ਪੈਟਰੋਲੀਅਮ ਪਦਾਰਥਾ ਨੂੰ ਜੀਐਸਟੀ ਦੇ ਦਾਇਰੇ ਵਿੱਚ ਸਾਮਲ ਕਰੇ ਮੋਦੀ ਸਰਕਾਰ : ਐਡਵੋਕੇਟ ਉੱਡਤ

ਵਿਸਾਲ ਰਾਜਸੀ ਰੈਲੀ ਦੀ ਤਿਆਰੀ ਹਿੱਤ ਪਿੰਡ ਜਟਾਣਾ ਖੁਰਦ , ਬੁਰਜ ਭਲਾਈ ਵਿੱਖੇ ਜਨਤਕ ਮੀਟਿੰਗਾ 

ਸਰਦੂਲਗੜ੍ਹ 21 ਦਸੰਬਰ ਗੁਰਜੰਟ ਸਿੰਘ ਬਾਜੇਵਾਲੀਆ

ਇੱਕ ਦੇਸ , ਇੱਕ ਚੌਣਾ ਦੇ ਥੋਥੇ ਦਾਅਵੇ ਨੂੰ ਭਾਰਤੀ ਲੋਕਾ ਤੇ ਮੜਨ ਤੋ ਪਹਿਲਾ ਦੇਸ਼ ਦੀ ਮੋਦੀ ਪੈਟਰੋਲੀਅਮ ਪਦਾਰਥਾ ਨੂੰ ਜੀਐਸਟੀ ਦੇ ਦਾਇਰੇ ਵਿੱਚ ਸਾਮਲ ਕਰਕੇ ਲੋਕ ਤੇ ਥੋਪੀ ਮਹਿੰਗਾਈ ਤੋ ਰਾਹਤ ਦੇਵੇ ਤਾ ਆਮ ਲੋਕਾ ਦਾ ਜੀਵਨ ਕੁਝ ਸੁਖਾਲਾ ਹੋ ਸਕੇ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਹਲਕਾ ਸਰਦੂਲਗੜ੍ਹ ਦੇ ਪਿੰਡਾਂ ਬੁਰਜ ਭਲਾਈ ਤੇ ਜਟਾਣਾ ਖੁਰਦ ਵਿੱਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀਪੀਆਈ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਜਦੋ ਮੋਦੀ ਸਰਕਾਰ ਜੀਐਸਟੀ ਬਿੱਲ ਲੈ ਕੇ ਆਈ ਸੀ ਤਾ ਦੇਸ ਪਾਰਲੀਮੈਟ ਨੂੰ ਦੀਵਾਲੀ ਦੀ ਰਾਤ ਵਾਂਗ ਸਜਾ ਕੇ ਆਡੰਬਰ ਰਚਾਇਆ ਸੀ ਕਿ ਇੱਕ ਦੇਸ ਤੇ ਇੱਕ ਟੈਕਸ , ਪਰੰਤੂ ਪੈਟਰੋਲੀਅਮ ਪਦਾਰਥਾ ਨੂੰ ਜੀਐਸਟੀ ਦੇ ਦਾਇਰੇ ਵਿੱਚੋ ਮੋਦੀ ਹਕੂਮਤ ਨੇ ਜਾਣਬੁੱਝ ਕੇ ਬਾਹਰ ਰੱਖਿਆ , ਜਿੱਥੋ ਆਮ ਲੋਕਾ ਨੂੰ ਰਾਹਤ ਮਿਲ ਸਕਦੀ ਸੀ , ਕਿਉਕਿ ਪੈਟਰੋਲੀਅਮ ਨੂੰ ਜੇਕਰ ਜੀਐਸਟੀ ਦੇ ਦਾਇਰੇ ਵਿੱਚ ਸਾਮਲ ਕੀਤਾ ਜਾਦਾ ਤਾ ਜਿਆਦਾ ਤੋਂ ਜਿਆਦਾ 28 ਪ੍ਰਤੀਸਤ ਟੈਕਸ ਲੱਗਦਾ , ਜੋ ਹੁਣ ਦੇ ਮੁਕਾਬਲੇ ਬਹੁਤ ਘੱਟ ਹੋਣਾ ਸੀ।

     ਐਡਵੋਕੇਟ ਉੱਡਤ ਨੇ ਕਿਹਾ ਕਿ ਸੀਪੀਆਈ ਦੀ ਜਨਮ ਸਤਾਬਦੀ ਨੂੰ ਸਮਰਪਿਤ 30 ਦਸੰਬਰ ਮਾਨਸਾ ਦੀ ਪੁਰਾਣੀ ਅਨਾਜ ਵਿੱਖੇ ਕੀਤੀ ਜਾਣ ਵਾਲੀ ਵਿਸਾਲ ਰਾਜਸੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਸਮੇ ਦੇ ਹਾਕਮਾ ਨੂੰ ਮਜਦੂਰ ਜਮਾਤ ਦੀ ਸਕਤੀ ਦਾ ਅਹਿਸਾਸ ਕਰਵਾ ਦੇਵੇਗੀ ।

ਇਸ ਮੌਕੇ ਹੋਰਨਾਂ ਤੋ ਇਲਾਵਾ ਕਾਮਰੇਡ ਗੁਰਪਿਆਰ ਸਿੰਘ ਫੱਤਾ , ਕਾਮਰੇਡ ਸੰਕਰ ਜਟਾਣਾਂ , ਕਾਮਰੇਡ ਰਾਜਿੰਦਰ ਸਿੰਘ ਝੁਨੀਰ ,ਭੋਲਾ ਸਿੰਘ ਮਾਖੇਵਾਲਾ , ਮੱਘਰ ਸਿੰਘ ਟਿੱਬੀ , ਨੱਥੂ ਸਿੰਘ ਜਟਾਣਾਂ ਟਿੱਬੀ , ਨੈਬ ਸਿੰਘ ਬੁਰਜ , ਨੇਕ ਸਿੰਘ ਜਟਾਣਾ ਟਿੱਬੀ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।