ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)- ਸਥਾਨਕ ਸ਼ਹਿਰ ਦੇ ਰੇਲਵੇ ਫਲਾਈ ਓਵਰ ਦੇ ਨੀਚੇ ਹਾਰਡਵੇਅਰ ਦੀ ਦੁਕਾਨ ਤੇ ਚੋਰੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਰਡਵੇਅਰ ਦਾ ਕੰਮ ਕਰਦੇ ਪਦਮ ਜੈਨ ਅਤੇ ਧਨਰਾਜ ਜੈਨ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਆਪਣੀ ਦੁਕਾਨ ਤੇ ਆਏ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ। ਉਸ ਤੋਂ ਬਾਅਦ ਉਹਨਾਂ ਨੇ ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਤਾਂ ਇੱਕ ਚੋਰ ਲਗਭਗ ਸਵਾ ਛੇ ਵਜੇ ਉਹਨਾਂ ਦੀ ਦੁਕਾਨ ਤੇ ਆ ਕੇ ਤਾਲੇ ਤੋੜਦਾ ਹੈ। ਉਸ ਉਪਰੰਤ ਦੁਕਾਨ ਵਿੱਚ ਦਖਲ ਹੋ ਕੇ ਦੁਕਾਨ ਵਿੱਚ ਪਈ ਨਗਦੀ ਅਤੇ ਤਾਂਬੇ ਦੀ ਤਾਰ ਚੋਰੀ ਕਰਕੇ ਚਲਾ ਜਾਂਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਲਗਭਗ 18 ਤੋਂ 20 ਹਜਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਥਾਣਾ ਸਿਟੀ ਵਿੱਚ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਪ੍ਰਸ਼ਾਸਨ ਸੀਸੀ ਟੀਵੀ ਕੈਮਰੇ ਦੀ ਫੁਟੇਜ ਦੇ ਅਧਾਰ ਤੇ ਜਲਦ ਹੀ ਚੋਰ ਨੂੰ ਗਿਰਫਤਾਰ ਕਰੇਗੀ।
Related Posts
ਕੋਰੋਨਾ ਵਾਇਰਸ ਵਧਾ ਰਿਹੇੈ ਮਰੇ ਬੱਚੇ ਦੇ ਜਨਮ ਤੇ ਗਰਭਪਾਤ ਦਾ ਜੋਖਮ, ਅਧਿਐਨ “ਚ ਹੋਇਆ ਖੁਲਾਸਾ
ਵਾਸ਼ਿੰਗਟਨ: ਅਮਰੀਕੀ ਸਰਕਾਰ ਦੁਆਰਾ ਇੱਕ ਵੱਡੇ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕੋਵਿਡ ਨਾਲ ਪੀੜਤ ਔਰਤਾਂ ਵਿੱਚ ਮਰੇ ਹੋਏ ਜਨਮ…
ਮੁੱਖ ਮੰਤਰੀ ਵੱਲੋਂ ਫੌਜੀ ਜਵਾਨ ਗੁਰਪ੍ਰੀਤ ਸਿੰਘ ਦੀ ਸ਼ਹਾਦਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ,-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋਏ 24 ਸਾਲਾ ਫੌਜੀ ਜਵਾਨ ਗੁਰਪ੍ਰੀਤ ਸਿੰਘ ਦੀ…
ਯੂਰਪ ‘ਚ ਵਿਗੜੇ ਹਾਲਾਤ, WHO ਜਾਰੀ ਕਰੇਗਾ ਨਵਾਂ ਦਿਸ਼ਾ-ਨਿਰਦੇਸ਼
ਵਾਸ਼ਿੰਗਟਨ : ਦੱਖਣੀ ਅਫਰੀਕਾ ਵਿਚ ਕੋਰੋਨਾ ਵਾਇਰਸ ਦਾ ਇਕ ਨਵਾਂ ਰੂਪ ਪਾਇਆ ਗਿਆ ਹੈ। ਵਿਗਿਆਨੀਆਂ ਨੇ ਨੌਜਵਾਨਾਂ ‘ਚ ਇਸ ਦੇ…