ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਡੇਰਾ ਬਾਬਾ ਅੰਗੜ ਦਾਸ ਧਲੇਵਾਂ ਦੇ ਸਹਿਯੋਗ ਨਾਲ ਸ਼ੰਕਰਾ ਅੱਖਾਂ ਦਾ ਹਸਪਤਾਲ ਦਾ ਮੁਫ਼ਤ ਅੱਖਾਂ ਦਾ ਚੈਕਅੱਪ ਅਪ੍ਰੇਸ਼ਨ ਕੈੰਪ ਪਿੰਡ ਧਲੇਵਾਂ ਵਿਖੇ ਲਗਾਇਆ ਗਿਆ, ਜਿੱਥੇ 200 ਤੋਂ ਵੱਧ ਮਰੀਜਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ ਦਵਾਈਆਂ ਦਿੱਤੀਆਂ ਗਈਆਂ। ਉਥੇ ਹੀ 25 ਚਿੱਟੇ ਮੋਤੀਏ ਦੇ ਮਰੀਜਾਂ ਨੂੰ ਲੈਂਜ ਅਪ੍ਰੇਸ਼ਨ ਲਈ ਚੁਣਿਆ ਗਿਆ। ਚੁਣੇ ਗਏ ਮਰੀਜਾਂ ਨੂੰ ਸ਼ੰਕਰਾ ਹਸਪਤਾਲ ਲੁਧਿਆਣਾ ਭੇਜਿਆ ਗਿਆ, ਜਿੱਥੇ ਉਹਨਾਂ ਦੇ ਮੁਫ਼ਤ ਅਪ੍ਰੇਸ਼ਨ ਕੀਤੇ ਜਾਣਗੇ। ਇਸ ਮੌਕੇ ਨੇਕੀ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਇਹ ਕੈੰਪ ਸਮੂਹ ਨਗਰ ਨਿਵਾਸੀਆਂ ਅਤੇ ਕਲੱਬ ਦਾ ਸਾਂਝਾ ਉਪਰਾਲਾ ਹੈ। ਨੇਕੀ ਫਾਉਂਡੇਸ਼ਨ ਵੱਲੋਂ ਕਲੱਬ ਨਾਲ ਮਿਲਕੇ ਅੱਗੇ ਵੀ ਅਜਿਹੇ ਕੈੰਪ ਸਮੇਂ ਸਮੇਂ ਤੇ ਲਗਾਏ ਜਾਣਗੇ। ਨੇਕੀ ਟੀਮ ਨੇ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ 700 ਤੋਂ ਵੱਧ ਮਰੀਜਾਂ ਦੇ ਅੱਖਾਂ ਦੇ ਅਪ੍ਰੇਸ਼ਨ ਕਰਵਾਏ ਜਾ ਚੁੱਕੇ ਹਨ। ਇਸ ਕੈੰਪ ਨੂੰ ਸਫ਼ਲ ਬਣਾਉਣ ਵਿੱਚ ਧਲੇਵਾਂ ਕਲੱਬ ਦੇ ਓਮਪ੍ਰੀਤ ਸਿੰਘ, ਲਖਵੀਰ ਸਿੰਘ ਸ਼ੌਂਕੀ, ਜਥੇਦਾਰ ਗੁਰਪਿਆਰ ਸਿੰਘ, ਪ੍ਰੀਤ ਸਿੰਘ ਚਹਿਲ, ਮਨਪ੍ਰੀਤ ਚਹਿਲ, ਰਮਨ ਸ਼ਰਮਾ, ਰਮਨਦੀਪ ਸਿੰਘ, ਦਿਲ ਖੁਸ਼ ਸਿੰਘ ਗੋਰੁ, ਬਲਜਿੰਦਰ ਸ਼ਰਮਾ, ਡਾ ਗੁਰਮੀਤ ਸਿੰਘ, ਬਿੱਕਰ ਸਿੰਘ ਪੰਜਾਬ ਪੁਲਿਸ, ਨਰਿੰਦਰ ਸ਼ਰਮਾ, ਬਿੰਦਰੀ ਸੱਠ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
Related Posts
ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਜ਼ਿਲ੍ਹਾ ਹੁਸ਼ਿਆਰਪੁਰ ਦੀ ਚੋਣ ਹੋਈ
ਮਾਨਸਾ 27 ਜਨਵਰੀ ਗੁਰਜੰਟ ਸਿੰਘ ਸ਼ੀਂਹ ਨੂੰ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਜ਼ਿਲ੍ਹਾ ਹੁਸ਼ਿਆਰਪੁਰ ਦੀ ਚੋਣ ਸੂਬਾਈ ਆਗੂ…
2 ਕਰੋੜ 44 ਲੱਖ ਦੀ ਲਾਗਤ ਨਾਲ 4000 ਵਰਗ ਗਜ਼ ਵਿੱਚ ਫੈਲੇ ਸ਼ਹੀਦ ਮਦਨ ਲਾਲ ਢੀਂਗਰਾ ਸਮਾਰਕ ਦਾ ਉਦਘਾਟਨ
ਚੰਡੀਗੜ੍ਹ/ਅੰਮ੍ਰਿਤਸਰ,-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹੀਦਾਂ ਦੀਆਂ ਖਾਹਿਸ਼ਾਂ ਨੂੰ ਸਾਕਾਰ ਕਰਨ ਲਈ ਸਮਰਪਿਤ ਹੈ। ਇਸ ਵਚਨਬੱਧਤਾ…
25ਵੀਂ ਵਰੇਗੰਡ ਮਨਾਈ
25 ਵੀਂ ਵਰੇਗੰਡ ਮਨਾਈ