30 ਦਸੰਬਰ ਦੀ ਵਿਸਾਲ ਰਾਜਸੀ ਰੈਲੀ ਦੀ ਤਿਆਰੀ ਹਿੱਤ ਪਿੰਡ ਬਾਜੇਵਾਲਾ ਤੇ ਮਾਖੇਵਾਲਾ ਵਿੱਖੇ ਜਨਤਕ ਮੀਟਿੰਗਾ
ਗੁਰਜੰਟ ਸਿੰਘ ਬਾਜੇਵਾਲੀਆ
ਝੁਨੀਰ / ਸਰਦੂਲਗੜ੍ਹ ਚੌਣਾ ਤੋ ਪਹਿਲਾ ਆਮ ਆਦਮੀ ਪਾਰਟੀ ਨੇ ਮਨਰੇਗਾ ਮਜਦੂਰਾ ਨੂੰ ਗਰੰਟੀ ਦਿੱਤੀ ਸੀ ਕਿ ਜਦੋ ਉਹ ਸੱਤਾ ਵਿੱਚ ਆਏ ਤਾ ਮਨਰੇਗਾ ਸਕੀਮ ਨੂੰ ਸਾਰਥਿਕ ਰੂਪ ਵਿੱਚ ਲਾਗੂ ਕੀਤਾ ਜਾਵੇਗਾ ਤੇ ਇਸ ਵਿੱਚ ਹੋ ਰਹੇ ਭ੍ਰਿਸਟਾਚਾਰ ਨੱਥ ਨੂੰ ਪਾਈ ਜਾਵੇਗੀ ਤਾ ਕਿ ਮਨਰੇਗਾ ਮਜਦੂਰਾ ਸਕੀਮ ਰਾਹਤ ਦਿੱਤੀ ਜਾ ਸਕੇ , ਪਰੰਤੂ ਸੱਤਾ ਵਿੱਚ ਆਉਣ ਤੋ ਬਾਅਦ ਆਪ ਸਰਕਾਰ ਮਨਰੇਗਾ ਸਕੀਮ ਨੂੰ ਸਾਰਥਿਕ ਰੂਪ ਵਿੱਚ ਲਾਗੂ ਵਿੱਚ ਰਤੀ ਭਰ ਵੀ ਸੰਜੀਦਾ ਨਹੀ ਹੋਈ , ਬਲਕਿ ਰਿਵਾਇਤੀ ਪਾਰਟੀਆਂ ਦੀਆ ਸਰਕਾਰਾ ਨਾਲੋ ਵੀ ਵੱਧ ਭਿ੍ਰਸਟਾਚਾਰ ਮਨਰੇਗਾ ਸਕੀਮ ਵਿੱਚ ਹੋ ਰਿਹਾ ਤੇ ਆਪ ਪਾਰਟੀ ਦੇ ਸੀਨੀਅਰ ਲੀਡਰਸਿਪ ਨੇ ਮਨਰੇਗਾ ਸਕੀਮ ਨੂੰ ਕਮਾਈ ਦਾ ਜਰੀਆ ਬਣਾ ਰੱਖਿਆ ਹੈ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਹਲਕਾ ਸਰਦੂਲਗੜ੍ਹ ਦੇ ਪਿੰਡਾ ਬਾਜੇਵਾਲਾ ਤੇ ਮਾਖੇਵਾਲਾ ਵਿੱਖੇ ਜਨਤਕ ਮੀਟਿੰਗਾ ਨੂੰ ਸੰਬੋਧਨ ਕਰਦਿਆ ਸੀਪੀਆਈ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਸਿਰਫ ਮਨਰੇਗਾ ਮਜਦੂਰ ਹੀ ਜੱਥੇਬੰਦਕ ਸਕਤੀ ਜਰੀਏ ਬਚਾ ਸਕਦੇ ਹਨ , ਕਿਉਕਿ ਨਵੳਦਾਰਵਾਦੀ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਵਾਲੀਆ ਕੇਦਰ ਤੇ ਸੂਬਾ ਸਰਕਾਰਾ ਇਸ ਨੂੰ ਖਤਮ ਕਰਨਾ ਚਾਹੁੰਦੀਆ ਹਨ ।
ਐਡਵੋਕੇਟ ਉੱਡਤ ਨੇ ਕਿਹਾ ਕਿ 30 ਦਸੰਬਰ ਦੀ ਵਿਸਾਲ ਰਾਜਸੀ ਰੈਲੀ ਸਮੇ ਦੇ ਹਾਕਮਾ ਨੂੰ ਵੰਗਾਰ ਸਾਬਤ ਹੋਵੇਗੀ ਤੇ ਚੌਣਾ ਤੋ ਪਹਿਲਾ ਆਮ ਲੋਕਾ ਨੂੰ ਦਿੱਤੀਆ ਗਰੰਟੀਆ ਯਾਦ ਕਰਵਾਏਗੀ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਸਾਧੂ ਸਿੰਘ ਰਾਮਾਨੰਦੀ , ਕਾਮਰੇਡ ਬੂਟਾ ਸਿੰਘ ਬਾਜੇਵਾਲਾ , ਕਾਮਰੇਡ ਸੁਖਵਿੰਦਰ ਸਿੰਘ ਬਾਜੇਵਾਲਾ , ਕਾਮਰੇਡ ਗੁਰਮੇਲ ਸਿੰਘ ਹੀਰਾ , ਕਾਮਰੇਡ ਰਾਜਿੰਦਰ ਸਿੰਘ ਝੁਨੀਰ , ਮੇਜਰ ਸਿੰਘ ਮਾਖੇਵਾਲਾ , ਕਰਨੈਲ ਸਿੰਘ ਮਾਖਾ , ਵੀਰਪਾਲ ਕੌਰ ਮੀਰਪੁਰ , ਮੱਘਰ ਸਿੰਘ ਮੀਰਪੁਰ , ਭੋਲਾ ਸਿੰਘ ਮਾਖਾ , ਕ੍ਰਿਸਨ ਸਿੰਘ ਮਾਖਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।