ਬੁਢਲਾਡਾ :-(ਦਵਿੰਦਰ ਸਿੰਘ ਕੋਹਲੀ ) -ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ, ਮਾਨਸਾ ਸ੍ਰੀਮਤੀ ਰਤਿੰਦਰ ਪਾਲ ਕੌਰ ਵੱਲੋਂ ਦਿੱਤੇ ਹੁਕਮਾਂ ਤਹਿਤ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਸਿਹਤ ਵਿਭਾਗ, ਵੂਮੈਨ ਸੈੱਲ ਅਤੇ ਜਿਲ੍ਹਾ ਲੀਗਲ ਸਰਵਿਸਸ ਅਥਾਰਟੀ ਮਾਨਸਾ ਦੀ ਸਹਾਇਤਾ ਨਾਲ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਬੁਢਲਾਡਾ ਵਿਖੇ ਲੀਗਲ ਅਵੇਅਰਨੈੱਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਚ ਬੁਲਾਰਿਆਂ ਨੇ ਬੱਚਿਆਂ ਅਤੇ ਔਰਤਾਂ ਨੂੰ ਮਿਲਣ ਵਾਲੀਆਂ ਸਮੂਹ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕੀਤਾ। ਇਸ ਸਬੰਧੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਬੁਢਲਾਡਾ ਨਿਰਮਲਾ ਦੇਵੀ ਵੱਲੋ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਵਿਭਾਗ ਵੱਲੋਂ ਮਿਲਣ ਵਾਲੀਆਂ ਸਮੂਹ ਸਕੀਮਾਂ ਸਬੰਧੀ ਦੱਸਿਆ ਗਿਆ। ਸਿਹਤ ਵਿਭਾਗ ਵੱਲੋਂ ਹਰਬੰਸ ਲਾਲ ਵੱਲੋਂ ਔਰਤਾ ਅਤੇ ਬੱਚਿਆਂ ਨੂੰ ਪੀ.ਸੀ.ਪੀ.ਐਨ.ਡੀ.ਟੀ. ਐਕਟ ਸਬੰਧੀ ਦੱਸਿਆ ਗਿਆ। ਵੂਮਨ ਸੈੱਲ ਵੱਲੋਂ ਵੀ ਆਪਣੇ ਵਿਭਾਗ ਦੀਆਂ ਮਿਲਣ ਵਾਲੀਆਂ ਸਮੂਹ ਕਾਨੂੰਨੀ ਸੇਵਾਵਾਂ ਬਾਰੇ ਦੱਸਿਆ ਗਿਆ। ਵਰਕਸ਼ਾਪ ਸਮਾਪਤ ਹੋਣ ਤੇ ਸਮੂਹ ਬੱਚਿਆਂ ਅਤੇ ਔਰਤਾਂ ਨੂੰ ਵਿਭਾਗ ਵੱਲੋਂ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਜਿਲ੍ਹਾ ਕੋਆਡੀਨੇਟਰ । ਕੁਲਵਿੰਦਰ ਸਿੰਘ, ਗੁਰਮੀਤ ਕੌਰ, ਸੰਦੀਪ ਕੌਰ ਬਲਾਕ ਕੋਆਡੀਨੇਟਰ, ਸੁਪਰਵਾਈਜਰ ਮਨਜੀਤ ਕੌਰ , ਸੁਮਨਪ੍ਰੀਤ ਕੌਰ , ਸ਼੍ਵੀਨਾ ਰਾਣੀ ਅਤੇ ਸਿਮਰਜੀਤ ਕੌਰ ਆਂਗਣਵਾੜੀ ਵਰਕਰ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜਰ ਸਨ।
Related Posts
ਕੈਨੇਡਾ ਕੋਰਟ ਦਾ ਫ਼ੈਸਲਾ : ਮਿਜ਼ਾਈਲ ਹਮਲੇ ’ਚ ਮਾਰੇ ਗਏ ਨਾਗਰਿਕਾਂ ਦੇ ਪਰਿਵਾਰਾਂ ਨੂੰ ਈਰਾਨ ਦੇਵੇ 10.7 ਕਰੋੜ ਡਾਲਰ ਹਰਜਾਨਾ
ਦੁਬਈ (ਏਪੀ) : ਕੈਨੇਡਾ ਦੀ ਇਕ ਅਦਾਲਤ ਨੇ ਕਿਹਾ ਕਿ ਈਰਾਨ ਨੂੰ ਯੂਕ੍ਰੇਨ ਦੇ ਯਾਤਰੀ ਜਹਾਜ਼ ਨੂੰ ਮਿਜ਼ਾਈਲ ਨਾਲ ਤਬਾਹ ਕਰਨ…
.ਡੀ.ਆਰ.ਐਫ. ਦੀ ਟੀਮ ਨੇ ਕੁਦਰਤੀ ਆਪਦਾ ਜਾਂ ਮੁਸੀਬਤ ਸਮੇਂ ਬਚਣ ਦੀ ਦਿੱਤੀ ਸਿਖਲਾਈ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭੁਚਾਲ ਮੌਕੇ ਬਚਣ ਦੇ ਦਿੱਤੇ ਗੁਰ ਸੰਜਮਤਾ ਨਾਲ ਵਿਉਂਤਬੰਦੀ ਕਰਨ ’ਤੇ ਹਰ…
ਜਰਮਨੀ ’ਚ ਮਰਕੇਲ ਯੁੱਗ ਦਾ ਅੰਤ, ਜਾਣੋ- ਹੁਣ ਕਿਸਦੇ ਹੱਥਾਂ ‘ਚ ਆਈ ਕਮਾਨ
ਬਰਲਿਨ: ਜਰਮਨੀ ’ਚ ਏਂਜੇਲਾ ਮਰਕੇਲ ਦਾ ਯੁੱਗ ਖ਼ਤਮ ਹੋ ਗਿਆ ਤੇ ਬੁੱਧਵਾਰ ਨੂੰ ਚਾਂਸਲਰ ਦੇ ਰੂਪ ’ਚ ਓਲੇਫ ਸ਼ਾਲਜ਼ (63)…