ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾ ਆਗੂ ਅਰਵਿੰਦ ਖੰਨਾ ਵੱਲੋਂ ਸੰਗਰੂਰ ਬਰਨਾਲਾ ਵਿੱਚ ਫੇਰੀਆਂ ਦੀ ਲਾਈ ਝੜੀ

ਬਰਨਾਲਾ,ਸੰਗਰੂਰ ਤੋਂ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਖੰਨੇ ਦੀ ਤਕੜੀ ਵਿੱਚ ਤੁਲਣ ਲੱਗੇ

ਬਰਨਾਲਾ 27 ਦਸੰਬਰ/ ਕਰਨ ਪ੍ਰੀਤ ਕਰਨ/-ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾ ਆਗੂ ਅਰਵਿੰਦ ਖੰਨਾ ਵੱਲੋਂ ਸੰਗਰੂਰ ਬਰਨਾਲਾ ਵਿੱਚ ਫੇਰੀਆਂ ਦੀਆਂ ਝੜੀਆਂ ਲਾਈਆਂ ਜਾ ਰਹੀਆਂ ਹਨ ਜਿਸ ਤਹਿਤ ਜਿੱਥੇ ਆਗੂ ਵਰਕਰਾਂ ਨੂੰ ਖੁੱਲਾ ਮਿਲ ਰਹੇ ਹਨ ਉਥੇ ਹੀ ਸਮੁੱਚੇ ਸੰਗਰੂਰ ਬਰਨਾਲਾ ਦੇ ਦੋਵੇਂ ਹਲਕਿਆਂ ਵਿੱਚ ਹੀ ਹਰ ਇੱਕ ਤੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਰਹੇ ਹਨ ਜਿਨਾਂ ਦੇ ਨਾਲ ਸੰਗਰੂਰ ਬਰਨਾਲਾ ਦੇ ਵੱਡੇ ਭਾਜਪਾ ਆਗੂਆਂ ਵਰਕਰਾਂ ਨੂੰ ਆਏ ਦਿਨ ਦੇਖਿਆ ਜਾਂਦਾ ਹੈ

ਜਿਸ ਤੋਂ ਸਿੱਧੇ ਤੌਰ ਤੇ ਇਹੋ ਅੰਦਾਜ਼ਾ ਲਾਇਆ ਜਾ ਰਿਹਾ ਹੈ। ਕਿ ਸੰਗਰੂਰ ਬਰਨਾਲਾ ਤੋਂ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਖੰਨੇ ਦੀ ਤਕੜੀ ਵਿੱਚ ਤੁਲਣ ਲੱਗੇ ਹਨ ! ਇਸ ਸਬੰਧੀ ਇਹਨਾਂ ਫੇਰੀਆਂ ਨੂੰ ਲੈ ਕੇ ਪੁੱਛੇ ਜਾਣ ਤੇ ਸ੍ਰੀ ਅਰਵਿੰਦ ਖੰਨਾ ਨੇ ਕਿਹਾ ਕਿ ਸੰਗਰੂਰ ਬਰਨਾਲਾ ਮੇਰੇ ਅੱਤ ਨਜ਼ਦੀਕ ਅਤੇ ਘਰੇਲੂ ਸੰਬੰਧਾਂ ਵਾਲੇ ਹਲਕੇ ਹਨ ਜਿੱਥੇ ਹੁਣ ਚੱਲ ਰਹੇ ਸ਼ਹੀਦੀ ਜੋੜ ਮੇਲਿਆਂ ਦੇ ਤਹਿਤ ਜਿੰਨੇ ਵੀ ਪ੍ਰੋਗਰਾਮ ਹਨ ਉਹਨਾਂ ਵਿੱਚ ਸ਼ਿਰਕਤ ਕਰ ਰਿਹਾ ਹਾਂ ਅਤੇ ਪਾਰਟੀ ਦੇ ਜੁਝਾਰੂ ਆਗੂਆਂ ਵਰਕਰਾਂ ਦੇ ਨਾਲ ਤਾਲਮੇਲ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਹੈ

 ਮੇਰੇ ਨਜ਼ਦੀਕੀ ਮਿੱਤਰ ਹਰਦੀਪ ਕੁਮਾਰ ਗੋਇਲ ਦੇ ਭਰਾ ਰਾਜੇਸ਼ ਗੋਇਲ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਓਹਨਾ ਦੇ ਗ੍ਰਹਿ (ਧਨੌਲਾ) ਵਿੱਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਇਆ ਹਾਂ ਅਕਾਲ ਪੁਰਖ ਵਿਛੜੀ ਰੂਹ ਨੂੰ ਸ਼ਾਂਤੀ ਦੇਣ ਅਤੇ ਪਰਿਵਾਰ ਨੂੰ ਇਸ ਬੇਹੱਦ ਔਖੀ ਘੜੀ ਵਿੱਚ ਹੌਸਲਾ ਦੇਣ।

ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਸਬੰਧੀ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਝੂਠੇ ਵਾਦਿਆਂ ਦੇ ਸਿਰ ਉੱਤੇ ਪੰਜਾਬ ਵਿੱਚ ਰਾਜ ਕਰ ਰਹੀ ਹੈ ਪ੍ਰੰਤੂ ਹੁਣ ਪੰਜਾਬ ਦੇ ਲੋਕ ਇਸ ਨੂੰ ਘੋਖ ਪਰਖ ਚੁੱਕੇ ਹਨ ਜਿਸ ਤਹਿਤ ਅਗਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਹੋਵੇਗਾ ਕਿਉਂਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਵਿਧਾਵਾਂ ਦਾ ਹੱਲ ਸਿਰਫ ਭਾਰਤੀ ਜਨਤਾ ਪਾਰਟੀ ਕੋਲ ਹੈ ਇਸ ਮੌਕੇ ਭਾਜਪਾਈਆਂ ਜਥੇਦਾਰ ਸੁਖਵੰਤ ਸਿੰਘ ਧਨੌਲਾ, ਦਰਸ਼ਨ ਸਿੰਘ ਧਾਲੀਵਾਲ, ਜਗਤਾਰ ਸਿੰਘ ਤਾਰੀ , ਮੰਗਲ ਦੇਵ ਸ਼ਰਮਾ,ਜਗਤਾਰ ਸਿੰਘ,ਬਰਨਾਲਾ ਤੋਂ ਸਰਪੰਚ ਗੁਰਦਰਸ਼ਨ ਬਰਾੜ ਅਤੇ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਮੌਜੂਦ ਸਨ।