ਸਰਦੂਲਗੜ੍ਹ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਦਾਸ ਤੇ ਹਥਿਆਰਾਂ ਨਾਲ ਹਮਲਾ 

ਸਰਦੂਲਗੜ੍ਹ 21ਦਸੰਬਰ ਗੁਰਜੀਤ ਸ਼ੀਂਹ

ਸਰਦੂਲਗੜ੍ਹ ਚ ਨਗਰ ਪੰਚਾਇਤ ਦੀਆਂ ਚੋਣਾਂ ਹੋਣ ਤੋਂ ਪਹਿਲਾਂ ਹੀ ਇੱਕ ਆਮ ਪਾਰਟੀ ਦੇ ਉਮੀਦਵਾਰ ਦੇ ਉਮੀਦਵਾਰ ਤੇ ਤੇਜ਼ ਹਥਿਆਰਾਂ ਨਾਲ ਹਮਲਾ ਹੋਣ ਦੀ ਖਬਰ ਹੈ। ਬੇਰਵਿਆਂ ਅਨੁਸਾਰ ਅੱਜ ਸਵੇਰੇ 7 ਵਜੇ ਤੋਂ 4 ਵਜੇ ਤੱਕ ਨਗਰ ਪੰਚਾਇਤ ਸਰਦੂਲਗੜ੍ਹ ਦੇ 15 ਵਾਰਡਾਂ ਦੀਆਂ ਚੋਣਾਂ ਹੋਣੀਆਂ ਹਨ। ਇਹਨਾਂ ਚੋਣਾਂ ਨੂੰ ਲੈ ਕੇ ਵਾਰਡ ਨੰਬਰ ਅੱਠ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨ ਦਾਸ ਚਰਨੀ ਤੇ ਕਿਸੇ ਅਨਪਸ਼ਕ ਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਹੈ। ਇਸ ਸਬੰਧੀ ਵਾਰਡ ਨੰਬਰ ਅੱਠ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨ ਦਾਸ ਚਰਨੀ ਦੀ ਧਰਮ ਪਤਨੀ ਕਿਰਨ ਕਾਂਤਾ ਨੇ ਦੱਸਿਆ ਸਵੇਰੇ ਆਪਣਾ 6ੇ ਵਜੇ ਦਫਤਰ ਖੋਲਣ ਤੇ ਹੀ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਹੈ , ਕਹਿੰਦੇ ਤੈਨੂੰ ਬਣਾਉਣੇ ਆ ਐਮਸੀ ਕਹਿ ਕੇ ਫਰਾਰ ਹੋ ਗਏ। ਜਿਨ੍ਹਾਂ ਨੂੰ ਅਸੀਂ ਚੁੱਕ ਕੇ ਸਰਦੂਲਗੜ੍ਹ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿੱਥੇ ਉਹ ਜੇਰੇ ਇਲਾਜ ਹਨ ਹਮਲਾ ਹੋਣ ਤੋਂ ਬਾਅਦ ਉਸ ਦੇ ਸਪੁੱਤਰ ਅਕਸ਼ੇ ਕੁਮਾਰ ਨੇ ਵੀਡੀਓ ਦੀ ਸੋਸ਼ਲ ਮੀਡੀਆ ਤੇ ਫੋਰਨ ਲਸਰ ਕਰ ਦਿੱਤੀ ਗਈ ਹੈ। ਇਸ ਮਾਮਲੇ ਸੰਬੰਧੀ ਡੀਐਸਪੀ ਸਰਦੂਲਗੜ੍ਹ ਮਨਜੀਤ ਸਿੰਘ ਨੇ ਦੱਸਿਆ ਕਿ ਚਰਨ ਦਾਸ ਵੱਲੋਂ ਅਜੇ ਤੱਕ ਕੋਈ ਬਿਆਨ ਕਿਸੇ ਖਿਲਾਫ ਨਹੀਂ ਦਰਜ ਕਰਵਾਇਆ ਗਿਆ।