ਆਈਸੀਸੀ ਨੇ ਕੀਤੀ 8 ਨਵੇਂ ਮਰਦਾਂ ਦੇ ਵ੍ਹਾਈਟ-ਬਾਲ ਟੂਰਨਾਮੈਂਟ ਦਾ ਐਲਾਨ

ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਆਗਾਮੀ ਆਈਸੀਸੀ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ। ਆਈਸੀਸੀ ਨੇ ਟਵੀਟਰ ’ਤੇ ਆਉਣ ਵਾਲੇ ਦਹਾਕੇ ਦੇ ਲਈ ਮਰਦਾਂ ਦੀ ਵ੍ਹਾਈਟ-ਬਾਲ ਕ੍ਰਿਕਟ ਦੇ ਲਈ 8 ਨਵੇਂ ਟੂਰਨਾਮੈਂਟਾਂ ਦਾ ਐਲਾਨ ਕੀਤਾ ਹੈ। ਆਈਸੀਸੀ ਨੇ ਇਹ ਖੁਲਾਸਾ ਵੀ ਕੀਤਾ ਹੈ ਕਿ 12 ਅਲੱਗ-ਅਲੱਗ ਦੇਸ਼ ਆਗਾਮੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨਗੇ।

ਜ਼ਿਕਰਯੋਗ ਹੈ ਕਿ ਚੈਂਪੀਅਨਸ ਟਰਾਫੀ ਨੂੰ ਵੀ ਆਈਸੀਸੀ ਵੱਲੋਂ ਆਗਾਮੀ ਟੂਰਨਾਮੈਂਟਾਂ ਦੀ ਸੂਚੀ ’ਚ ਸ਼ਾਮਿਲ ਕੀਤਾ ਗਿਆ ਹੈ। ਉਥੇ ਪਾਕਿਸਤਾਨ 2025 ’ਚ ਅਗਲੀ ਆਈਸੀਸੀ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਕਰੇਗਾ