ਮੁੜ ਕੋਰੋਨਾ ਦਾ ਕਹਿਰ, ਭਾਰਤ ਵੱਲੋਂ ਚੀਨ ਸਣੇ ਕਈ ਦੇਸ਼ਾਂ ਦੇ ਯਾਤਰੀਆਂ ‘ਤੇ ਸਖ਼ਤੀ

Coronavirus India Quarantine Free Entry: ਭਾਰਤ ਨੇ ਕੁਝ ਦੇਸ਼ਾਂ ਨੂੰ ਕੋਰੋਨਾ (Coronavirus in India) ਦੇ ਨਜ਼ਰੀਏ ਤੋਂ ਜੋਖਮ ਦੀ ਸ਼੍ਰੇਣੀ ਵਿੱਚ ਰੱਖਿਆ ਹੈ ਜਿਸ ਵਿੱਚ ਯੂਕੇਦੱਖਣੀ ਅਫਰੀਕਾਬ੍ਰਾਜ਼ੀਲਬੰਗਲਾਦੇਸ਼ਬੋਤਸਵਾਨਾਚੀਨਮਾਰੀਸ਼ਸਨਿਊਜ਼ੀਲੈਂਡਜ਼ਿੰਬਾਬਵੇ ਸਿੰਗਾਪੁਰ ਸਮੇਤ ਯੂਰਪ ਦੇ ਦੇਸ਼ ਸ਼ਾਮਲ ਹਨ।ਇਸ ਵਿਚ ਕਿਹਾ ਗਿਆ ਹੈ, “ਜੋਖਮ ਵਾਲੇ ਦੇਸ਼ਾਂ ਤੋਂ ਇਲਾਵਾ ਹੋਰ ਦੇਸ਼ਾਂ ਦੇ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਤੇ ਪਹੁੰਚਣ ਤੋਂ ਬਾਅਦ 14 ਦਿਨਾਂ ਲਈ ਆਪਣੀ ਸਿਹਤ ਦੀ ਸਵੈਨਿਗਰਾਨੀ (Self Care) ਕਰਨੀ ਪਵੇਗੀ। ਇਸ ਦੇ ਨਾਲ ਹੀ ਫਰਾਂਸਜਰਮਨੀ ਸਮੇਤ 99 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੁਆਰੰਟੀਨ (Quarantine) ਮੁਕਤ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।

ਕੋਰੋਨਾ ਕਾਰਨ ਭਾਰਤ ਹੀ ਨਹੀਂ ਦੁਨੀਆ ਦੇ ਸਾਰੇ ਦੇਸ਼ਾਂ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਦਿਸ਼ਾਨਿਰਦੇਸ਼ (Guidelines for the travellers) ਬਣਾਏ ਹਨ। ਕੋਰੋਨਾ ਇੱਕ ਸੰਕਰਮਣ ਵਾਲੀ ਬਿਮਾਰੀ ਹੈਇਸ ਲਈ ਹਰ ਦੇਸ਼ ਇਨ੍ਹਾਂ ਦਿਸ਼ਾਨਿਰਦੇਸ਼ਾਂ ਨੂੰ ਅਪਣਾ ਰਿਹਾ ਹੈ। ਅਮਰੀਕਾਇੰਗਲੈਂਡ ਵਰਗੇ ਸਾਰੇ ਦੇਸ਼ਾਂ ਨੇ ਵਿਦੇਸ਼ੀ ਯਾਤਰੀਆਂ ਲਈ ਕੁਆਰੰਟੀਨ ਦੇ ਪ੍ਰਬੰਧ ਕੀਤੇ ਹਨ।

ਤੀਜੀ ਲਹਿਰ (Third Wave of Corona) ਦੇ ਡਰ ਦੇ ਵਿਚਕਾਰਭਾਰਤ ਵੀ ਇੱਕ ਵਾਰ ਫਿਰ ਵਿਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਲੈ ਕੇ ਸਾਵਧਾਨ ਹੋ ਗਿਆ ਹੈ। ਭਾਰਤ ਦੇ ਮਹਾਰਾਸ਼ਟਰਕੇਰਲਾ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਜਿਸ ਵਿੱਚ ਵਿਦੇਸ਼ੀ ਭਾਰਤੀਆਂ ਤੇ ਵਿਦੇਸ਼ੀਆਂ ਦੋਵਾਂ ਦੀ ਗਿਣਤੀ ਸ਼ਾਮਲ ਹੈ।ਟੀਕਾਕਰਨ (Fully Vaccination) ਸਮਾਜਿਕ ਦੂਰੀ (Social Distance) ਹਰ ਤਰ੍ਹਾਂ ਦੀ ਚੌਕਸੀ ਦੇ ਬਾਵਜੂਦ ਭਾਰਤ ਅਤੇ ਦੁਨੀਆ ਤੋਂ ਕੋਰੋਨਾ ਦਾ ਖ਼ਤਰਾ ਘੱਟ ਨਹੀਂ ਹੋਇਆ ਹੈ।