ਦੀ ਬਰ੍ਹੇ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਿਟਡ ਤੇ ਗੈਰ ‘ਆਪ’ ਦਾ ਕਬਜ਼ਾ

ਬੁਢਲਾਡਾ(ਦਵਿੰਦਰ ਸਿੰਘ ਕੋਹਲੀ)- ਅੱਜ ਬਰ੍ਹੇ ਪਿੰਡ ਵਿਖੇ ‘ਦੀ ਬਰ੍ਹੇ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਿਟਡ’ ਦੀ ਚੋਣ ਸਕੱਤਰ ਦੀ ਮੌਜੂਦਗੀ ਵਿੱਚ ਹੋਈ। ਪਿੰਡ ਮੰਢਾਲੀ ਨੂੰ ਮਿਲਾ ਕੇ ਬਣੀ ਇਸ ਸਭਾ ਵਿੱਚ ਕੁੱਲ 11 ਮੈਂਬਰਾਂ ਦੀ ਗਿਣਤੀ ਹੈ। ਸਭਾ ਦੀ ਕਾਰਵਾਈ ਦੱਸਦੇ ਹੋਏ ਸਭਾ ਸਕੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਚੋਣ ਦੌਰਾਨ ਪਹੁੰਚੇ ਛੇ ਮੈਂਬਰਾਂ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ। ਜਿਸ ਵਿੱਚ ਜਗਦੇਵ ਸਿੰਘ ਪ੍ਰਧਾਨ, ਰਾਜ ਸਿੰਘ ਮੀਤ ਪ੍ਰਧਾਨ, ਰਣਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾਂ ਕੁਲਦੀਪ ਸਿੰਘ, ਅਵਤਾਰ ਸਿੰਘ ਅਤੇ ਬਲਜੀਤ ਕੌਰ ਨੂੰ ਮੈਂਬਰ ਚੁਣਿਆ ਗਿਆ ਹੈ। ਗੱਲਬਾਤ ਦੌਰਾਨ ਨਵ- ਨਿਯੁਕਤ ਸਭਾ ਪ੍ਰਧਾਨ ਜਗਦੇਵ ਸਿੰਘ ,ਪ੍ਰਧਾਨ ਰਾਜ ਸਿੰਘ ਅਤੇ ਪਿੰਡ ਦੇ ਆਗੂ ਹਰਜੀਵਨ ਸਿੰਘ ਗਿੱਲ ਨੇ ਦੱਸਿਆ ਕਿ ਜੋ ਅੱਜ ਬਰ੍ਹੇ ਸਹਿਕਾਰੀ ਸਭਾ ਦਾ ਗਠਨ ਹੋਇਆ ਹੈ, ਭਾਵੇਂ ਉਹ ਸੱਤਾਧਾਰੀ ਪਾਰਟੀ ਨਾਲ ਸਬੰਧਤ ਨਹੀਂ ਹੈ ਪਰ ਫਿਰ ਵੀ ਉਹ ਰਾਜਨੀਤਿਕ ਤੋਂ ਉੱਪਰ ਉੱਠ ਕੇ, ਜਿੱਥੇ ਕਿਸਾਨ ਹਿੱਤ ਮਸਲੇ ਹੱਲ ਕਰਨਗੇ ਉੱਥੇ ਹੀ ਜੋ ਕਿਸਾਨ ਵੀਰਾਂ ਦੀਆਂ ਕਾਪੀਆਂ ਬੰਦ ਪਈਆਂ ਹਨ ਉਹਨਾਂ ਨੂੰ ਹਰ ਹੀਲੇ ਚਲਾਉਣ ਦੀ ਕੋਸ਼ਿਸ਼ ਕਰਨਗੇ, ਤਾਂ ਕਿ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ। ਇਸ ਮੌਕੇ ਸਾਬਕਾ ਸਰਪੰਚ ਦਿਲਬਾਗ ਸਿੰਘ ਮੰਢਲੀ, ਭੁਪਿੰਦਰ ਨੰਬਰਦਾਰ, ਸਾਬਕਾ ਮੈਂਬਰ ਰਾਜਾ ਸਿੰਘ, ਗੁਰਮੇਲ ਸਿੰਘ, ਬੰਤ ਸਿੰਘ, ਡਾਕਟਰ ਨਰਾਇਣ ਸਿੰਘ, ਗੁਰਜੀਤ ਸਿੰਘ ਸਾਬਕਾ ਮੈਂਬਰ, ਬੱਲਾ ਸਿੰਘ, ਬੂਟਾ ਸਿੰਘ ਡਿੱਪੂ ਹੋਲਡਰ, , ਧੰਨਾ ਸਿੰਘ, ਜੰਟਾ ਸਿੰਘ, ਬਿੰਦਰ ਸਿੰਘ,ਗੁਰਜੀਤ ਸਿੰਘ ਡਾਕਟਰ, ਗੁਰਦੀਪ ਸਿੰਘ ਤੋਂ ਇਲਾਵਾ ਪਿੰਡ ਦੇ ਭਾਰੀ ਗਿਣਤੀ ਵਿੱਚ ਲੋਕ ਮੌਜੂਦ ਸਨ