ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ )-ਆਈ.ਟੀ.ਆਈ. ਚੌਂਕ ਤੇ ਬੱਸ ਦਾ ਇੰਤਜਾਰ ਕਰ ਰਹੀ ਔਰਤ ਦਾ 2 ਮੋਟਰ ਸਾਈਕਲ ਸਵਾਰਾਂ ਵੱਲੋਂ ਪਰਸ ਖੋਹ ਕੇ ਫਰਾਰ ਹੋਣ ਲੱਗੇ ਤਾਂ ਮੌਕੇ ਤੇ ਹਾਜਰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਜਿਓ ਹੀ ਝੱਪਟ ਮਾਰ ਕੇ ਪਰਸ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਲੋਕਾਂ ਨੇ ਮੋਟਰ ਸਾਈਕਲ ਸਮੇਤ ਘੇਰ ਲਿਆ ਅਤੇ ਚੌਂਕ ਵਿੱਚ ਟ੍ਰੇਫਿਕ ਜਾਮ ਹੋ ਗਿਆ। ਮੌਕੇ ਤੇ ਐਸ.ਐਚ.ਓ. ਬਲਕੌਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਝੱਪਟਮਾਰ ਨੂੰ ਭੀੜ ਚੋ ਕੱਢ ਕੇ ਲੈ ਗਏ। ਪੀੜ੍ਹਤ ਔਰਤ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਬੋੜਾਵਾਲ ਵਿਖੇ ਜਾਣ ਲਈ ਬੱਸ ਦਾ ਇੰਤਜਾਰ ਕਰ ਰਹੀ ਤਾਂ ਇੱਕ ਨੌਜਵਾਨ ਕਾਫੀ ਸਮੇਂ ਤੋਂ ਉਸ ਕੋਲ ਖੜ੍ਹਾ ਸੀ ਜਿਸ ਤੇ ਉਸਨੂੰ ਸ਼ੱਕ ਹੋਇਆ ਪਰ ਅਚਾਨਕ ਇੱਕ ਮੋਟਰ ਸਾਈਕਲ ਸਵਾਰ ਆਇਆ ਅਤੇ ਪਰਸ ਖੋਹ ਕੇ ਭੱਜਣ ਲੱਗਾ ਅਤੇ ਲੋਕਾਂ ਦੇ ਸਹਿਯੋਗ ਨਾਲ ਨੁਕਸਾਨ ਹੋਣ ਤੋਂ ਬੱਚ ਗਿਆ।
ਔਰਤ ਤੋਂ ਪਰਸ ਖੋਹ ਕੇ ਭੱਜਣ ਵਾਲਾ ਮੋਟਰਸਾਈਕਲ ਸਵਾਰ ਲੋਕਾਂ ਨੇ ਕੀਤਾ ਕਾਬੂ,ਮੌਕੇ’ਤੇ ਹੀ ਕੀਤੇ ਪੁਲਿਸ ਹਵਾਲੇ
