ਮਾਤਾ ਗੁਰਜੀਤ ਕੌਰ ਬਣ ਗਈ ਦੋ ਵਿਅਕਤੀਆਂ ਦੀ ਅੱਖਾਂ ਦੀ ਰੋਸ਼ਨੀ ਲਈ ਫਰਿਸ਼ਤਾ: ਨੇਕੀ ਫਾਉਂਡੇਸ਼ਨ

ਬੁਢਲਾਡਾ ਦਵਿੰਦਰ ਸਿੰਘ ਕੋਹਲੀ ਅੱਜ ਸਥਾਨਕ ਸ਼ਹਿਰ ਦੇ ਸਾਹਨੀ ਪਰਿਵਾਰ ਤੋਂ ਮਾਤਾ ਗੁਰਜੀਤ ਕੌਰ 74 ਸਾਲਾਂ ਦੇ ਦਿਹਾਂਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਦੀ ਪ੍ਰੇਰਨਾ ਨਾਲ ਸਮੂਹ ਪਰਿਵਾਰ ਵੱਲੋਂ ਉਹਨਾਂ ਦੀਆਂ ਅੱਖਾਂ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਨੂੰ ਦਾਨ ਕੀਤੀਆਂ ਗਈਆਂ। ਜਾਣਕਾਰੀ ਦਿੰਦਿਆਂ ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਜਿਵੇਂ ਹੀ ਪਰਿਵਾਰ ਨੇ ਅੱਖਾਂ ਦਾਨ ਕਰਨ ਦੀ ਇੱਛਾ ਜਤਾਈ, ਸੰਸਥਾ ਵੱਲੋਂ ਇਸਦੇ ਤੁਰੰਤ ਪ੍ਰਬੰਧ ਕੀਤੇ ਗਏ ਅਤੇ ਡਾਕਟਰਾਂ ਦੀ ਟੀਮ ਮੌਕੇ ਉੱਤੇ ਪਹੁੰਚ ਗਈ। ਉਹਨਾਂ ਕਿਹਾ ਕਿ ਮਾਤਾ ਗੁਰਜੀਤ ਕੌਰ ਉਹਨਾਂ ਦੋ ਵਿਅਕਤੀਆਂ ਲਈ ਫਰਿਸ਼ਤਾ ਬਣ ਗਏ ਜਿਹਨਾਂ ਨੂੰ ਇਹ ਜਹਾਨ ਦੇਖਣ ਨੂੰ ਮਿਲੇਗਾ ਅਤੇ ਅੱਖਾਂ ਦੀ ਰੋਸ਼ਨੀ ਮਿਲੇਗੀ। ਸੰਸਥਾ ਵੱਲੋਂ ਜਿੱਥੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ, ਉੱਥੇ ਹੀ ਉਹਨਾਂ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ, ਇਸ ਨਾਲ ਲੱਖਾਂ ਲੋਕ ਇਹ ਰੰਗਲੀ ਦੁਨੀਆਂ ਦੇਖ ਪਾਉਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਮੌਕੇ ਉਹ ਸੰਸਥਾ ਦੇ ਹੈਲਪਲਾਈਨ ਨੰਬਰਾਂ 8760371000 ਅਤੇ 8558971000 ਉੱਤੇ ਸੰਪਰਕ ਜ਼ਰੂਰ ਕਰਨ। ਇਸ ਮੌਕੇ ਪਰਿਵਾਰ ਦੇ ਪ੍ਰਭਜੋਤ ਸਿੰਘ ਸਾਹਨੀ ਸਮੇਤ ਸਮੂਹ ਸ਼ਹਿਰ ਨਿਵਾਸੀ, ਰਿਸ਼ਤੇਦਾਰ ਅਤੇ ਟੀਮ ਨੇਕੀ ਦੇ ਨੁਮਾਇੰਦੇ