ਸ਼ਾਹਕੋਟ 13 ਦਸੰਬਰ (ਲਖਵੀਰ ਵਾਲੀਆ) :- ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੀ ਮੀਟਿੰਗ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਜਾਫਰਵਾਲ ਵਿੱਚ ਸਤਨਾਮ ਸਿੰਘ ਮਲਸੀਆਂ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੱਬੋਵਾਲ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਬੋਵਾਲ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ। ਉਦੋ ਤੋ ਪੰਜਾਬ ਸਰਕਾਰ ਦੇ ਮੰਤਰੀ ਅਤੇ ਐਮ ਐਲ ਏ ਕਹਿ ਰਹੇ ਹਨ ਕਿ ਪੰਜਾਬ ਵਿੱਚ ਵਿਕਾਸ ਦੀ ਹਨੇਰੀ ਚੱਲ ਰਹੀ ਹੈ ਜੋ ਬਿਲਕੁਲ ਝੂਠ ਅਤੇ ਬੇਬੁਨਿਆਦ ਹੈ। ਜੱਬੋਵਾਲ ਨੇ ਕਿਹਾ ਕਿ ਜਦੋਂ ਤੋਂ ਸਰਕਾਰ ਬਣੀ ਹੈ ਪਿੰਡਾਂ ਵਿੱਚ ਵਿਕਾਸ ਕਾਰਜ ਬਿਲਕੁਲ ਠੱਪ ਪਏ ਹਨ। ਲਗਭਗ ਪੌਣੇ ਤਿੰਨ ਸਾਲ ਤੋਂ ਪੰਜਾਬ ਸਰਕਾਰ ਨੇ ਕੋਈ ਗਰਾਂਟ ਨਹੀਂ ਦਿੱਤੀ। ਪਿੰਡਾਂ ਵਿੱਚ ਨਵੇਂ ਸਰਪੰਚ ਬਣਿਆ ਨੂੰ ਦੋ ਮਹੀਨੇ ਦਾ ਸਮਾਂ ਹੋ ਗਿਆ। ਅਜੇ ਤੱਕ ਸਰਪੰਚ ਨੂੰ ਵਿਕਾਸ ਕਾਰਜ ਕਰਨ ਦੇ ਅਧਿਕਾਰ ਨਹੀਂ ਮਿਲੇ ਪਿੰਡਾਂ ਵਿੱਚ ਕੰਮ ਨਾ ਹੋਣ ਕਾਰਨ ਐਨ ਆਰ ਆਈ ਲੋਕਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਆਪ ਸੜਕਾਂ ਦੀ ਮਰੰਮਤ ਕਰਵਾ ਰਹੇ ਹਨ। ਸਰਕਾਰ ਵਿਕਾਸ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਕਿਤੇ ਵੀ ਵਿਕਾਸ ਨਹੀਂ ਹੋ ਰਿਹਾ।ਇਸ ਮੀਟਿੰਗ ਵਿੱਚ ਮਲਸੀਆ ਤੋਂ ਇਲਾਵਾ ਬਲਦੇਵ ਸਿੰਘ ਮਨਿਆਲਾ ਸਕੱਤਰ ਪੰਜਾਬ, ਬੀਬੀ ਜੋਗਿੰਦਰ ਕੌਰ ਪ੍ਰਧਾਨ ਮਹਿਲਾ ਵਿਭਾਗ ਸ਼ਾਹਕੋਟ, ਸੁਖਵਿੰਦਰ ਕੌਰ ਸਹੋਤਾ, ਹਰਚਰਨ ਸਿੰਘ ਜਾਫਰਵਾਲ, ਦਲਜੀਤ ਸਿੰਘ ਕੋਹਾੜ, ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਆਕਾਸ਼ਦੀਪ ਅਤੇ ਸੁਖਦੀਪ ਸਿੰਘ ਆਦਿ ਹਾਜਰ ਸਨ।
Related Posts
ਕਿਸਾਨ ਝੋਨੇ ਦੀ ਰਵਾਇਤੀ ਖੇਤੀ ਛੱਡ ਕੇ ਹਾਈਬ੍ਰਿਡ ਚੌਲਾਂ ਦੀ ਖੇਤੀ ਨੂੰ ਅਪਨਾਉਣ
ਐਫਐਸਆਈਆਈ ਨੇ ਪੰਜਾਬ ਵਿੱਚ ਜਾਗਰੂਕਤਾ ਮੁਹਿੰਮ ਕੀਤੀ ਸ਼ੁਰੂ ਹਾਈਬ੍ਰਿਡ ਕਿਸਮਾਂ ਘਟਾਉਣਗੀਆਂ ਪਾਣੀ ਦੀ ਖਪਤ, ਵਧੇਗਾ ਉਤਪਾਦਨ ਬੁਢਲਾਡਾ,ਮੋਹਾਲੀ:-(ਦਵਿੰਦਰ ਸਿੰਘ ਕੋਹਲੀ, ਹਰਦੀਪ…
ਦੋ ਉਂਗਲਾਂ
ਪੁਰਾਣੇ ਸਮਿਆਂ ਦੀ ਗੱਲ ਹੈ ਦੋ ਰਾਹਗੀਰ ਪਗਡੰਡੀ ਦੇ ਰਾਸਤੇ ਤੁਰੇ ਜਾਂਦੇ ਸਨ।ਮੰਜ਼ਿਲ ਦੂਰ ਸੀ। ਤੁਰਦਿਆਂ ਤੁਰਦਿਆਂ ਰਾਸਤੇ ਵਿੱਚ ਹੀ…
ਅਨਮੋਲ ਗਗਨ ਮਾਨ ਵੱਲੋਂ ਸਵਰਗੀ ਹਰਮੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੇ ਪਰਿਵਾਰ ਦੀ 4-4 ਲੱਖ ਰੁਪਏ ਦੀ ਵਿੱਤੀ ਮਦਦ
ਖਰੜ,-ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਅੱਜ ਸਵਰਗੀ ਹਰਮੀਤ ਸਿੰਘ ਨਿਵਾਸੀ ਗੁਰੂ ਤੇਗ ਬਹਾਦਰ ਨਗਰ ਖਰੜ ਅਤੇ ਹਰਪ੍ਰੀਤ…