ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਨੂੰ ‘ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ’ (ਐਫ ਏ ਪੀ) ਵੱਲੋਂ‘ ਬੈਸਟ ਸ਼ੋਸ਼ਲ ਅਚੀਵਮੈਂਟ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਬਰਨਾਲਾ,26,ਨਵੰਬਰ ਕਰਨਪ੍ਰੀਤ ਕਰਨ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਨੂੰ ਸਮਾਜਕ ਗਤੀਵਿਧੀਆਂ ਵਿੱਚ ਵਡਮੁੱਲੇ ਯੋਗਦਾਨ ਨੂੰ ਦੇਖਦਿਆਂ ਹੋਇਆ ‘ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ’ (ਐਫ ਏ ਪੀ) ਵੱਲੋਂ ‘ਬੈਸਟ ਸ਼ੋਸ਼ਲ ਅਚੀਵਮੈਂਟ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਐੱਮ ਡੀ ਸ. ਰਣਪ੍ਰੀਤ ਸਿੰਘ ਰਾਏ ਜੀ ਨੇ ਦੱਸਿਆ ਕਿ ਇਹ ਅਵਾਰਡ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ, ਅਤੇ ਪ੍ਰਬੰਧਨ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਸਮਾਜ ਲਈ ਲਈ ਪਾਏ ਯੋਗਦਾਨ ਜਿਵੇਂ ਕਿ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੁਲ ਵਿੱਚ ਖੂਨ ਦਾਨ ਕੈਂਪ ਲਗਾਇਆ ਗਿਆ, ਸਕੂਲ ਦੇ ਆਲੇ ਦੁਆਲੇ ਸੋਹਣੇ ਬੂਟੇ ਲਗਾਉਣ ਲਈ ਇੱਕ ਮੁਹਿੰਮ ਚਲਾਈ ਗਈ ਜਿਸ ਵਿੱਚ ਵਿੱਦਿਆਰਥੀਆਂ ਅਤੇ ਸਟਾਫ ਵੱਲੋਂ ਬੜੇ ਉਤਸ਼ਾਹ ਨਾਲ ਕੰਮ ਕੀਤਾ ਗਿਆ। ਇਸ ਤੋਂ ਇਲਾਵਾ ਲੋੜਵੰਦਾ ਦੀ ਮੱਦਦ ਲਈ ਫੰਡ ਇਕੱਠਾ ਕਰਕੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਗਈ। ਸਕੂਲ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ ਜੀ ਨੇ ਇਸ ਅਵਾਰਡ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ, ਅਤੇ ਸਟਾਫ ਦੀ ਮਿਹਨਤ ਅਤੇ ਲਗਨ ਨੂੰ ਦਿੱਤਾ ਜਿੰਨਾ ਨੇ ਰਲ ਕੇ ਸਮਾਜ ਪ੍ਰਤੀ ਯੋਗਦਾਨ ਪਾਇਆ ਅਤੇ ਕਿਹਾ ਕਿ ਮਾਪਿਆਂ ਅਤੇ ਬੱਚਿਆਂ ਦੇ ਸਹਿਯੋਗ ਤੋਂ ਬਿਨਾ ਇਹ ਪ੍ਰਾਪਤੀ ਸੰਭਵ ਨਹੀਂ ਹੈ, ਭਵਿੱਖ ਵਿੱਚ ਵੀ ਸਮਾਜ ਪ੍ਰਤੀ ਕੰਮਾਂ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਵਾਇਸ ਪ੍ਰਿੰਸੀਪਲ ਮੈਡਮ ਸੁਮਨ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।