ਬੀਜਿੰਗ : ਵਿਗਿਆਨੀਆਂ ਨੇ ਚੀਨ ਦੀ ਬਦਨਾਮ ਵੈੱਟ ਮਾਰਕੀਟ ’ਚ 18 ਹੋਰ ਖ਼ਤਰਨਾਕ ਵਾਇਰਸਾਂ ਦਾ ਪਤਾ ਲਗਾਇਆ ਹੈ, ਜਿਹਡ਼ੇ ਪਾਲਤੂ ਪਸ਼ੂਆਂ ਤੇ ਮਨੁੱਖਾਂ ’ਚ ਫੈਲ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਵੁਹਾਨ ਦੀ ਸੀ ਫੂਡ ਮਾਰਕੀਟ ਤੋਂ ਮਨੁੱਖਾਂ ਤੱਕ ਪਹੁੰਚਿਆ ਸੀ, ਜਿਸ ਨਾਲ ਹੁਣ ਤਕ 25.38 ਕਰੋਡ਼ ਲੋਕ ਇਨਫੈਕਟਿਡ ਹੋ ਚੁੱਕੇ ਹਨ, ਜਦਕਿ 51 ਲੱਖ ਤੋਂ ਵੱਧ ਨੂੰ ਜਾਨ ਗਵਾਉਣੀ ਪਈ ਹੈ।ਵਿਗਿਆਨੀਆਂ ਨੇ 1,725 ਜੰਗਲੀ ਜਾਨਵਰਾਂ ਦਾ ਵਿਸ਼ਲੇਸ਼ਣ ਕੀਤਾ। ਇਹ ਜਾਨਵਰ 16 ਨਸਲਾਂ ਦੇ ਸਨ, ਜਿਨ੍ਹਾਂ ਦੇ ਨਮੂਨੇ ਦੇਸ਼ ਭਰ ਤੋਂ ਲਗਏ ਗਏ ਸਨ। ਨਾਨਜਿੰਗ ਐਗਰੀਕਲਚਰ ਯੂਨੀਵਰਸਿਟੀ ਆਫ ਚਾਈਨਾਂ ਦੇ ਵੈਟਨਰੀ ਮੈਡੀਸਿਨ ਕਾਲਜ ਨਾਲ ਜੁਡ਼ੇ ਅਧਿਐਨ ਦੇ ਲੇਖਕ ਸ਼ੁਓ ਸੁ ਨੇ ਕਿਹਾ ਕਿ ਦੁੱਧ ਚੁੰਗਾਉਣ ਵਾਲੇ ਜਾਨਵਰਾਂ ਨੂੰ ਇਨਫੈਕਟਿਡ ਕਰਨ ਵਾਲੇ ਕੁਲ 71 ਵਾਇਰਸ ਪਾਏ ਗਏ, ਜਿਨ੍ਹਾਂ ’ਚੋਂ 45 ਦਾ ਪਹਿਲੀ ਵਾਰ ਪਤਾ ਲੱਗਿਆ ਸੀ। ਇਨ੍ਹਾਂ ’ਚੋਂ 18 ਅਜਿਹੇ ਹਨ, ਜਿਹਡ਼ੇ ਪਾਲਤੂ ਜਾਨਵਰਾਂ ਤੇ ਮਨੁੱਖਾਂ ਨੂੰ ਵੀ ਆਪਣੇ ਲਪੇਟ ’ਚ ਲੈ ਸਕਦੇ ਹਨ। ਹਾਲਾਂਕਿ ਟੀਮ ਨੂੰ ਇਸ ਦੌਰਾਨ ਸਾਰਸ ਸੀਓਵੀ ਜਾਂ ਸਾਰਸ ਸੀਓਵੀ-2 ਵਰਗੇ ਵਾਇਰਸ ਨਹੀਂ ਮਿਲੇ
Related Posts
ਪਤੀ ਰਿਤੇਸ਼ ਨੇ ਰਾਖੀ ਸਾਵੰਤ ਨੂੰ ਕੀਤਾ KISS
ਨਵੀਂ ਦਿੱਲੀ : ਸ਼ੁੱਕਰਵਾਰ ਬਿੱਗ ਬੌਸ 15 ਲਈ ਵੱਡਾ ਦਿਨ ਸਾਬਤ ਹੋਇਆ। ਸ਼ੋਅ ਵਿੱਚ ਅੰਤ ਵਿੱਚ ਤਿੰਨ ਵਾਈਲਡ ਕਾਰਡ ਪ੍ਰਤੀਯੋਗੀਆਂ –…
ਪੰਜਾਬ ਦੇ ਮੁੱਖ ਮੰਤਰੀ ਚੰਨੀ ਹੁਣ ਇਸ ਮਾਮਲੇ ‘ਚ ਘਿਰੇ
ਚੰਡੀਗੜ੍ਹ : ਲੰਘੀ ਪੰਜ ਜਨਵਰੀ ਨੂੰ ਫਿਰੋਜ਼ਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਦੇ ਮਾਮਲੇ ਵਿਚ ਸੂਬੇ…
ਅਮਰੀਕਾ ਦੇ ਕੋਲੋਰਾਡੋ ‘ਚ ਗੋਲ਼ੀਬਾਰੀ, 5 ਜਣਿਆਂ ਦੀ ਮੌਤ
ਅਮਰੀਕਾ ਦੇ ਕੋਲੋਰਾਡੋ ਸੂਬੇ ‘ਚ ਹੋਈ ਗੋਲ਼ੀਬਾਰੀ ‘ਚ 5 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ‘ਚ ਗੋਲ਼ੀਬਾਰੀ ਕਰਨ ਵਾਲਾ…