ਬੁਢਲਾਡਾ (ਦਵਿੰਦਰ ਸਿੰਘ ਕੋਹਲੀ), ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਨਵੇਂ ਸਾਲ ਮੌਕੇ ਅਦਾਰਾ ਐੱਸ ਜੀ ਬਾਇਓਟੈੱਕ ਦੇ ਸਥਾਨਕ ਚੌੜੀ ਗਲੀ ਵਿੱਚ ਵਿਸ਼ਾਲ ਖੂਨਦਾਨ ਕੈੰਪ ਲਗਾਇਆ ਗਿਆ, ਜਿੱਥੇ ਡਾ. ਸ਼ਾਇਨਾ ਦੀ ਅਗਵਾਈ ਵਿੱਚ ਸਰਕਾਰੀ ਬਲੱਡ ਸੈਂਟਰ ਮਾਨਸਾ ਦੀ ਟੀਮ ਵੱਲੋਂ 113 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈੰਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਨੌਜਵਾਨ ਲੰਬੀਆਂ ਕਤਾਰਾਂ ਵਿੱਚ ਲੱਗਕੇ ਆਪਣਾ ਨਾਮ ਦਰਜ਼ ਕਰਵਾਉਂਦੇ ਨਜ਼ਰ ਆਏ। ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਲੋਕਾਂ ਵਿੱਚ ਖੂਨ ਦਾਨ ਕਰਨ ਦਾ ਉਤਸ਼ਾਹ ਕਾਬਿਲ-ਏ-ਤਰੀਫ ਰਿਹਾ। ਸ਼ਹਿਰ ਦੇ ਨਾਲ ਨਾਲ ਪਿੰਡਾਂ ਤੋਂ ਵੀ ਕਈ ਵਿਅਕਤੀ ਖੂਨਦਾਨ ਕਰਨ ਲਈ ਪਹੁੰਚੇ ਅਤੇ ਉਮੀਦ ਤੋਂ ਵੱਧ ਯੂਨਿਟ ਖੂਨਦਾਨ ਹੋਇਆ। ਲੋੜ ਮੁਤਾਬਿਕ ਬਲੱਡ ਯੂਨਿਟਾਂ ਸਮੇਂ ਤੋਂ ਪਹਿਲਾਂ ਪੂਰੀਆਂ ਹੋ ਜਾਣ ਕਾਰਨ ਬਹੁਤ ਖੂਨਦਾਨੀਆਂ ਨੂੰ ਵਾਪਿਸ ਮੁੜਨਾ ਪਿਆ, ਜਿਹਨਾਂ ਲਈ ਸੰਸਥਾ ਨੇ 31 ਜਨਵਰੀ ਨੂੰ ਪਿੰਡ ਅਹਿਮਦਪੁਰ ਵਿਖੇ ਖੂਨਦਾਨ ਕੈੰਪ ਰੱਖਿਆ ਹੈ। ਇਸ ਮੌਕੇ ਐੱਸ ਜੀ ਬਾਇਓਟੈੱਕ ਦੇ ਮਾਲਿਕ ਸੁਮਿਤ ਗੋਇਲ ਵੱਲੋਂ ਸਾਰੇ ਖੂਨਦਾਨੀਆਂ ਨੂੰ ਨਵੇਂ ਸਾਲ ਦੀ ਡਾਇਰੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਇੱਕ ਨੇਕ ਕੰਮ ਤੋਂ ਕਰਨੀ ਚਾਹੀਦੀ ਹੈ ਅਤੇ ਅੱਜ ਸੈਂਕੜੇ ਲੋਕਾਂ ਨੇ ਇਹ ਕਰ ਦਿਖਾਇਆ ਹੈ। ਇਸ ਮੌਕੇ ਐੱਸ ਜੀ ਬਾਇਓਟੈੱਕ ਦੇ ਪੂਰੇ ਸਟਾਫ਼ ਵੱਲੋ ਖੂਨਦਾਨ ਵੀ ਕੀਤਾ ਗਿਆ। ਉਹਨਾਂ ਵੱਲੋਂ ਸੰਸਥਾ ਨੂੰ 21000 ਰੁਪਏ ਲੋਕ ਭਲਾਈ ਕੰਮਾਂ ਲਈ ਦਾਨ ਕੀਤੇ ਗਏ।
Related Posts
ਬਰਨਾਲਾ ਹਲਕੇ ਦੇ ਪਿੰਡ ਨੰਗਲ ਵਿਖੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਬੀਜੇਪੀ ਵਿੱਚ ਸ਼ਮੂਲੀਅਤ ਕਰਕੇ ਕੇਵਲ ਢਿੱਲੋ ਦੀ ਡੱਟ ਕੇ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ।
ਬਰਨਾਲਾ,7,ਨਵੰਬਰ ਕਰਨਪ੍ਰੀਤ ਕਰਨ ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੌਰਾਨ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਦਿਨੋਂ…
ਜੱਲ੍ਹਿਆਂਵਾਲਾ ਕਾਂਡ ਦਾ ਬਦਲਾ ਲੈਣ ਲਈ ਮਹਾਰਾਣੀ ਐਲਿਜ਼ਾਬੈੱਥ ਨੂੰ ਜਾਨੋਂ ਮਾਰਨ ਦੀ ਧਮਕੀ
ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਜੱਲ੍ਹਿਆਂਵਾਲਾ ਕਾਂਡ ਦਾ ਬਦਲਾ ਲੈਣ ਲਈ…
ਜ਼ਿਲ੍ਹਾ ਮਾਨਸਾ ਦੇ 547 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਈ
ਜ਼ਿਲ੍ਹਾ ਮਾਨਸਾ ਦੇ 547 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਈ ਬੁਢਲਾਡਾ ਦਵਿੰਦਰ ਸਿੰਘ ਕੋਹਲੀ…