ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਕੀਤੀ ਇੱਸ ਟਿੱਪਣੀ ਲਈ ਉਹਨਾ ਤੋਂ ਜਨਤਾ ਕੋਲੋ ਸਾਰਵਜਨਿਕ ਮਾਫੀ ਅਤੇ ਅਸਤੀਫੇ ਦੀ ਮੰਗ ਕੀਤੀ

ਜਲੰਧਰ 24.ਦਸੰਬਰ ਨਿਊਜ਼ ਬਿਊਰੋ / ਐਡਵੋਕੇਟਸ ਫਾਰ ਫਾਰਮਰ ਐਂਡ ਲੇਬਰਰਸ ਵੱਲੋਂ ਭਾਰਤ ਦੇ ਗ੍ਰਹ ਮੰਤਰੀ ਸ਼੍ਰੀ ਅਮਿਤ ਸ਼ਾਹ ਵੱਲੋਂ ਪਾਰਲੀਆਮੈਂਟ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਖਿਲਾਫ, ਐਡਵੋਕੇਟ ਸ. ਗੁਰਜੀਤ ਸਿੰਘ ਕਾਹਲੋਂ ਜੀ ਦੀ ਅਗੁਵਾਈ ਵਿੱਚ ਜਲੰਧਰ ਦੇ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਦੇ ਰਾਸ਼ਟ੍ਰਪਤੀ ਨੂੰ ਇੱਕ ਮੰਗ ਪਤੱਰ ਦਿੱਤਾ ਗਿਆ, ਜਿਸ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਕੀਤੀ ਇੱਸ ਟਿੱਪਣੀ ਲਈ ਉਹਨਾ ਤੋਂ ਜਨਤਾ ਕੋਲੋ ਸਾਰਵਜਨਿਕ ਮਾਫੀ ਅਤੇ ਅਸਤੀਫੇ ਦੀ ਮੰਗ ਕੀਤੀ ਗਈ । ਇਸ ਮੋਕੇ ਸ.ਗੁਰਜਤਿ ਸਿੰਘ ਕਾਹਲੋਂ ਨੇ ਕਿਹਾ ਕਿ ਅੱਜ ਭਾਰਤ ਵਿੱਚ ਜੇਕਰ ਸਾਰੇ ਲੋਕਾਂ ਨੂੰ ਸਮਾਜ ਵਿੱਚ ਬਿਨਾ ਕਿਸੇ ਭੇਦਭਾਵ ਤੋਂ ਕਾਨੂੰਨੀ ਰੂਪ ਨਾਲ ਸਮਾਨ ਅਧਿਕਾਰ ਮਿਲੇ ਹਨ ਤਾਂ ਉਹ ਬਾਬਾ ਸਾਹਿਬ ਅੰਬੇਡਕਰ ਜੀ ਦੇ ਬਣਾਏ ਸੰਵਿਧਾਨ ਕਰਕੇ ਹੀ ਹਨ। ਸ਼੍ਰੀ ਅਮਿਤ ਸ਼ਾਹ ਵੱਲੋਂ ਬਾਬਾ ਸਹਿਬ ਦੇ ਖਿਲਾਫ ਕੀਤੀ ਗਈ ਇਹ ਟਿੱਪਣੀ ਇੱਕ ਗ੍ਰਹਿ ਮੰਤਰੀ ਨੂੰ ਸੋਭਾ ਨਹੀ ਦਿੰਦੀ। ਅਮਿਤ ਸ਼ਾਹ ਨੂੰ ਆਪਣੀ ਇਸ ਗਲਤੀ ਕਰਕੇ ਤੁਰੰਤ ਆਪਣੇ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਮੋਕੇ ਜ. ਸਕੱਤਰ ਐਡਵੋਕੇਟ ਰਾਜੂੰ ਅੰਬੇਡਕਰ ਨੇ ਕਿਹਾ ਜੇਕਰ ਅਮਿਤ ਸ਼ਾਹ ਵੱਲੋਂ ਮਾਫੀ ਨਾ ਮੰਗੀ ਗਈ ਅਤੇ ਅਸਤੀਫਾ ਨਾ ਦਿੱਤਾ ਗਿਆ ਤਾਂ ਸ਼ਾਡੀ ਸੰਸਥਾ ਆਪਣ ਸੰਘਰਸ਼ ਹੋਰ ਤੇਜ ਕਰੇਗੀ।

ਇਸ ਮੋਕੇ ਤੇ ਐਡਵੋਕੇਟ ਤਰਨਜੀਤ ਕੌਰ,ਐਡਵੋਕੇਟ ਕਰਨਜੀਤ ਸਿੰਘ ਰੰਧਾਵਾ, ਐਡਵੋਕੇਟ ਕੁਲਦੀਪ ਭੱਟੀ ਅਤੇ ਐਡਵੋਕੇਟ ਜਗਜੀਵਨ ਰਾਮ ਖਾਸਤੋਰ ਤੇ ਹਾਜਿਰ ਸਨ ।