ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਨੇੜਲੇ ਪਿੰਡ ਚੱਕ ਭਾਈ ਕੇ ਦੀ ਅਕਾਲ ਅਕੈਡਮੀ ਦੇ ਲੋੜਵੰਦ ਗਰੀਬ ਬੱਚਿਆਂ ਨੂੰ ਕੋਟੀਆਂ, ਬੂਟ ਅਤੇ ਜੁਰਾਬਾਂ ਦਿੱਤੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਮਾਸਟਰ ਕੁਲਵੰਤ ਸਿੰਘ ਅਤੇ ਬਲਬੀਰ ਸਿੰਘ ਕੈਂਥ ਨੇ ਦੱਸਿਆ ਕਿ ਸੰਸਥਾ ਜਿੱਥੇ ਹੋਰ ਅਨੇਕਾਂ ਸਮਾਜ ਭਲਾਈ ਕਾਰਜ਼ ਕਰਦੀ ਹੈ ਉੱਥੇ ਹੀ ਲੋੜਵੰਦ ਬੱਚਿਆਂ ਦੀ ਦੀ ਫ਼ੀਸ, ਸਟੇਸ਼ਨਰੀ , ਬੂਟ, ਕੋਟੀਆਂ, ਜੁਰਾਬਾਂ ਨਾਲ਼ ਮਦਦ ਕੀਤੀ ਜਾਂਦੀ ਹੈ। ਇਸੇ ਤਹਿਤ ਚੱਕ ਭਾਈ ਕੇ ਦੀ ਅਕਲ ਅਕੈਡਮੀ ਦੇ ਲੋੜਵੰਦ ਬੱਚਿਆਂ ਨੂੰ ਪਿਛਲੇ ਦਿਨੀਂ ਸੰਸਥਾ ਵਲੋਂ ਕੋਟੀਆਂ, ਬੂਟ ਅਤੇ ਜੁਰਾਬਾਂ ਦਿੱਤੀਆਂ ਗਈਆਂ। ਪਿਛਲੇ ਮਹੀਨੇ ਇਸੇ ਸਕੂਲ ਦੇ ਕੁਝ ਬੱਚਿਆਂ ਦੀ ਗਿਆਰਾਂ ਹਜ਼ਾਰ ਰੁਪਏ ਫ਼ੀਸ ਵੀ ਭਰੀ ਗਈ ਸੀ। ਇਸ ਕਾਰਜ਼ ਲਈ ਸਕੂਲ ਵਲੋਂ ਸੰਸਥਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਾਸਟਰ ਬਲਵਿੰਦਰ ਸਿੰਘ,ਮਾਸਟਰ ਜਸਪ੍ਰੀਤ ਸਿੰਘ, ਨੱਥਾ ਸਿੰਘ, ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਬੂਟ ਕੋਟੀਆਂ ਵੰਡੀਆਂ।
