ਚੰਡੀਗੜ੍ਹ : ਸ਼ਹਿਰ ਦੇ ਇਕ ਕਾਰੋਬਾਰੀ ਅਰੁਣ ਗੁਪਤਾ ਨੇ ਸਲਮਾਨ ਖ਼ਾਨ, ਉਨ੍ਹਾਂ ਦੀ ਭੈਣ ਅਲਵੀਰਾ ਖ਼ਾਨ ਅਗਨੀਹੋਤਰੀ ਤੇ ਬੀਂਗ ਹਿਊਮਨ ਕੰਪਨੀ ’ਤੇ ਕਰੋੜਾਂ ਦੀ ਧੋਖਾਧੜੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਅਦਾਲਤ ’ਚ ਧਾਰਾ 156(3) ਤਹਿਤ ਪਟੀਸ਼ਨ ਦਾਖ਼ਲ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਇਨ੍ਹਾਂ ’ਤੇ ਮਾਮਲਾ ਦਰਜ ਕਰਨ ਲਈ ਅਦਾਲਤ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਗੁਪਤਾ ਦਾ ਕਹਿਣਾ ਹੈ ਕਿ ਉਹ ਕਈ ਮਹੀਨਿਆਂ ਤੋਂ ਪੁਲਿਸ ਨੂੰ ਸ਼ਿਕਾਇਤ ਦੇ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਅਦਾਲਤ ਇਸ ਕੇਸ ’ਚ ਦਖ਼ਲ ਦੇਵੇ ਤੇ ਪੁਲਿਸ ਨੂੰ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦੇਵੇ। ਉਨ੍ਹਾਂ ਦੀ ਪਟੀਸ਼ਨ ’ਤੇ ਅਦਾਲਤ ਨੇ ਪੁਲਿਸ ਨੂੰ ਸਟੇਟਸ ਰਿਪੋਰਟ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਹੁਣ ਪੁਲਿਸ ਨੂੰ ਦੱਸਣਾ ਪਵੇਗਾ ਕਿ ਉਨ੍ਹਾਂ ਨੇ ਹੁਣ ਤਕ ਕੇਸ ’ਚ ਕੀ ਕਾਰਵਾਈ ਕੀਤੀ ਹੈ। ਮਾਮਲੇ ਦੀ ਸੁਣਵਾਈ 15 ਦਸੰਬਰ ਨੂੰ ਹੋਵੇਗੀ। ਗੁਪਤਾ ਦਾ ਦੋਸ਼ ਹੈ ਕਿ ਸਲਮਾਨ ਦੀ ਕੰਪਨੀ ਦੀ ਵਜ੍ਹਾ ਨਾਲ ਉਨ੍ਹਾਂ ਨੂੰ 2.21 ਕਰੋੜ ਦਾ ਨੁਕਸਾਨ ਹੋਇਆ ਹੈ ਤੇ ਹੁਣ ਉਹ ਇਸ ਦੀ ਭਰਪਾਈ ਚਾਹੁੰਦੇ ਹਨ। ਗੁਪਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਨ੍ਹਾਂ ਨੇ ਮਨੀਮਾਜਰਾ ’ਚ ਤਿੰਨ ਕਰੋੜ ਰੁਪਏ ਲਗਾ ਕੇ ਬੀਂਗ ਹਿਊਮਨ ਜਿਊਲਰੀ ਸ਼ੋਅਰੂਮ ਖੋਲ੍ਹਿਆ ਸੀ। ਇਸ ਬਿਜ਼ਨਸ ਲਈ ਉਨ੍ਹਾਂ ਦਾ ਬੀਂਗ ਹਿਊਮਨ ਨਾਲ ਹੀ ਸਬੰਧਤ ਇਕ ਕੰਪਨੀ ਸਟਾਈਲ ਕਵਿਟੈਂਟ ਨਾਲ ਸਮਝੌਤਾ ਹੋਇਆ ਸੀ। ਸਮਝੌਤੇ ਵੇਲੇ ਗੱਲ ਹੋਈ ਸੀ ਕਿ ਸਲਮਾਨ ਖ਼ਾਨ ਖ਼ੁਦ ਇਸ ਸ਼ੋਅਰੂਮ ਦਾ ਉਦਘਾਟਨ ਕਰਨ ਆਉਣਗੇ। ਪਰ ਉਹ ਉਦਘਾਟਨ ’ਚ ਨਹੀਂ ਪਹੁੰਚੇ। ਇਸ ਤੋਂ ਇਲਾਵਾ ਕੰਪਨੀ ਨੇ ਉਨ੍ਹਾਂ ਨੂੰ ਸਮਝੌਤੇ ਮੁਤਾਬਕ ਮਦਦ ਵੀ ਨਹੀਂ ਦਿੱਤੀ। ਦੋਸ਼ ਮੁਤਾਬਕ ਕੰਪਨੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਆਊਟਲੈਟ ਦੀ ਮਾਰਕੀਟਿੰਗ, ਪਬਲਿਸਿਟੀ ਤੇ ਪ੍ਰਮੋਸ਼ਨ ਕਰਨਗੇ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇੱਥੋਂ ਤਕ ਕਿ ਜੋ ਆਰਟੀਕਲ ਡਿਮਾਂਡ ’ਚ ਸਨ, ਉਹ ਉਨ੍ਹਾਂ ਨੂੰ ਸਪਲਾਈ ਨਹੀਂ ਕੀਤੇ। ਇਸ ਕਾਰਨ ਉਨ੍ਹਾਂ ਦਾ ਸਟੋਰ ਘਾਟੇ ’ਚ ਚਲਾ ਗਿਆ ਪਰ ਕੰਪਨੀ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਜਦੋਂ ਉਨ੍ਹਾਂ ਦੀ ਮਦਦ ਨਹੀਂ ਕੀਤੀ ਤਾਂ ਉਨ੍ਹਾਂ ਨੇ ਅਦਾਲਤ ’ਚ ਕੇਸ ਫਾਈਲ ਕਰ ਦਿੱਤਾ।
Related Posts
ਸਰਬੱਤ ਦਾ ਭਲਾ ਸੰਸਥਾ ਦੀ ਸਮੁੱਚੀ ਟੀਮ ਵਲੋਂ 180 ਲੋੜਬੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਵੰਡੇ ਚੈੱਕ – ਇੰਜ ਸਿੱਧੂ
ਸਰਬੱਤ ਦਾ ਭਲਾ ਸੰਸਥਾ ਦੀ ਸਮੁੱਚੀ ਟੀਮ ਵਲੋਂ 180 ਲੋੜਬੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਵੰਡੇ ਚੈੱਕ – ਇੰਜ ਸਿੱਧੂ ਬਰਨਾਲਾ,16,ਅਕਤੂਬਰ…
ਦੀਵਾਲੀ ਦਾ ਤੋਹਫ਼ਾ:-ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਰਜਿਸਟਰ ਕਰੋ ਅਤੇ ਇੱਕ ਲੱਖ ਰੁਪਏ ਜਿੱਤੋ
ਡਰਾਅ ਰਾਹੀਂ 10 ਜੇਤੂਆਂ ਦੀ ਕੀਤੀ ਜਾਵੇਗੀ ਚੋਣ,ਪਹਿਲਾ ਇਨਾਮ ਇੱਕ ਲੱਖ ਰੁਪਏ, ਦੂਜਾ ਇਨਾਮ 50 ਹਜ਼ਾਰ ਰੁਪਏ ਅਤੇ ਤੀਜਾ ਇਨਾਮ…
ਯੂਕ੍ਰੇਨ ’ਤੇ ਹਮਲਾ ਕਰਨ ਨੂੰ ਲੈ ਕੇ ਬਾਇਡਨ ਨੇ ਪੁਤਿਨ ਨੂੰ ਦਿੱਤੀ ਚਿਤਾਵਨੀ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਕ ਵਿਆਪਕ ਪਹਿਲ ’ਤੇ ਕੰਮ ਕਰ ਰਹੇ ਹਨ, ਜਿਸ…