ਮਾਨਸਾ 12 ਦਸੰਬਰ – ਗੁਰਜੰਟ ਸਿੰਘ ਬਾਜੇਵਾਲੀਆਂ/ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਅਤੇ ਸੂਬਾ ਪ੍ਰੈਸ ਸਕੱਤਰ ਮਨਪ੍ਰੀਤ ਸਿੰਘ ਪੀਰਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਨੌਰੀ ਬਾਰਡਰ ਤੇ ਕਿਸਾਨ ਸੰਘਰਸ਼ ਚੱਲ ਰਿਹਾ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨ ਵਰਤ ਦੇ ਬੈਠੇ ਹੋਏ ਹਨ ਉਹਨਾਂ ਦਾ ਹਾਲ ਚਾਲ ਪੁੱਛਣ ਅਤੇ ਮੋਰਚੇ ਦੀ ਹਮਾਇਤ ਲਈ ਜਥਾ 14 ਦਸੰਬਰ ਦਿਨ ਸਨੀਵਾਰ ਨੂੰ ਖਨੌਰੀ ਬਾਰਡਰ ਉੱਤੇ ਜਾਵੇਗਾ ਜਿਸ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਸਮੂਲੀਅਤ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਸਰਕਾਰ ਦੁਆਰਾ ਕਿਸਾਨਾ ਦੀਆਂ ਮੰਗਾਂ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਕਿਸਾਨਾਂ ਨਾਲ ਕਿਸੇ ਵਿਰੋਧੀ ਦੇਸ਼ ਦੇ ਨਾਗਰਿਕਾਂ ਵਾਂਗ ਵਤੀਰਾ ਕੀਤਾ ਜਾ ਰਿਹਾ ਹੈ। ਅਤੇ ਮਲੂਕ ਸਿੰਘ ਹੀਰਕੇ ਨੇ ਕਿਸਾਨ ਮਜ਼ਦੂਰ ਅਤੇ ਹੋਰ ਵਪਾਰੀ ਵਰਗਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਮੋਰਚੇ ਵਿੱਚ ਵੱਧ ਤੋਂ ਵੱਧ ਜਾਇਆ ਜਾਵੇ ਕਿਉਂਕਿ ਸਾਡੇ ਵਿਚਾਰਕ ਮੱਤਭੇਦ ਕਿਸਾਨੀ ਮੰਗਾਂ ਤੋਂ ਵੱਡੇ ਨਹੀਂ ਹਨ। ਜੇਕਰ ਅਸੀ ਹੁਣ ਪਿੱਛੇ ਹੱਟਗੇ ਤਾ ਆਉਣ ਵਾਲੇ ਸਮੇ ਵਿੱਚ ਬਹੁਤ ਵੱਡੀਆ ਮੁਸਕਲਾ ਦਾ ਸਾਹਮਣ ਕਰਨਾ ਪਾਵੇਗਾ ।
Related Posts
ਅਰਵਿੰਦ ਕੇਜਰੀਵਾਲ ਦੀ ਪੀਐੱਮ ਮੋਦੀ ਨੂੰ ਗੁਜ਼ਾਰਿਸ਼, ਪ੍ਰਭਾਵਿਤ ਦੇਸ਼ਾਂ ਤੋਂ ਉਡਾਣਾਂ ‘ਤੇ ਤੁਰੰਤ ਲੱਗੇ ਰੋਕ
ਨਵੀਂ ਦਿੱਲ਼ੀ : ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਵੇਰੀਐਂਟ ਨੇ ਦੇਸ਼-ਦੁਨੀਆ ਨੂੰ ਚਿੰਤਾ ਵਿਚ ਫਿਰ ਤੋਂ ਪਾ ਦਿੱਤਾ ਹੈ। ਹਾਲ…
ਫਲਾਈਟ ਤੋਂ ਸਫ਼ਰ ਕਰ ਰਹੀ ਔਰਤਾ ਦੀ ਕੋਵਿਡ ਰਿਪੋਰਟ ਨੇ ਉਡਾਏ ਹੋਸ਼, ਖੁਦ ਨੂੰ ਬਾਥਰੂਮ ‘ਚ ਕੀਤਾ ਬੰਦ
ਨਿਊਯਾਰਕ : ਕੋਵਿਡ ਦੀ ਲਾਗ ਕਈ ਦੇਸ਼ਾਂ ਵਿਚ ਆਪਣਾ ਸਿਰ ਉੱਚਾ ਕਰ ਰਹੀ ਹੈ। ਕੁਝ ਦੇਸ਼ਾਂ ਵਿਚ ਹਰ ਰੋਜ਼ ਹਜ਼ਾਰਾਂ ਮਾਮਲੇ…
ਭਾਰਤੀ ਫੁੱਟਬਾਲ ਦੀ ਅਵਾਜ਼ ਨੋਵੀ ਕਪਾਡੀਆ ਦਾ ਦੇਹਾਂਤ, ਖੇਡ ਜਗਤ ‘ਚ ਸੋਗ ਦੀ ਲਹਿਰ
ਨਵੀਂ ਦਿੱਲੀ : ਮਸ਼ਹੂਰ ਟਿੱਪਣੀਕਾਰ ਅਤੇ ਲੇਖਕ ਨੋਵੀ ਕਪਾਡੀਆ ਦਾ 68 ਸਾਲਾਂ ਦੀ ਉਮਰ ‘ਚ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ…