ਮਾਨਸਾ 20 ਦਸੰਬਰ ਗੁਰਜੰਟ ਸਿੰਘ ਬਾਜੇਵਾਲੀਆ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਹੀਰ ਕੇ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰ ਕੇ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕੇ ਜਥੇਬੰਦੀ ਦੇ ਕਿਸਾਨਾ ਅਤੇ ਮਜਦੂਰਾਂ ਦੀ ਭਲਾਈ ਲਈ ਕੀਤੇ ਜਾਂਦੇ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਵੱਖ ਵੱਖ ਜਿਲ੍ਹਿਆਂ ਵਿੱਚ ਜਥੇਬੰਦੀ ਦੇ ਕਾਰਕੁਨਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਕਾਫ਼ਲਾ ਵੱਧ ਰਿਹਾ ਹੈ ।ਬੀਤੇ ਦਿਨ ਜਥੇਬੰਦੀ ਵੱਲੋਂ ਇੱਕ ਮੀਟਿੰਗ ਕਰ ਕੇ ਫ਼ਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਜਿਲ੍ਹੇ ਦੀ ਅਹੁਦੇਦਾਰੀ ਪ੍ਰਧਾਨ ਮਲੂਕ ਸਿੰਘ ਹੀਰ ਕੇ ਦੀ ਅਗਵਾਈ ਵਿੱਚ ਦਿੱਤੀ ਗਈ ਜਿਸ ਵਿੱਚ ਰਾਜਿੰਦਰ ਸਿੰਘ ਆਦਮਪੁਰ ਨੂੰ ਫ਼ਤਹਿਗੜ੍ਹ ਸਾਹਿਬ ਦਾ ਜਿਲ੍ਹਾ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਦਾਉ ਮਾਜਰਾ ਨੂੰ ਲੁਧਿਆਣਾ ਜਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਗੁਰਜੰਟ ਸਿੰਘ ਸੁਖ਼ਨ ਮਾਜਰਾ ਜਿਲ੍ਹਾ ਮੋਹਾਲੀ ਸਵਰਨਜੀਤ ਸਿੰਘ ਪਿੰਡ ਆਕੜ ( ਪਟਿਆਲਾ) ਸੁਖਮੰਦਰ ਸਿੰਘ ਜਿਲ੍ਹਾ ਮੀਤ ਪ੍ਰਧਾਨ ਮੁਕਤਸਰ ਸੁੱਚਾ ਸਿੰਘ (ਬੋਹਾ) ਸੁੱਚਾ ਸਿੰਘ ਫਰੀਦ ਕੇ ਅਤੇ ਜੱਜ ਸਿੰਘ ਹੀਰ ਕੇ ਹਾਜਰ ਸਨ।
Related Posts
ਸਰਗਰਮ ਮਾਮਲਿਆਂ ’ਚ ਗਿਰਾਵਟ ਜਾਰੀ, 77 ਹਜ਼ਾਰ ਰਹਿ ਗਏ ਐਕਟਿਵ ਕੇਸ, 24 ਘੰਟਿਆਂ ’ਚ ਇਨਫੈਕਸ਼ਨ ਦੇ ਸੱਤ ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ, 387 ਮੌਤਾਂ
ਨਵੀਂ ਦਿੱਲੀ : ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਸਰਗਰਮ ਮਾਮਲਿਆਂ ’ਚ ਲਗਾਤਾਰ ਗਿਰਾਵਟ ਜਾਰੀ ਹੈ। ਪਿਛਲੇ 24 ਘੰਟਿਆਂ ’ਚ ਸਰਗਰਮ ਮਾਮਲੇ…
ਹਮਸਫਰ ਯੂਥ ਕਲੱਬ ਵੱਲੋਂ ਕਰਵਾਏ ਗਏ ਅੱਖਾਂ ਦੇ ਮਰੀਜਾਂ ਦੇ ਮੁਫਤ 5 ਟੈਸਟ (ਢੱਡਾ ਪਿੰਡ ਦੇ ਪੰਚ ਤੇ ਆਸ਼ਾ ਵਰਕਰ ਜਸਵੀਰ ਕੌਰ ਦੁਆਰਾ ਨਿਭਾਈ ਗਈ ਸੰਪੂਰਨ ਜੁੰਮੇਵਾਰੀ)
ਪਿੰਡ ਢੱਡਿਆਂ ਦੇ ਆਸ਼ਾ ਵਰਕਰ ਦੇ ਪੰਚ ਜਸਵੀਰ ਕੌਰ ਨੂੰ ਉਚੇਚੇ ਤੌਰ ਤੇ ਗਣਤੰਤਰਤਾ ਦਿਵਸ ਮੌਕੇ ਹਮਸਫਰ ਯੂਥ ਕਲੱਬ ਜਿਲਾ…
ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪਰਾਲੀ ਨਾ ਸਾੜੋ; ਸਪੀਕਰ ਸੰਧਵਾਂ ਨੇ ਕਿਸਾਨਾਂ ਨੂੰ ਕੀਤੀ ਅਪੀਲ
ਚੰਡੀਗੜ੍ਹ,-ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸੂਬੇ ਦੇ ਕਿਸਾਨਾਂ…