ਬਰਨਾਲਾ,26,ਨਵੰਬਰ /ਕਰਨਪ੍ਰੀਤ ਕਰਨ
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਰਾਜ ਪੱਧਰੀ ਟੇਬਲ ਟੈਨਿਸ ਅਤੇ ਨੈੱਟਬਾਲ ਦੇ ਦੂਸਰੇ ਦਿਨ ਦੇ ਮੁਕਾਬਲੇ ਅੱਜ ਕਰਵਾਏ ਗਏ ਤੇ ਬੈਡਮਿੰਟਨ ਦੇ ਪਹਿਲੇ ਦਿਨ ਦੇ ਮੁਕਾਬਲੇ ਕਰਵਾਏ ਗਏ।
ਬੈਡਮਿੰਟਨ ਦੇ ਉਦਘਾਟਨੀ ਸਮਾਰੋਹ ਵਿੱਚ ਸ੍ਰੀਮਤੀ ਡਾ. ਨੀਲਮ ਸ਼ਰਮਾ (ਪ੍ਰਿੰਸੀਪਲ ਐਲ.ਬੀ.ਐਸ ਵੁਮੈਨ ਕਾਲਜ) ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਜੋ ਕਿ ਐਲ.ਬੀ.ਐਸ. ਕਾਲਜ ਵਿਖੇ ਕਰਾਏ ਗਏ।
ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਮਿਸ. ਉਮੇਸ਼ਵਰੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਡਮਿੰਟਨ ਵਿੱਚ ਔਰਤਾਂ ਦੇ ਉਮਰ ਵਰਗ 31-40 ਵਿੱਚ 8 ਟੀਮਾਂ, ਉਮਰ ਵਰਗ 41-50 ਵਿੱਚ 7 ਟੀਮਾਂ, ਉਮਰ-ਵਰਗ 51-60 ਵਿੱਚ 7 ਟੀਮਾਂ ਨੇ ਭਾਗ ਲਿਆ। ਇਸੇ ਤਰ੍ਹਾਂ ਪੁਰਸ਼ਾਂ ਦੇ ਉਮਰ ਵਰਗ 31-40 ਵਿੱਚ 14 ਟੀਮਾਂ, 41-50 ਵਿੱਚ 12 ਟੀਮਾਂ ਅਤੇ 51-60 ਵਿੱਚ 10 ਟੀਮਾਂ ਨੇ ਭਾਗ ਲਿਆ। ਬੈਡਮਿੰਟਨ ਦੇ ਪਹਿਲੇ ਰਾਊਂਡ ਵਿੱਚ ਪੁਰਸ਼ਾਂ ਦੇ ਉਮਰ ਵਰਗ 41-50 ਵਿੱਚ ਹੁਸ਼ਿਆਰਪੁਰ ਨੇ ਕਪੂਰਥਲਾ ਨੂੰ 2-0 ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਉਮਰ ਵਰਗ 31-40 ਪੁਰਸ਼ਾਂ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਫਰੀਦਕੋਟ ਨੂੰ 2-1 ਦੇ ਫਰਕ ਨਾਲ ਹਰਾਇਆ।
ਨੈੱਟਬਾਲ ਵਿੱਚ ਲਗਭਗ 300 ਖਿਡਾਰੀਆਂ ਨੇ ਭਾਗ ਲਿਆ। ਅੰਡਰ 14 ਲੜਕੀਆਂ ਦੇ ਸੈਮੀ ਫਾਈਨਲ ਵਿੱਚ ਬਰਨਾਲਾ ਨੇ ਮਾਨਸਾ ਨੂੰ 28-18 ਦੇ ਫਰਕ ਨਾਲ ਹਰਾਇਆ। ਸੰਗਰੂਰ ਨੂੰ ਸ੍ਰੀ ਮੁਕਤਸਰ ਸਾਹਿਬ ਨੇ 32-21 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਵਿੱਚ ਮਾਨਸਾ ਨੇ ਪਹਿਲਾ ਸਥਾਨ, ਬਰਨਾਲਾ ਨੇ ਦੂਸਰਾ ਸਥਾਨ, ਹੁਸ਼ਿਆਰਪੁਰ ਨੇ ਤੀਸਰਾ ਸਥਾਨ ਅਤੇ ਫਾਜਿਲਕਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਦੇ ਸੈਮੀ ਫਾਈਨਲ ਵਿੱਚ ਮਾਨਸਾ ਨੇ ਪਟਿਆਲਾ ਨੂੰ 22-13 ਦੇ ਫਰਕ ਨਾਲ ਅਤੇ ਫਾਜਿਲਕਾ ਨੇ ਬਰਨਾਲਾ ਨੂੰ 25-17 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਟੇਬਲ ਟੈਨਿਸ ਵਿੱਚ ਅੰਡਰ 14 ਲੜਕੀਆਂ ਵਿੱਚ ਅੰਮ੍ਰਿਤਸਰ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ, ਅੰ-17 ਲੜਕੀਆਂ ਦੇ ਸੈਮੀ ਫਾਈਨਲ ਵਿੱਚ ਪਟਿਆਲਾ ਨੇ ਬਰਨਾਲਾ ਨੂੰ ਅਤੇ ਅੰਡਰ 21 ਲੜਕੀਆਂ ਵਿੱਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।