ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਬਰੇਟਾ ਮੰਡੀ ਵਿਖੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰ ਮੀਆਂ ਦੀ ਅਗਵਾਈ ਹੇਠ ਭਾਰਤ ਦੇ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰ ਮੀਆ ਨੇ ਕਿਹਾ ਕਿ ਅਮਿਤ ਸ਼ਾਹ ਜੀ ਵੱਲੋਂ ਭਾਰਤ ਦੇ ਸੰਵਿਧਾਨ ਦੇ ਖ਼ਿਲਾਫ਼ ਖਿਲਵਾੜ ਕੀਤਾ ਜਾ ਰਿਹਾ ਹੈ।ਜਿਸਦੀ ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਨੂੰ ਡਾਕਟਰ ਸਾਹਿਬ ਬਾਬਾ ਭੀਮ ਰਾਓ ਅੰਬੇਡਕਰ ਜੀ ਵੱਲੋਂ ਤਿਆਰ ਕੀਤਾ ਗਿਆ ਸੀ।ਜਿਸ ਅਨੁਸਾਰ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਹੱਕਾਂ ਦਾ ਅਧਿਕਾਰ ਹੈ ਅਤੇ ਸਾਰਿਆਂ ਨੂੰ ਅਜ਼ਾਦੀ ਨਾਲ ਵੋਟ ਪਾਉਣ ਦਾ ਅਧਿਕਾਰ ਹੈ। ਪਰੰਤੂ ਅਮਿਤ ਸ਼ਾਹ ਜੀ ਦੇ ਸੰਵਿਧਾਨ ਵਿਰੋਧੀ ਬਿਆਨ ਉੱਤੇ ਕਾਂਗਰਸ ਅਤੇ ਪੂਰੇ ਭਾਰਤ ਵਾਸੀਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਇੱਕ ਧਰਮ ਦੇ ਸਮਾਨ ਹੈ।ਇਸਦੀ ਪੂਜਾ ਕਰਨਾ ਸਾਡਾ ਫਰਜ਼ ਹੈ।ਇਸ ਲਈ ਉਨ੍ਹਾਂ ਵੱਲੋਂ ਅਤੇ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਮੀਆਂ,ਬਲਾਕ ਪ੍ਰਧਾਨ ਬਰੇਟਾ ਸਵਰਨ ਸਿੰਘ ਦਿਹਾਤੀ,ਬਲਾਕ ਪ੍ਰਧਾਨ ਬਰੇਟਾ(ਸ਼ਹਿਰੀ)ਗੋਪਾਲ ਸ਼ਰਮਾ,ਜੁਗਰਾਜ ਕਾਲਾ ਜੀ ਬਰੇਟਾ ਕਾਂਗਰਸੀ ਸੀਨੀਅਰ ਵਰਕਰ,ਆਸ਼ੂ ਸਿੰਗਲਾ ਜੀ ਸੀਨੀਅਰ ਕਾਂਗਰਸੀ ਵਰਕਰ(ਬਰੇਟਾ),ਦਰਸ਼ਨ ਸਿੰਘ (ਗੁਰਨੇ ਖੁਰਦ),ਬੁਢਲਾਡਾ ਦਿਹਾਤੀ ਬਲਾਕ ਪ੍ਰਧਾਨ ਸੁਰਜੀਤ ਸਿੰਘ ਪਟਵਾਰੀ ਸੀਨੀਅਰ ਕਾਂਗਰਸੀ ਵਰਕਰ ਅਤੇ ਕਾਂਗਰਸ ਕਿਸਾਨੀ ਸੈਲ ਆਦਿ ਸ਼ਾਮਲ ਸਨ।
Related Posts
ਬਿਜਲੀ ਟਰਾਂਸਫਾਰਮ ਤੇ ਡਿੱਗੇ ਦਰੱਖਤ ਦੀ ਨਹੀਂ ਬਿਜਲੀ ਮਹਿਕਮੇ ਤੇ ਪ੍ਰਸ਼ਾਸਨ ਨੂੰ ਕੋਈ ਪਰਵਾਹ
ਲਬੇ ਸਮੇਂ ਤੋਂ ਡਿਪਟੀ ਕਮਿਸ਼ਨਰ ਦਫ਼ਤਰ ,ਵਣ ਰੇਂਜ ਮਹਿਕਮੇ ਵੱਲੋਂ ਨਹੀਂ ਕੀਤੀ ਜਾ ਰਹੀ ਕੋਈ ਸੁਣਵਾਈ ਕਿਸੇ ਸਮੇਂ ਵੀ ਹੋ…
ਪਿੰਡ ਫੱਤਾ ਮਾਲੋਕਾ ਅਤੇ ਸਰਦੂਲੇਵਾਲਾ ਵਿਖੇ ਦਿੱਤੀ ਆਫ਼ਤ ਪ੍ਰਬੰਧਨ ਸਬੰਧੀ ਸਿਖਲਾਈ
ਭੁਚਾਲ, ਹੜ੍ਹ ਅਤੇ ਹੋਰ ਕੁਦਰਤੀ ਆਫ਼ਤਾਂ ਦੌਰਾਨ ਬਚਾਅ ਦੇ ਸਾਧਨਾਂ ਤੋਂ ਕਰਵਾਇਆ ਜਾਣੂ ਮਾਨਸਾ, 17 ਅਕਤੂਬਰ : ਗੁਰਜੰਟ…
ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਚੰਡੀਗੜ੍ਹ ਦੇ ਦਿਸਾ ਨਿਰਦੇਸ਼ ਹੇਠ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਰਨਾਲਾ ਵਿਖੇ ਅਪਰੈਂਟਸ਼ਿਪ ਮੇਲਾ ਲਗਾਇਆ ਗਿਆ।
ਬਰਨਾਲਾ 20 ਜਨਵਰੀ ਕਰਨਪ੍ਰੀਤ ਕਰਨ /-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਰਨਾਲਾ ਵਿਖੇ ਅਪਰੈਂਟਸ਼ਿਪ ਮੇਲਾ ਲਗਾਇਆ ਗਿਆ। ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ…