ਮਾਨਸਾ, 31 ਦਸੰਬਰ ਗੁਰਜੰਟ ਸਿੰਘ ਬਾਜੇਵਾਲੀਆਂ
ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਬੀਤੇ ਸਾਲ-2024 ਦੌਰਾਨ ਜਿਲ੍ਹਾ ਪੁਲਿਸ ਮਾਨਸਾ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸ਼ਲਾਘਾਯੋਗ ਡਿਊਟੀਆਂ ਨਿਭਾਉਦੇ ਹੋਏ ਨਿਰਵਿਘਨਤਾਂ ਸਹਿਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਬੀਤੇ ਵਰ੍ਹੇ ਦੌਰਾਨ ਜਿਲ੍ਹਾ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਹਾਲ ਰੱਖਿਆ ਗਿਆ ਹੈ।ਜਿਲ੍ਹਾ ਪੁਲਿਸ ਮਾਨਸਾ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਦਾ ਖਾਤਮਾ ਕਰਨ,ਸਮਾਜ ਵਿਰੋਧੀ ਮਾੜੇ ਅਨਸਰਾਂ ਤੇ ਕਾਬੂ ਪਾਉਦੇ ਹੋਏ,ਪਬਲਿਕ ਨੂੰ ਸਾਫ ਸੁਥਰਾ ਅਤੇ ਨਿਰਪੱਖ ਪੁਲਿਸ ਪ੍ਰਸਾਸਨ ਮੁਹੱਇਆ ਕਰਵਾਉਦੇ ਬੀਤੇ ਵਰ੍ਹੇ ਵਿਸ਼ੇਸ ਪ੍ਰਾਪਤੀਆਂ ਹਾਸਲ ਕੀਤੀਆਂ ਗਈਆਂ ਹਨ।
ਜਿਲ੍ਹਾ ਅੰਦਰ ਮਾੜੇ ਅਨਸਰਾਂ ਪਰ ਕਾਬੂ ਪਾਉਣ ਅਤੇ ਸੁਰੱਖਿਆ ਦੇ ਮੱਦੇਨਜ਼ਰ ਇੰਟਰਸਟੇਟ ਬਾਰਡਰ ਏਰੀਆ ਦੀ ਹੱਦ ਅੰਦਰ ਦਿਨ/ਰਾਤ ਦੇ 01 ਇੰਟਰਸਟੇਟ ਨਾਕਾ, 01 ਮੋਬਾਇਲ ਨਾਕਾ, 02 ਹੈਲਪਲਾਇਨ 112 ਵਹੀਕਲ, 02 ਸੜਕ ਸੁਰੱਖਿਆ ਫੋਰਸ ਵਹੀਕਲ, 10 ਪੀ.ਸੀ.ਆਰ ਮੋਟਰਸਾਈਕਲ ਅਤੇ ਐਨ.ਪੀ.ਐਸ. ਤਹਿਤ 12 ਨਾਕੇ ਤੇ 12 ਰਾਤ ਦੀਆਂ ਪੈਟਰੋਲੰਿਗਾਂ ਲਗਾਤਾਰ ਜਾਰੀ ਹਨ।
ਨਸ਼ਿਆ ਵਿਰੁੱਧ ਕਾਰਵਾਈ: ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸੀਲਤਾ ਦੀ ਨੀਤੀ ਅਪਨਾਈ ਗਈ ਹੈ। ਜਿਸਦੀ ਪਾਲਣਾ ਵਿੱਚ ਮਾਨਯੋਗ ਡੀ.ਜੀ.ਪੀ. ਪੰਜਾਬ ਵੱਲੋਂ ਸਮੇਂ ਸਮੇਂ ਪਰ ਦਿੱਤੇ ਦਿਸ਼ਾ-ਨਿਰਦੇਸਾਂ ਅਨੁਸਾਰ ਮਾਨਸਾ ਪੁਲਿਸ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਦੀ ਮੁਕੰਮਲ ਰੋਕਥਾਮ ਸਬੰਧੀ ਨਸ਼ਾ ਸਮੱਗਲਰਾਂ/ਤਸਕਰਾਂ ਖਿਲਾਫ ਵਿਸ਼ੇਸ ਮੁਹਿੰਮ ਰਾਹੀ ਅਸਰਦਾਰ ਢੰਗ ਨਾਲ ਗਸ਼ਤਾਂ ਅਤੇ ਨਾਕਾਬੰਦੀਆਂ ਕਰਕੇ ਜਿਲ੍ਹਾ ਨੂੰ ਨਸ਼ਾ ਮੁਕਤ ਕਰਨ ਲਈ ਅਹਿਮ ਭੂਮਿਕਾ ਨਿਭਾਉਦੇ ਹੋਏ ਨਸ਼ਾ ਸਮੱਗਲਰਾਂ ਵੱਲੋਂ ਨਸ਼ਿਆਂ ਦੇ ਧੰਦੇ ਨਾਲ ਬਣਾਈ ਜਾਇਦਾਦ ਜਬਤ ਕਰਾਉਣ ਲਈ ਕਾਰਵਾਈ ਕਰਦੇ ਹੋਏ 7 ਸਮੱਗਲਰਾਂ ਦੀ ਪ੍ਰਪਾਰਟੀ ਦੀ ਸ਼ਨਾਖਤ ਕਰਕੇ ਉਹਨਾਂ ਦੀ ਕੁੱਲ 41,58,083/- ਰੁਪਏ ਦੀ ਜਾਇਦਾਦ ਫਰੀਜ਼ ਕਰਵਾਈ ਗਈ ਹੈ।
ਸਾਲ-2024 ਦੌਰਾਨ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਿਲ੍ਹਾ ਦੇ ਪਿੰਡਾਂ, ਮੁਹੱਲਿਆਂ, ਕਾਲਜਾਂ ਅਤੇ ਸਕੂਲਾਂ ਆਦਿ ਵਿੱਚ ਜਾ ਕੇ ਕੁੱਲ 1518 ਡਰੱਗ ਸੈਮੀਨਾਰ/ਡਰੱਗ ਅਵੇਰਨੈਂਸ ਮੀਟਿੰਗਾਂ ਕਰਕੇ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਹੈ।
ਦਰਜ਼ ਮੁਕੱਦਮੇ ਅਤੇ ਬਰਾਮਦਗੀ: ਮਾਨਸਾ ਪੁਲਿਸ ਵੱਲੋਂ ਸਾਲ-2024 ਦੌਰਾਨ ਐਨ.ਡੀ.ਪੀ.ਐਸ ਐਕਟ ਤਹਿਤ 260 ਮੁਕੱਦਮੇ ਦਰਜ ਕਰਕੇ 382 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰ੍ਹਾ ਆਬਕਾਰੀ ਐਕਟ ਤਹਿਤ 267 ਮੁਕੱਦਮੇ ਦਰਜ਼ ਕਰਕੇ 276 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਐਨ.ਡੀ.ਪੀ.ਐਸ. ਐਕਟ
. ਹੈਰੋਇਨ = 2 ਕਿਲੋ 278 ਗ੍ਰਾਮ
. ਅਫੀਮ = 5 ਕਿਲੋ 110 ਗ੍ਰਾਮ
. ਭੁੱਕੀ ਚੂਰਾ ਪੋਸਤ = 605 ਕਿਲੋ 208 ਗ੍ਰਾਮ
. ਸਮੈਕ = 55 ਗ੍ਰਾਮ
. ਨਸ਼ੀਲੀਆਂ ਗੋਲੀਆਂ = 8213
. ਨਸ਼ੀਲੀ ਸ਼ੀਰਪ = 32 ਸੀਸ਼ੀਆਂ
. ਗਾਂਜਾ = 5 ਕਿਲੋ 130 ਗ੍ਰਾਮ
. ਸੁਲਫਾ = 700 ਗ੍ਰਾਮ
. ਹਰਾ ਪੋਸਤ = 39 ਕਿਲੋ ਗ੍ਰਾਮ
. ਡਰੱਗ ਮਨੀ = 15,01,500/-ਰੁਪੈ
ਆਬਕਾਰੀ ਐਕਟ
. ਚਾਲੂ ਭੱਠੀਆਂ =12
. ਸ਼ਰਾਬ ਠੇਕਾ ਦੇਸੀ= 3867 ਲੀਟਰ 750 ਮਿਲੀਲੀਟਰ
. ਸ਼ਰਾਬ ਅੰਗਰੇਜੀ = 4648 ਲੀਟਰ 500 ਮਿਲੀਲੀਟਰ
. ਸ਼ਰਾਬ ਨਜਾਇਜ = 894 ਲੀਟਰ 290 ਮਿਲੀਲੀਟਰ
. ਲਾਹਣ = 8989
ਸਿਗਨੇਚਰ ਕੈਪਸੂਲਾਂ ਦੀ ਬਰਾਮਦਗੀ: ਇਸੇ ਤਰ੍ਹਾਂ ਹੀ ਅ/ਧ 188 ਹਿੰ:ਦੰ:/223 ਬੀ.ਐਨ.ਐਸ. ਤਹਿਤ 451 ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕਰਕੇ 464 ਵਿਅਕਤੀਆਂ ਨੂੰ ਕਾਬੂ ਕਰਕੇ 53665 ਸਿਗਨੇਚਰ ਕੈਪਸੂਲਾਂ ਦੀ ਬਰਾਮਦਗੀ ਕੀਤੀ ਗਈ ਹੈ।
ਅਸਲਾ ਐਕਟ ਤਹਿਤ ਬਰਾਮਦਗੀ:- ਇਸ ਐਕਟ ਤਹਿਤ ਕੁੱਲ 08 ਮੁਕੱਦਮੇ ਦਰਜ਼ ਕਰਕੇ 15 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਹਨਾਂ ਪਾਸੋਂ 09 ਪਿਸਟਲ ਅਤੇ 27 ਕਾਰਤੂਸਾਂ ਦੀ ਬਰਾਮਦਗੀ ਕੀਤੀ ਗਈ ਹੈ।
ਜੂਆ ਐਕਟ ਤਹਿਤ ਬਰਾਮਦਗੀ:- ਇਸ ਐਕਟ ਤਹਿਤ 13 ਮੁਕੱਦਮੇ ਦਰਜ਼ ਕਰਕੇ 13 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ,ਜਿਹਨਾਂ ਪਾਸੋਂ 19020/- ਰੁਪਏ ਦੇ ਜੂਆ ਨਗਦੀ ਬਰਾਮਦ ਕੀਤੀ ਗਈ ਹੈ।
ਵਿਸ਼ੇਸ ਪ੍ਰਾਪਤੀਆਂ:-
ਅੰਨੇ ਕਤਲ ਟਰੇਸ:- ਮਾਨਸਾ ਪੁਲਿਸ ਵੱਲੋਂ ਸਾਲ 2024 ਦੌਰਾਨ ਅੰਨੇ੍ਹ ਕਤਲ ਦੇ 02 ਮੁਕੱਦਮਿਆ ਨੂੰ ਟਰੇਸ ਕਰਨ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ।
ਪੀ.ਓਜ./ਭਗੌੜਿਆਂ ਵਿਰੱਧ ਕਾਰਵਾਈ: ਮਾਨਸਾ ਪੁਲਿਸ ਨੇ ਵੱਖ-ਵੱਖ ਕੇਸਾਂ ਦੇ ਪੀ.ਓਜ./ਭਗੌੜੇ ਮੁਲਜਿਮਾਂ ਦੀ ਗ੍ਰਿਫਤਾਰੀ ਲਈ ਵਿਸੇਸ ਮੁਹਿੰਮ ਚਲਾਉਦੇ ਹੋਏ ਬੀਤੇ ਸਾਲ ਦੌਰਾਨ ਕੁੱਲ 151 ਪੀ.ਓਜ./ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਚੋਰੀ ਦੀਆਂ ਵਾਰਦਾਤਾਂ ਟਰੇਸ: ਮਾਨਸਾ ਪੁਲਿਸ ਨੇ ਚੋਰੀ ਦੇ 141 ਅਨਟਰੇਸ ਮੁਕੱਦਮਿਆ ਨੂੰ ਟਰੇਸ ਕਰਕੇ 43,59,767/-ਰੁਪਏ ਦੇ ਚੋਰੀ ਮਾਲ ਦੀ ਬਰਾਮਦਗੀ ਕਰਵਾਈ ਗਈ ਹੈ।
ਗੁੰਮ ਹੋਏ 299 ਮੋਬਾਇਲ ਫੋਨ ਕੀਤੇ ਟਰੇਸ: ਜਿਲ੍ਹਾ ਪੁਲਿਸ ਮਾਨਸਾ ਨੇ ਕਮਿਊਨਿਟੀ ਪੁਲਿਿਸੰਗ ਦੀਆਂ ਸੇਵਾਵਾਂ ਤਹਿਤ ਪਬਲਿਕ ਦੇ ਗੁੰਮ ਹੋਏ 299 ਮੋਬਾਇਲ ਫੋਨ (ਜਿਹਨਾਂ ਦੀ ਕੀਮਤ ਕਰੀਬ 32 ਲੱਖ 90 ਹਜਾਰ ਰੁਪਏ ਬਣਦੀ ਹੈ) ਟਰੇਸ ਕਰਨ ਉਪਰੰਤ ਬਰਾਮਦ ਕਰਾ ਕੇ ਸਬੰਧਤ ਮਾਲਕਾਂ ਦੇ ਸਪੁਰਦ ਕੀਤੇ ਅਤੇ ਉਹਨਾਂ ਦੇ ਹੋਏ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਵਿੱਚ ਵੀ ਜਿਲ੍ਹਾ ਮਾਨਸਾ ਪੁਲਿਸ ਵੱਲੋਂ ਆਪਣੀ ਡਿਉਟੀ ਨੂੰ ਬਾਖੂਬੀ ਨੇਪਰੇ ਚਾੜਿਆ ਗਿਆ ਹੈ।
ੌਪਰੲੳਟੋਿਨ ਸ਼ਅੰਫਅ੍ਰਖ: ਸਾਲ 2024 ਦੌਰਾਨ ਮਿਤੀ 14.11.2024 ਤੋਂ ਮਿਤੀ 24.12.2024 ਤੱਕ ਪੁਲਿਸ ਪਬਲਿਕ ਸੰਪਰਕ ਮੁਹਿੰਮ ਚਲਾ ਕੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਗਰਾਉਂਡ ਪੱਧਰ ਪਰ ਜਾ ਕੇ ਕੁੱਲ 244 ਪਬਲਿਕ ਮਿਲਣੀਆਂ ਕੀਤੀਆ ਗਈਆ।
ਹੈਲਪਲਾਇਨ 1930: ਪਬਲਿਕ ਨਾਲ ਪੈਸਿਆਂ ਦੇ ਹੋਏ ਆਨਲਾਇਨ ਢਰਉਦ ਸਬੰਧੀ ਮੌਸੂਲ ਹੋਈਆ 61 ਦਰਖਾਸਤਾਂ ਦੇ 40,29,657/- ਰੁਪਏ ਪੀੜਿਤਾਂ ਨੂੰ ਵਾਪਸ ਕਰਵਾਏ ਗਏ।
ਨਿਪਟਾਰਾ ਕੰਮਕਾਜ:-
ਸਾਲ 2024 ਦੌਰਾਨ ਕੁੱਲ 2607 ਮੁਕੱਦਮਿਆ ਦਾ ਨਿਪਟਾਰਾ ਕੀਤਾ ਗਿਆ ਹੈ।
ਸਾਲ 2024 ਦੌਰਾਨ ਪਬਲਿਕ ਦੀਆਂ 8028 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਹੈ।
ਸਾਲ 2024 ਦੌਰਾਨ ਪੁਲਿਸ ਹੈਲਪਲਾਈਨ 112 ਪਰ ਮੌਸੂਲ ਹੋਈਆਂ 8858 ਕਾਲਾਂ ਦਾ ਨਿਪਟਾਰਾ ਕੀਤਾ ਗਿਆ।
ਸਾਲ 2024 ਦੌਰਾਨ ਸ਼ੳਡੲ ਫੁਨਜੳਬ ਹੈਲਪਲਾਈਨ ਪਰ ਮੌਸੂਲ ਹੋਈਆਂ 12 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ।
ਸਾਲ 2024 ਦੌਰਾਨ ਐਂਟੀ-ਡਰੱਗ ਦੀਆਂ 10 ਕਾਲਾਂ ਦਾ ਨਿਪਟਾਰਾ ਕੀਤਾ ਗਿਆ ਹੈ।
ਇਸ ਸਾਲ ਦੌਰਾਨ ਹੋਈਆਂ 17215 ਪਾਸਪੋਰਟ ਵੈਰੀਫਿਕੈਸਨਾਂ ਬਾਅਦ ਤਸਦੀਕ ਵਾਪਸ ਭੇਜੀਆਂ ਗਈਆਂ ਹਨ।
ਮੌਸੂਲ ਹੋਏ 11870 ਪੁਲਿਸ ਕਲੀਅਰੈਂਸ ਸਰਟੀਫਿਕੇਟ ਬਾਅਦ ਪੜਤਾਲ ਵਾਪਸ ਭੇਜੇ ਗਏ ਹਨ।
ਇਸੇ ਤਰਾ ਵੱਖ-ਵੱਖ ਵਿਭਾਗਾਂ ਵੱਲੋਂ ਮੌਸੂਲ ਹੋਈਆ 1719 ਸਰਵਿਸ ਵੈਰੀਫਿਕੇਸ਼ਨਾਂ ਬਾਅਦ ਤਸਦੀਕ ਵਾਪਸ ਭੇਜੀਆਂ ਗਈਆ ਹਨ।
ਆਰ.ਟੀ.ਆਈ.ਐਕਟ -2005 ਤਹਿਤ 1185 ਦਰਖਾਸਤਾਂ ਦਾ ਨਿਪਟਾਰਾ ਕਰਦੇ ਹੋਏ ਉਹਨਾਂ ਵੱਲੋਂ ਮੰਗੀ ਗਈ ਸੂਚਨਾ ਮੁਹੱਈਆ ਕਰਵਾਈ ਗਈ ਹੈ।
ਸਾਲ ਦੌਰਾਨ ਐਨ.ਡੀ.ਪੀ.ਐਸ ਐਕਟ ਦੇ 256 ਮੁਕੱਦਮਿਆਂ ਦਾ ਮਾਲ ਹੈਰੋਇਨ,ਸਮੈਕ,ਭੁੱਕੀ ਚੂਰਾ ਪੋਸਤ, ਗਾਂਜਾ, ਗੋਲੀਆਂ, ਕੈਪਸੂਲ, ਸ਼ੀਸੀਆਂ ਅਤੇ ਇੰਜੈਕਸ਼ਨ ਆਦਿ ਤਲਫ ਕਰਾਇਆ ਗਿਆ ਹੈ।
ਜਿਲ੍ਹਾ ਪੁਲਿਸ ਮਾਨਸਾ ਵੱਲੋਂ ਪਬਲਿਕ ਦੀ ਜਾਨ-ਮਾਲ ਦੀ ਹਿਫਾਜਤ ਲਈ ਦਿਨ/ਰਾਤ ਨਿਰਵਿਘਨ ਆਪਣੀਆਂ ਸੇਵਾਵਾਂ ਨਿਭਾਇਆਂ ਜਾ ਰਹੀਆਂ ਹਨ। ਪਬਲਿਕ ਨੂੰ ਅਪੀਲ ਕੀਤੀ ਜਾਦੀ ਹੈ ਕਿ ਪੁਲਿਸ ਦਾ ਸਹਿਯੋਗ ਦਿੰਦੇ ਹੋਏ ਆਪਣੇ ਆਲੇ-ਦੁਆਲੇ ਕਿਸੇ ਵੀ ਮਾੜੇ ਅਨਸਰਾਂ ਦੀ ਕੋਈ ਗਤੀਵਿਧੀ ਨਜ਼ਰ ਆਉਦੀ ਹੈ ਤਾਂ ਉਸਦੀ ਇਤਲਾਹ ਤੁਰੰਤ ਨੇੜੇ ਦੇ ਪੁਲਿਸ ਥਾਣਾ ਵਿੱਚ ਦਿੱਤੀ ਜਾਵੇ ਜਾਂ ਵਟਸਐਪ ਨੰਬਰ 97801-25100 ਪਰ ਅਤੇ ਡਰੱਗ ਸਬੰਧੀ ਪੰਜਾਬ ਸਰਕਾਰ ਵੱਲੋਂ ਚਲਾਈ ਸ਼ੳਡੲ ਫੁਨਜੳਬ ਹੈਲਪਲਾਇਨ ਦੇ ਛ੍ਹਅਠਭੌਠ ਨੰਬਰ 97791-00200 ਪਰ ਸੂਚਨਾ ਦਿੱਤੀ ਜਾ ਸਕਦੀ ਹੈ। ਇਤਲਾਹ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ।
ਨਵੇਂ ਵਰ੍ਹੇ ਦੀ ਆਮਦ ਤੇ ਜਿਲ੍ਹਾ ਮਾਨਸਾ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਅਤੇ ਵਸਨੀਕਾਂ ਨੂੰ ਸ਼ੁਭ ਇਛਾਵਾਂ ਜੋ ਇਹ ਨਵਾਂ ਸਾਲ ਸਾਰਿਆਂ ਦੀ ਜਿੰਦਗੀ ਵਿੱਚ ਖੁਸ਼ੀਆਂ-ਖੇੜੇ ਲੈ ਕੇ ਆਵੇ।
ਜਿਲ੍ਹਾ ਮੁਖੀ ਸ੍ਰੀ ਭਾਗੀਰਥ ਸਿੰਘ ਮੀਨਾ