ਗੁਰੂ ਨਾਨਕ ਨਗਰ ਮਹੱਲਾ ਨਗਰ ਨਿਵਾਸੀਆਂ ਵੱਲੋਂ ਰਾਹਗੀਰਾਂ ਲਈ ਖੀਰ ਦਾ ਲੰਗਰ ਲਾਇਆ ਗਿਆ  

ਬਰਨਾਲਾ 27 ਦਸੰਬਰ/ ਕਰਨਪ੍ਰੀਤ ਕਰਨ/-ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਦੇ ਮੱਦੇਨਜ਼ਰ ਨਗਰ ਕੌਂਸਲ ਬਰਨਾਲਾ ਦੇ ਪਿੱਛੇ ਵਸੇ ਗੁਰੂ ਨਾਨਕ ਨਗਰ ਮਹੱਲਾ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਰਾਹਗੀਰਾਂ ਲਈ ਖੀਰ ਦਾ ਲੰਗਰ ਲਾਇਆ ਗਿਆ

ਇਸ ਮੌਕੇ ਜਾਣਕਾਰੀ ਦਿੰਦਿਆਂ ਮੁਹੱਲਾ ਨਿਵਾਸੀ ਜਗਸੀਰ ਸਿੰਘ ਸੇਵਕ ਸਿੰਘ,ਜਗਬੀਰ ਸਿੰਘ ਸੁਖਦੀਪ ਸਿੰਘ ਕੁਲਵੰਤ ਸਿੰਘ ਸਵਰਨ ਸਿੰਘ ਕੇਵਲ ਸਿੰਘ ਬਲਤੇਜ ਸਿੰਘ ਆਦਿ ਨੇ ਦੱਸਿਆ ਕਿ ਦੇਸ਼ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਚਾਰੇ ਸਾਹਿਬਜ਼ਾਦਿਆਂ ਦੀਆਂ ਅਦੁਤੀਆਂ ਸ਼ਹਾਦਤਾਂ ਨੂੰ ਲੈ ਕੇ ਹਰ ਸਾਲ ਨਗਰ ਨਿਵਾਸੀਆਂ ਵੱਲੋਂ ਲੰਗਰ ਲਾਇਆ ਜਾਂਦਾ ਉਹਨਾਂ ਨੂੰ ਕਿਹਾ ਕਿ ਦੁਨੀਆਂ ਦੇ ਉੱਤੇ ਅਜਿਹੀ ਕੁਰਬਾਨੀ ਦੀ ਕੋਈ ਮਿਸਾਲ ਨਹੀਂ ਮਿਲਦੀ ਜਿਨਾਂ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਪਣੀਆਂ ਜਿੰਦਗੀਆਂ ਦਾ ਆਨੰਦ ਮਾਨ ਰਹੇ ਹਾਂ ਉਹਨਾਂ ਨੂੰ ਸਿਜਦਾ ਕਰਨਾ ਹਰ ਇੱਕ ਵਿਅਕਤੀ ਦਾ ਫਰਜ ਹੈ ਅਖੀਰ ਦੇ ਲੰਗਰ ਲਾਏ ਜਾਣ ਸਬੰਧੀ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਠੰਡੇ ਬੁਰਜ ਵਿੱਚ ਕੈਦ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆਂ ਨੂੰ ਜੋ ਦੁੱਧ ਪਿਆਉਣ ਦੀ ਬਾਬਾ ਮੋਤੀ ਰਾਮ ਮਹਿਰਾ ਵੱਲੋਂ ਸੇਵਾ ਕੀਤੀ ਗਈ ਸੀ ਉਸੇ ਦੇ ਮੱਦੇ ਨਜ਼ਰ ਇਹ ਲੰਗਰ ਲਾਏ ਗਏ ਹਨ ਇਸ ਮੌਕੇ

ਨਾਹਰ ਸਿੰਘ ਬੀਬੀਆਂ ਰਣਜੀਤ ਕੌਰ ਸੁਰਜੀਤ ਕੌਰ ਰਣਦੀਪ ਕੌਰ ਕੁਲਵਿੰਦਰ ਕੌਰ ਸਮੇਤ ਨਗਰ ਦੇ ਬੱਚਿਆਂ ਵਿਦਿਆਰਥੀਆਂ ਵੱਲੋਂ ਰਾਹਗੀਰਾਂ ਨੂੰ ਖੀਰ ਦਾ ਲੰਗਰ ਛਕਾਇਆ ਗਿਆ