇ, WHO ਨੇ ਜਾਰੀ ਕੀਤੀ ਚਿਤਾਵਨੀ
ਦੱਖਣੀ ਅਫਰੀਕਾ ਵਿੱਚ ਪਾਏ ਜਾਣ ਵਾਲੇ ਕੋਰੋਨਾ ਦੇ ਇੱਕ ਨਵੇਂ ਰੂਪ ਓਮੀਕ੍ਰੋਨ ਨੂੰ ਲੈ ਕੇ ਹਰ ਰੋਜ਼ ਨਵੇਂ ਅਧਿਐਨ ਸਾਹਮਣੇ…
ਬੈਂਕ ਮੈਨੇਜਰ ਆਪਣੇ ਅੜੀਅਲ ਵਤੀਰੇ ਤੇ ਖੜਾ ਰਿਹਾ ਗੱਲਬਾਤ ਦਾ ਕੋਈ ਵੀ ਛਿੱਟਾ ਨੇਪਰੇ ਨਹੀਂ ਚੜਿਆ ਜਥੇਬੰਦੀ ਨੂੰ ਮਜਬੂਰ ਹੋ ਕੇ ਘਰ ਨੂੰ ਲਗਾ ਤਾਲਾ ਤੋੜ ਕੇ ਪੀੜਤ ਪਰਿਵਾਰ ਨੂੰ ਉਹਨਾਂ ਦੇ ਘਰ ਅੰਦਰ ਦਾਖਲ ਕਰਵਾਇਆ ਗਿਆ ।
ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕੀ ਛੋਟੇ ਕਿਸਾਨਾਂ ਦੁਕਾਨਦਾਰਾਂ ਮਜ਼ਦੂਰਾਂ ਤੇ ਛੋਟੇ ਕਾਰੋਬਾਰੀਆਂ ਦੀ ਭਾਰਤੀ ਸਰਕਾਰ ਕਿਸਾਨ ਯੂਨੀਅਨ ਏਕਤਾ ਉਗਰਾਹਾਂ…