ਬੁਢਲਾਡਾ (ਦਵਿੰਦਰ ਸਿੰਘ ਕੋਹਲੀ), ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਨੇੜਲੇ ਇਤਿਹਾਸਕ ਪਿੰਡ ਬਰ੍ਹੇ ਸਾਹਿਬ ਵਿਖੇ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਮੰਦਰ ਕਾ ਡੇਰਾ ਵਿਖੇ ਇੱਕ ਖੂਨਦਾਨ ਕੈੰਪ ਸਰਕਾਰੀ ਬਲੱਡ ਸੈਂਟਰ ਮਾਨਸਾ ਦੀ ਸਹਾਇਤਾ ਨਾਲ ਲਗਾਇਆ ਗਿਆ ਜਿੱਥੇ ਔਰਤਾਂ ਸਮੇਤ 42 ਖੂਨਦਾਨੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਡੇਰਾ ਮਹੰਤ ਜਗਦੀਸ਼ ਮੁਨੀ ਜੀ ਨੇ ਸਾਰੇ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੱਤਾ। ਡਾ. ਸੁਨੈਣਾ ਮੰਗਲਾ ਨੇ ਖੂਨਦਾਨ ਦੀ ਮਹੱਤਤਾ ਦੱਸਦੇ ਹੋਏ ਡੋਨਰਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸੰਸਥਾ ਨੇਕੀ ਫਾਉਂਡੇਸ਼ਨ ਨੇ ਸਾਰੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਗਿਫ਼ਟ ਨਾਲ ਸਨਮਾਨਿਤ ਕੀਤਾ। ਸੰਸਥਾ ਨੇ ਸਮੂਹ ਗ੍ਰਾਮ ਨਿਵਾਸੀਆਂ,ਗ੍ਰਾਮ ਪੰਚਾਇਤ ਅਤੇ ਡੇਰਾ ਪ੍ਰਬੰਕ ਕਮੇਟੀ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਟੀਮ ਨੇਕੀ ਸਮੇਤ ਪਰਮਜੀਤ ਸਿੰਘ ਬਰ੍ਹੇ, ਵੈਦ ਲਖਵਿੰਦਰ ਸ਼ਰਮਾ, ਸਾਬਕਾ ਸਰਪੰਚ ਚੂਹੜ ਸਿੰਘ, ਹਰਜੀਵਨ ਸਿੰਘ, ਡਾ. ਮਨਪ੍ਰੀਤ ਸਿੰਘ, ਦਵਿੰਦਰ ਸਿੰਘ ਆਦਿ ਨੇ ਕੈੰਪ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।
Related Posts
ਪਿੰਡ ਗੁੜੱਦੀ ਵਿਖੇ ਰਮਨ ਸਿੰਘ ਨੇ ਕੀਤੀ ਵੱਡੀ ਲੀਡ ਨਾਲ ਜਿੱਤ ਦਰਜ,ਬਣੇ ਸਭ ਤੋਂ ਛੋਟੀ ਉਮਰ ਦੇ ਨੌਜਵਾਨ ਸਰਪੰਚ।
ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪਿੰਡ ਗੁੜੱਦੀ ਵਿਖੇ ਨੌਜਵਾਨ ਰਮਨ ਸਿੰਘ ਪੁੱਤਰ ਸੁਖਚੈਨ ਸਿੰਘ ਨੇ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ…
ਸਿੱਖ ਭਾਈਚਾਰੇ ਖ਼ਿਲਾਫ਼ ‘ਅਪਮਾਨਜਨਕ’ ਟਿੱਪਣੀ ਲਈ ਅਦਾਕਾਰਾ ਕੰਗਨਾ ਰਨੌਤ ‘ਤੇ 295ਏ ਤਹਿਤ ਕੇਸ ਦਰਜ
ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਖਿਲਾਫ ਸੋਸ਼ਲ ਮੀਡੀਆ ਪੋਸਟ ਵਿੱਚ ਕਥਿਤ ਤੌਰ ‘ਤੇ ਸਿੱਖ ਭਾਈਚਾਰੇ ਖਿਲਾਫ ਅਪਮਾਨਜਨਕ ਭਾਸ਼ਾ ਦੀ ਵਰਤੋਂ…
6 ਵਿਆਹ ਤੇ 16 ਬੱਚਿਆਂ ਤੋਂ ਬਾਅਦ ਤਲਾਕ, ਪਤਨੀ ਨੂੰ ਦੇਵੇਗਾ 5500 ਕਰੋੜ, ਜਾਣੋ ਕੌਣ ਹੈ ਸ਼ੇਖ ਮੁਹੰਮਦ ਬਿਨ ਰਾਸ਼ਿਦ
ਨਈਂ ਦੁਨੀਆ : ਹਾਲ ਹੀ ਵਿਚ ਇਕ ਬ੍ਰਿਟਿਸ਼ ਅਦਾਲਤ ਨੇ ਦੁਬਈ ਦੇ ਸ਼ਾਸਕ, ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੂੰ ਉਸ…