25ਵਾਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਬਰਨਾਲਾ 14 ਦਸੰਬਰ ਕਰਨਪ੍ਰੀਤ ਕਰਨ/-ਸਰਵ ਸ੍ਰੀ ਸਵਾਮੀ ਅੰਮ੍ਰਿਤਾਨੰਦ ਜੀ ਮਹਰਾਜ ਦੇ ਆਸ਼ੀਰਵਾਦ ਸਦਕਾ ਸਕੂਲ ਵਿੱਚ ਸਤਿਗੁਰਾਂ ਦੀ ਬਾਣੀ ਦੇ ਆਖੰਡ ਪਾਠ ਦੇ ਭੋਗ ਪੈਣ ਉਪਰੰਤ ਐਸ.ਬੀ.ਐਸ.ਬੀ. ਪਬਲਿਕ ਹਾਈ ਸਕੂਲ ਝਲੂਰ ਵਿਖੇ 25ਵਾਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਸ.ਹਰਭਿੰਦਰ ਸਿੰਘ ਸੇਖੋਂ ਨੇ ਨਿਭਾਈ। ਸਕੂਲ ਦੇ ਬੱਚਿਆ ਨੇ ਅਲੱਗ- ਅਲੱਗ ਪੇਸ਼ਕਾਰੀਆਂ ਰਾਂਹੀ ਭਾਗ ਲੈ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ, ਮਾਂ ਬੋਲੀ ਨੂੰ ਪਿਆਰ ਕਰਨ,ਪਾਣੀ ਦੀ ਸੰਭਾਲ, ਮਾਤਾ- ਪਿਤਾ ਦੀ ਸੇਵਾ ਅਤੇ ਬਜੁਰਗਾਂ ਦੀ ਸੰਭਾਲ ਕਰਨ ਲਈ ਸਮਾਜ ਨੂੰ ਸੁਨੇਹਾ ਦਿੱਤਾ। ਜਿਸ ਵਿੱਚ ਗਰੁੱਪ ਡਾਂਸ, ਮੁਕਤੀ ਧਾਮ ਨੁੱਕੜ ਨਾਟਕ, ਸੱਭਿਆਚਾਰਕ ਮਲਵਈ ਗਿੱਧਾ,ਭੰਗੜਾ ਅਤੇ ਲੋਕ ਨਾਚ ਗਿੱਧਾ ਪੇਸ ਕੀਤਾ ਗਿਆ। ਖੇਡਾਂ ਅਤੇ ਪੜਾਈ ਵਿੱਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸ੍ਰੀ ਸਵਾਮੀ ਅੰਮ੍ਰਿਤਾ ਨੰਦ ਜੀ ਮਹਾਰਾਜ, ਮਹੰਤ ਪਿਆਰਾ ਸਿੰਘ ਜੀ ਡੇਰਾ ਬਾਬਾ ਗਾਧਾਂ ਸਿੰਘ ਬਰਨਾਲਾ ਅਤੇ ਮਹੰਤ ਸੁਖਦੇਵ ਦਾਸ ਜੀ ਭੁੱਲਰਹੇੜੀ ਨੇ ਇਨਾਮ ਦੇ ਕੇ ਆਸ਼ੀਰਵਾਦ ਦਿੱਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀ ਕਮਲਜੀਤ ਸ਼ਰਮਾ ਜੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜੀ ਆਇਆਂ ਨੂੰ ਕਿਹਾ। ਉਹਨਾਂ ਵੱਲੋਂ ਸਕੂਲ ਦਾ ਰਿਪੋਰਟ ਕਾਰਡ ਪੇਸ ਕੀਤਾ ਗਿਆ ਅਤੇ ਸਕੂਲ ਦੀਆ ਗਤੀਵਿਧੀਆਂ, ਦਿੱਤੀਆਂ ਜਾ ਰਹੀਆਂ ਸੁਵਿਧਾਵਾਂ,ਕੀਤੇ ਜਾ ਰਹੇ ਸੁਧਾਰਾਂ, ਸਲਾਨਾ ਨਤੀਜਿਆਂ ਵਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸੀਨੀਅਰ ਮੈਂਬਰ ਐਜੂਕੇਸਨ ਸੁਸਾਇਟੀ ਸ੍ਰੀ ਹਰਦਿਆਲ ਸਿੰਘ ਅੱਤਰੀ ਜੀ ਨੇ ਸਕੂਲ ਨੂੰ ਸੀ. ਬੀ. ਐਸ. ਈ. ਤੋਂ ਮਾਨਤਾ ਦਿਵਾਉਣ ਸਬੰਧੀ ਚੱਲ ਰਹੀ ਗੱਲਬਾਤ ਵਾਰੇ ਜਾਣੂ ਕਰਵਾਇਆ ਅਤੇ ਸਕੂਲ ਸਟਾਫ ਦੀ ਕਾਰਗੁਜ਼ਾਰੀ ਤੇ ਤਸੱਲੀ ਪਰਗਟ ਕੀਤੀ। ਪ੍ਰਧਾਨ ਸਾਬਕਾ ਸੈਨਿਕ ਵਿੰਗ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਅਤੇ ਹਾਜਰ ਸਾਬਕਾ ਸੈਨਿਕਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਇਲਾਕੇ ਲਈ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਲਈ ਸਵਾਮੀ ਸ੍ਰੀ ਅੰਮ੍ਰਿਤਾਨੰਦ ਜੀ ਮਹਾਰਾਜ ਨੂੰ ਸਨਮਾਨਿਤ ਕੀਤਾ ਗਿਆ। ਇੰਜੀਨੀਅਰ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੂੰ ਰੱਖਿਆ ਸੇਨਾਵਾਂ ਵਿੱਚ ਭਰਤੀ ਹੋਣ ਲਈ ਪੇ੍ਰਿਤ ਕੀਤਾ ਉਹਨਾਂ ਨੇ ਸਕੂਲ ਪ੍ਰਬੰਧ ਅਤੇ ਸਕੂਲ ਦੇ ਉੱਚੇ ਵਿੱਦਿਅਕ ਮਿਆਰ ਦੀ ਵੀ ਸਲਾਘਾ ਕੀਤੀ। ਸ੍ਰੀ ਰਾਮ ਤੀਰਥ ਮੰਨਾ ਜੀ ਚੇਅਰਮੈਨ ਇੰਪਰੂਵਮੈਂਟ ਟਰਸਟ ਬਰਨਾਲਾ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਚੰਗੇ ਅੰਕ ਪ੍ਰਾਪਤ ਕਰਨ ਦੇ ਨਾਲ- ਨਾਲ ਚੰਗੇ ਨਾਗਰਿਕ ਵੀ ਬਣਨ ਦਾ ਸੁਨੇਹਾ ਦਿੱਤਾ।ਇਸ ਤੋਂ ਇਲਾਵਾ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸੀ੍ ਸਵਾਮੀ ਅੰਮਿ੍ਤਾਨੰਦ ਜੀ ਮਹਾਰਾਜ ਨੇ ਸਮੂਹ ਸਟਾਫ ਬਾਰੇ ਬੋਲਦੇ ਹੋਏ ਕਿਹਾ ਕਿ ਸਾਡੇ ਇਸ ਸਕੂਲ ਦਾ ਸਟਾਫ ਬਹੁਤ ਮਿਹਨਤੀ ਹੈ। ਜਿਸ ਕਰਕੇ ਸਾਡੇ ਸਕੂਲ ਦੇ ਸਲਾਨਾ ਨਤੀਜੇ ਵਧੀਆ ਰਹਿੰਦੇ ਹਨ। ਸਵਾਮੀ ਜੀ ਨੇ ਆਸ਼ੀਰਵਾਦ ਦਿੰਦੇ ਹੋਏ ਸਮੂਹ ਪੰਚਾਇਤਾਂ, ਪਤਵੰਤੇ ਸੱਜਣਾ,ਮਾਪਿਆ ਅਤੇ ਸਟਾਫ ਨੂੰ ਵਿਸਵਾਸ ਦਿਵਾਇਆ ਕਿ ਸਕੂਲ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਅੰਤ ਵਿੱਚ ਸਵਾਮੀ ਜੀ ਵੱਲੋਂ ਸਕੂਲ ਦੇ ਸਾਰੇ ਸਟਾਫ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਡੀ. ਐਸ. ਪੀ. ਸ. ਸਤਵੀਰ ਸਿੰਘ ਬੈਂਸ,ਸਮੂਹ ਐਜੂਕੇਸਨ ਸੁਸਾਇਟੀ ਮੈਂਬਰ ,ਸ.ਹਰਿੰਦਰ ਸਿੰਘ ਧਾਲੀਵਾਲ ਸੀਨੀਅਰ ਮੈਂਬਰ ਆਮ ਆਦਮੀ ਪਾਰਟੀ, ਸਰਪੰਚ ਸ.ਪਰਗਟ ਸਿੰਘ ਲਾਡੀ ਪਿੰਡ ਝਲੂਰ , ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ,ਆਲੇ- ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ, ਪਤਵੰਤੇ ਸੱਜਣ ਮੀਡੀਆ ਮੈਂਬਰਸ ਸਕੂਲ ਸਟਾਫ, ਵਿਦਿਆਰਥੀ ਅਤੇ ਮਾਪੇ ਸ਼ਾਮਿਲ ਹੋਏ।