ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕਵਿਤਾ
ਦਾਦੀ ਦੱਸਦੇ ਸ਼ਹੀਦੀ ਕਿਵੇਂ ਪਾਈ ਦਾਦੇ ਨੇ,
ਅਸੀਂ ਜੰਗ ਨੂੰ ਹੈ ਜਾਣਾ ।
ਕਿਵੇਂ ਮੁਗਲਾਂ ਦੀ ਫੌਜ ਮੂਹਰੇ ਲਾਈ ਦਾਦੇ ਨੇ ,
ਅਸੀਂ ਜੰਗ ਨੂੰ ਹੈ ਜਾਣਾ।
ਐਨੀ ਸਾਂਤੀ ਚੋਂ ਰੋਹ ਕਿਵੇਂ ਉੱਠਿਆ,
ਕਿਵੇਂ ਧਰਮ ਦਾ ਬੀੜਾ ਮੋਢੇ ਚੁੱਕਿਆ,
ਕਿਵੇਂ ਹਿੰਦ ਕੌਮ ਗਲ ਨਾਲ ਲਾਈ ਦਾਦੇ ਨੇ,
ਅਸੀਂ ਜੰਗ ਨੂੰ ਹੈ ਜਾਣਾ।
ਕਿਵੇਂ ਬਾਬਾ ਤੱਤੀ ਤਵੀ ਉੱਤੇ ਬਹਿ ਗਿਆ,
ਜਹਾਂਗੀਰ ਹੱਥ ਮਲਦਾ ਹੀ ਰਹਿ ਗਿਆ,
ਕਿਵੇਂ ਤਵੀ ਉੱਤੇ ਠੰਡ ਵਰਤਾਈ ਬਾਬੇ ਨੇ,
ਅਸੀਂ ਜੰਗ ਨੂੰ ਜਾਣਾ।
ਕਿਵੇਂ ਪਿਤਾ ਜੀ ਨੇ ਰੱਖੇ ਸੀ ਬੁਲੰਦ ਹੌਸਲੇ,
ਕਿਵੇਂ ਮੁਗਲਾਂ ਲਈ ਬਣ ਗਏ ਸੀ ਕੰਧ ਹੌਸਲੇ,
ਕਿਵੇਂ ਹਿੰਦ ਵਾਲੀ ਚਾਦਰ ਬਣਾਈ ਦਾਦੇ ਨੇ,
ਅਸੀਂ ਜੰਗ ਨੂੰ ਹੈ ਜਾਣਾ।
ਕਿਵੇਂ ਔਰੰਗੇ ਨੂੰ ਜਾ ਲਲਕਾਰਿਆ,
ਦੀਵਾ ਮੁਗਲਾਂ ਦੀ ਹਿੱਕ ਉੱਤੇ ਬਾਲਿਆ,
ਕਿਵੇਂ ਮੁਗਲਾਂ ਦੀ ਨੀਂਦ ਉਡਾਈ ਦਾਦੇ ਨੇ,
ਅਸੀਂ ਜੰਗ ਨੂੰ ਹੈ ਜਾਣਾ ।
ਦਾਦੀ ਦੱਸਦੇ ਸ਼ਹੀਦੀ ਕਿਵੇਂ ਪਾਈ ਦਾਦੇ ਨੇ ,
ਅਸੀਂ ਜੰਗ ਨੂੰ ਹੈ ਜਾਣਾ।
ਕਿਵੇਂ ਮੁਗਲਾਂ ਦੀ ਫੌਜ ਮੂਹਰੇ ਲਾਈ ਦਾਦੇ ਨੇ,
ਅਸੀਂ ਜੰਗ ਨੂੰ ਹੈ ਜਾਣਾ।
ਸਿੰਦਰਪਾਲ ਕੌਰ
ਅੰਗਰੇਜ਼ੀ ਅਧਿਆਪਕਾ
ਪੀ,ਐਮ, ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੁਢਲਾਡਾ (ਮੁੰਡੇ)
-ਦਵਿੰਦਰ ਸਿੰਘ ਕੋਹਲੀ ਪੱਤਰਕਾਰ ਬੁਢਲਾਡਾ।