ਪੰਜਾਬ ਰਾਜ ਵਿਚ ਰਿਸ਼ਵਤਖੋਰੀ ਦੀ ਸੂਚਨਾ 9501200200 ਉਤੇ ਦਿੱਤੀ ਜਾਵੇ – ਐਚ ਵਾਈ ਸੀ ਪ੍ਰਧਾਨ ਰੋਹਿਤ ਭਾਟੀਆ
ਜਲੰਧਰ,13 ਦਸੰਬਰ ਪ.ਪ – ਹਮਸਫ਼ਰ ਯੂਥ ਕਲੱਬ ਪ੍ਰਧਾਨ ਰੋਹਿਤ ਭਾਟੀਆ ਦੀ ਅਗੁਵਾਈ ਹੇਠਾਂ ਬਹਤਾ ਦਰਿਆ ਚਰਚ ਸੰਤੋਖਪੁਰਾ ਵਿਖੇ ਐਂਟੀ ਕਰੱਪਸ਼ਨ ਦਿਵਸ ਸਮੂੰਹ ਐਚ ਵਾਈ ਸੀ ਅਧਿਆਰੀਆਂ ਸੰਗ ਮਨਾਇਆ ਗਿਆ।
ਹਮਸਫ਼ਰ ਯੂਥ ਕਲੱਬ ਪ੍ਰਧਾਨ ਰੋਹਿਤ ਭਾਟੀਆ ਵੱਲੋਂ ਦਸਿਆ ਕਿ ਐਂਟੀ ਕੁਰੱਪਸ਼ਨ ਦਿਵਸ ਮੌਕੇ ਸਮੂੰਹ ਐਚ ਵਾਈ ਸੀ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਅਧੀਨ ਆਨਲਾਈਨ ਪੋਰਟਲ ਰਾਹੀਂ ਈ ਪਲੇਗਜ ਸਰਟੀਫਿਕੇਟ ਅਪਲਾਈ ਕਰ ਡਾਊਨਲੋਡ ਕਰ ਸਾਰੇ ਐਚ ਵਾਈ ਸੀ ਉੱਚ ਅਧਿਕਾਰੀਆਂ ਨੂੰ ਵੰਡੇ ਗਏ।
ਓਹਨਾ ਦੱਸਿਆ ਕਿ ਰਿਸ਼ਵਤਖੋਰੀ ਭਰਿਸ਼ਟਾਚਾਰੀ ਇਕ ਅਜਿਹਾ ਕਲੰਕ ਹੈ ਜਿਸਨੂੰ ਸਾਡੀ ਇਮਾਨਦਾਰੀ ਵਫ਼ਾਦਾਰੀ ਹੀ ਧੋ ਸਕਦੀ ਹੈ ਸਾਨੂੰ ਸਾਰਿਆਂ ਨੂੰ ਸਰਕਾਰੀ ਵਿਭਾਗਾਂ ਵਿੱਚ ਵੱਧ ਰਹੀ ਰਿਸ਼ਵਤਖੋਰੀ ਉਤੇ ਨਿਕੇਲ ਪਾਉਣ ਲਈ ਸੁਚੇਤ ਰਹਿਣਾ ਚਾਹੀਦਾ ਹੈ ਕਿਸੇ ਵੀ ਤਰ੍ਹਾਂ ਦੀ ਪੰਜਾਬ ਵਿੱਚ ਰਿਸ਼ਵਤਖੋਰੀ ਭਰਿਸ਼ਟਾਚਾਰੀ ਦੀ ਸੂਚਨਾ 950120020 ਉਤੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣੀ ਚਾਹੀਦੀ ਹੈ ਅਤੇ ਰਿਸ਼ਵਤਖੋਰੀ ਖਿਲਾਫ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਪੂਨਮ ਭਾਟੀਆ ਰਣਜੀਤ ਕੌਰ ਦਿਵਯਾ ਬਸਰਾ ਕਰਨੈਲ ਸੰਤੋਖਪੁਰੀ ਹਰਵਿੰਦਰ ਕੁਮਾਰ ਆਦਿ ਮੌਜੂਦ ਸਨ।