ਮਾਨਸਾ ਧਰਨੇ ਦੀ ਤਿਆਰੀ ਸਬੰਧੀ ਅੰਗਹੀਣਾਂ ਕੀਤੀ ਵਿਚਾਰ-ਚਰਚਾ

ਮਸਲਿਆਂ ਦੇ ਹੱਲ ਲਈ 29 ਤੋਂ ਮਾਨਸਾ ਲਾਇਆ ਜਾ ਰਿਹਾ ਅਣਮਿੱਥੇ ਸਮੇਂ ਲਈ ਰੋਸ ਧਰਨਾ

ਸਰਦੂਲਗੜ੍ਹ 20 ਦਸੰਬਰ ਗੁਰਜੰਟ ਸਿੰਘ ਬਾਜੇਵਾਲੀਆ 

ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਰਹੀਆਂ ਮੁਸ਼ਕਲਾਂ ਅਤੇ ਮੰਗਾਂ ਹੱਲ ਕਰਵਾਉਣ ਲਈ 29 ਦਸੰਬਰ ਤੋਂ ਮਾਸਾ ਵਿਖੇ ਲਗਾਏ ਜਾਣ ਵਾਲੇ ਰੋਸ ਧਰਨੇ ਦੀ ਤਿਆਰੀ ਕਰਨ ਸਬੰਧੀ ਅੱਜ ਇੱਥੇ ਦੀ ਸ਼ਹੀਦ ਉਦਮ ਸਿੰਘ ਧਰਮਸਾਲਾ ਵਿਖੇ ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੀ ਬਲਾਕ ਕਮੇਟੀ ਦੀ ਮੀਟਿੰਗ ਬਲਾਕ ਪ੍ਧਾਨ ਅਸੀਮ ਗੋਇਲ ਦੀ ਅਗਵਾਈ ਅਧੀਨ ਹੋਈ।

ਮੀਟਿੰਗ ਦੌਰਾਨ ਅੰਗਹੀਣਾਂ ਦੀਆਂ ਦਰਪੇਸ਼ ਮੁਸ਼ਕਲਾਂ ਅਤੇ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਮਾਨਸਾ ਵਿਖੇ 29 ਦਸੰਬਰ ਤੋਂ ਲਗਾਏ ਜਾਣ ਵਾਲੇ ਧਰਨੇ ਵਿੱਚ ਅੰਗਹੀਣ ਸਾਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਅਪੀਲ ਕੀਤੀ ਗਈ। ਇਸ ਮੌਕੇ ਬਲਾਕ ਪ੍ਧਾਨ ਅਸੀਮ ਗੋਇਲ ਨੇ ਕਿਹਾ ਕਿ ਇਹ ਧਰਨਾ ਸਰਕਾਰੀ, ਅਰਧ ਸਰਕਾਰੀ ਮਹਿਕਮਿਆਂ, ਨਿੱਜੀ ਅਦਾਰਿਆਂ ਵਿੱਚ ਅੰਗਹੀਣਾਂ ਲਈ ਰੈਂਪ ਅਤੇ ਵੵੀਲਚੇਅਰ ਦਾ ਪ੍ਬੰਧ ਕਰਨਾ, ਪੜੵੇ-ਲਿਖੇ ਅੰਗਹੀਣਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਰਾਖਵੇਂ ਕੋਟੇ ਅਧੀਨ ਖਾਲੀ ਪਈਆਂ ਬੈਕਲਾਗ ਦੀਆਂ ਅਸਾਮੀਆਂ ਭਰਨ, ਰੋਜਗਾਰ, ਪੈਨਸ਼ਨ ਰਾਸ਼ੀ 1500 ਰੁਪਏ ਤੋਂ ਵਧਾ ਕੇ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਲਈ ਲੋੜੀਦੀਆਂ ਹੋਰ ਬੁਨਿਆਦੀ ਸਹੂਲਤਾਂ ਦੇਣ ਆਦਿ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹਰ ਰੋਜ਼ ਤਿੰਨ ਘੰਟੇ ਲਾਇਆ ਜਾਵੇਗਾ। ਜੋ 11 02 ਵਜੇ ਤੱਕ 10 ਅੰਗਹੀਣ ਸਾਥੀ ਬੈਠਿਆ ਕਰਨਗੇ।

ਹਾਸਲ ਕਰਨ ਲਈ 29 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਹਰ ਰੋਜ਼ ਤਿੰਨ ਘੰਟੇ ਬਸ ਅੱਡੇ ਲਾਗੇ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ। ਜੋ ਹਰ ਰੋਜ਼ 11ਤੋਂ 2 ਤੱਕ ਚਲੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਸੰਘਰਸ਼ ਕਰਕੇ ਪਿਛਲੀਆਂ ਸਰਕਾਰਾਂ ਤੋਂ ਹਾਸਲ ਕੀਤੀਆਂ ਸਹੂਲਤਾਂ ਤੇ ਵੀ ਕੈਂਚੀ ਚਲਾ ਰਹੀ ਹੈ ਜਦੋਂ ਕਿ ਉਨ੍ਹਾਂ ਦੇ ਬਣਦੇ ਅਤੇ ਐਲਾਨੇ ਹੱਕ ਦੇਣ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਚ ਨੁਮਾਇੰਦਿਆਂ ਵੱਲੋਂ ਸਾਲ 2022 ਦੀਆਂ ਚੋਣਾਂ ਤੋਂ ਪਹਿਲਾਂ ਅੰਗਹੀਣਾਂ ਵੱਲੋਂ ਲਗਾਏ ਪੱਕੇ ਮੋਰਚੇ ‘ਚ ਸ਼ਾਮਲ ਹੋ ਕੇ ਦਾਅਵਾ ਕੀਤਾ ਸੀ ਕਿ ਪੰਜਾਬ ‘ਚ ਆਪ ਦੀ ਸਰਕਾਰ ਬਨਣ ਸਾਰ ਹੀ ਅੰਗਹੀਣਾਂ ਦੇ ਸਾਰੇ ਮਸਲੇ ਹੱਲ ਕਰ ਦਿਆਂਗੇ ਅਤੇ ਕਿਸੇ ਨੂੰ ਵੀ ਧਰਨੇ ਰੈਲੀਆਂ ਕਰਨ ਦੀ ਜਰੂਰਤ ਨਹੀਂ ਪਏਗੀ ਪਰ ਆਪ ਸਰਕਾਰ ਦੇ ਰਾਜ ਨੂੰ ਤਿੰਨ ਸਾਲ ਹੋ ਗਏ ਹਨ। ਅੱਜ ਤੱਕ ਅੰਗਹੀਣਾਂ ਦੇ ਹਿੱਤ ਵਿੱਚ ਇੱਕ ਧੇਲਾ ਵੀ ਇਸ ਸਰਕਾਰ ਨੇ ਸਰਕਾਰੀ ਖਜਾਨੇ ਵਿੱਚੋਂ ਖਰਚ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਦੀ ਕੋਈ ਫਰਿਆਦ ਸੁਨਣ ਨੂੰ ਤਿਆਰ ਹੈ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਅੰਗਹੀਣਾਂ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਜਲਦੀ ਹੱਲ ਕਰਨ ਦੀ ਅਪੀਲ ਕੀਤੀ ਹੈੈ ਅਤੇ ਮਸਲਿਆਂ ਦਾ ਹੱਲ ਨਾ ਹੋਣ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ।