ਬਰਨਾਲਾ, 7 ਜਨਵਰੀ ਕਰਨਪ੍ਰੀਤ ਕਰਨ/- ਨਾਮਵਰ ਸੰਸਥਾ ਐੱਸ.ਐੱਸ.ਡੀ ਕਾਲਜ ਬਰਨਾਲਾ ਦੇ ਪੰਜਾਬੀ ਵਿਭਾਗ ਦਾ ਐਮ.ਏ ਪੰਜਾਬੀ ਭਾਗ ਪਹਿਲਾ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ।ਯੂਨੀਵਰਸਿਟੀ ਪ੍ਰੀਖਿਆ ਵਿੱਚ ਬੈਠੇ ਵਿਦਿਆਰਥੀ ਉੱਚ ਨੰਬਰ ਲੈ ਕੇ ਪਾਸ ਹੋਏ ਹਨ।ਇਹ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ.ਰਾਕੇਸ਼ ਕੁਮਾਰ ਜਿੰਦਲ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਰੇ ਵਿਦਿਆਰਥੀ ਚੰਗੇ ਨੰਬਰ ਲੈਂਦਿਆਂ ਪ੍ਰੀਖਿਆ ਪਾਸ ਕੀਤੀ ਹੈ।ਉਹਨਾਂ ਦੱਸਿਆ ਕਿ ਕਾਲਜ ਦੀ ਐਮ.ਏ ਪੰਜਾਬੀ ਭਾਗ ਪਹਿਲਾ ਸਮੈਸਟਰ ਦੂਜਾ ਦੀ ਵਿਦਿਆਰਥਣ ਕਮਲਜੀਤ ਕੌਰ ਅਤੇ ਅਮਨਦੀਪ ਕੌਰ ਨੇ ਪਹਿਲਾ ਸਥਾਨ, ਡਿੰਪਲ ਨੇ ਦੂਜਾ ਸਥਾਨ, ਬਲਜੀਤ ਕੌਰ ਨੇ ਤੀਜਾ ਸਥਾਨ ਆਪਣੇ ਬੈਚ ਵਿੱਚੋਂ ਪ੍ਰਾਪਤ ਕੀਤਾ।ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ ਤੇ ਐਸ.ਡੀ ਸਭਾ (ਰਜਿ) ਬਰਨਾਲਾ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੁਆਰਾ ਸਮੇਂ-ਸਮੇਂ ਤੇ ਵਿਦਿਆਰਥੀਆਂ ਨੂੰ ਤਰਾਸ਼ਿਆ ਜਾ ਰਿਹਾ ਹੈ ਅਤੇ ਲੋੜੀਂਦੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਐਸ.ਡੀ ਸਭਾ (ਰਜਿ) ਬਰਨਾਲਾ ਦੇ ਚੇਅਰਮੈਨ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ (ਸੀਨੀਅਰ ਐਡਵੋਕੇਟ) ਨੇ ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਆਉਣ ਵਾਲੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਉਹਨਾਂ ਕਿਹਾ ਕਿ ਕਾਲਜ ਦੇ ਕਾਬਲ ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਹੈ।ਐਸ.ਡੀ ਸਭਾ ਰਜਿ ਬਰਨਾਲਾ ਦੇ ਜਨਰਲ ਸੱਕਤਰ ਸ੍ਰੀ ਸ਼ਿਵ ਕੁਮਾਰ ਸਿੰਗਲਾ ਨੇ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ।ਉਹਨਾਂ ਦੱਸਿਆ ਕਿ ਐੱਸ.ਡੀ ਸਭਾ (ਰਜਿ) ਬਰਨਾਲਾ ਵਿਦਿਆਰਥੀਆਂ ਦੇ ਉਜੱਵਲ ਭਵਿਖ ਲਈ ਕਾਮਨਾ ਕਰਦਾ ਹੈ। ਪੰਜਾਬੀ ਵਿਭਾਗ ਦੇ ਹੈੱਡ ਡਾ.ਬਿਕਰਮਜੀਤ ਪੁਰਬਾ ਵੱਲੋਂ ਦੱਸਿਆ ਗਿਆ ਕਿ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ।ਕਾਲਜ ਵਿਖੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਸੈਮੀਨਾਰ,ਗੋਸ਼ਠੀਆਂ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਪ੍ਰੋ ਭਾਰਤ ਭੂਸ਼ਨ, ਪ੍ਰੋ ਹਰਪ੍ਰੀਤ ਕੌਰ, ਪ੍ਰੋ ਸਰਬਜੀਤ ਕੌਰ,ਪ੍ਰੋ ਹਰਸ਼ਰਨ ਸਿੰਘ ,ਪ੍ਰੋ ਗੁਰਪਿਆਰ ਸਿੰਘ, ਆਦਿ ਸਮੂਹ ਸਟਾਫ ਹਾਜ਼ਰ ਸਨ।