ਬੁਢਲਾਡਾ ਦਵਿੰਦਰ ਸਿੰਘ ਕੋਹਲੀ ਸ੍ਰੀ ਗੁਰੂ ਤੇਗ ਬਹਾਦੁਰ ਮਾਰਸ਼ਲ ਆਰਟ ਐਂਡ ਵੈਲਫੇਅਰ ਕਲੱਬ ਬੁਢਲਾਡਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵਿੱਚ ਵੁਸ਼ੂ ਅਤੇ ਕਿੱਕ ਬਾਕਸਿੰਗ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਕਲੱਬ ਦੇ ਮੁੱਖ ਸੰਚਾਲਕ ਅਤੇ ਜਿਲ੍ਹਾ ਮਾਨਸਾ ਵੁਸ਼ੂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ. ਕਰਮਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰ ਖਿਡਾਰੀਆਂ ਵਲੋਂ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ 40 ਤੋਂ ਵੱਧ ਮੈਡਲ ਜਿੱਤੇ। ਇਹਨਾਂ ਖਿਡਾਰੀਆਂ ਨੂੰ ਮਾਨਸਾ ਵੁਸ਼ੂ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸ਼ਾਮ ਲਾਲ ਧਲੇਵਾਂ ਅਤੇ ਉੱਘੇ ਸਮਾਜ ਸੇਵੀ ਸ੍ਰ . ਕਰਮਜੀਤ ਸਿੰਘ ਮਾਘੀ,ਅੰਮ੍ਰਿਤਪਾਲ ਸਿੰਘ ਕਾਕੂ ਵਲੋਂ ਸਨਮਾਨਿਤ ਕੀਤਾ ਗਿਆ।ਕਲੱਬ ਦੇ ਸੀਨੀਅਰ ਕੋਚ ਪ੍ਰਿਤਪਾਲ ਸਿੰਘ ਸਿੱਧੂ ਵੱਲੋਂ ਜੇਤੂ ਖਿਡਾਰੀਆਂ ਦੇ ਬਾਰੇ ਦੱਸਿਆ ਗਿਆ ਜਿਨਾਂ ਮਾਨਸਾ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ। ਜੇਤੂ ਖਿਡਾਰੀ ਹੇਠ ਲਿਖੇ ਅਨੁਸਾਰ ਹਨ ਰਾਜਦੀਪ ਦਾਸ ,ਰਿਸ਼ੀ ਸਿੰਘ , ਕੁਲਦੀਪ ਸਿੰਘ ਚੀਨੀ ,ਗੁਰਲਾਲ ਸਿੰਘ , ਬੱਬੂ ਸਿੰਘ,ਦਵਿੰਦਰ ਸਿੰਘ ,ਸ਼ੀਸ਼ਪਾਲ ਸਿੰਘ ,ਜਗਜੀਤ ਸਿੰਘ ,ਬਲਜੀਤ ਸਿੰਘ , ਰਮਨਦੀਪ ਸਿੰਘ , ਗੁਰਸੇਵਕ ਸਿੰਘ , ਸਰਤਾਜ਼ ਸਿੰਘ,ਹਰਮਨ ਸਿੰਘ ਭੁੱਲਰ , ਖੁਸ਼ਵੀਰ ਸਿੰਘ, ਪਾਰਸ , ਚਿਰਾਗ ਬਜਾਜ , ਜੁਗਣਦੀਪ ਸਿੰਘ,ਤੁਸ਼ਾਰ,ਚੇਤੰਨ ਸ਼ਰਮਾ ,ਰੁਪਿੰਦਰ ਸਿੰਘ , ਰਣਜੀਤ ਸਿੰਘ ,ਅਭੀ , ਤੁਸ਼ਾਰ ਕੁਮਾਰ ਬਰੇਟਾ, ਖੁਸ਼ਪਾਲ ਸਿੰਘ , ਕਾਵਿਸ਼ ਭਾਰਤਵਾਜ, ਏਕਮਜੀਤ ਸਿੰਘ , ਛਮਿੰਦਰਜਿਤ ਸਿੰਘ , ਲਵਦੀਪ ਸਿੰਘ , ਅਮਨ ਸਿੰਘ , ਡਿੰਪਲ ਸ਼ਰਮਾ , ਪਰਮਜੀਤ ਕੌਰ , ਦੀਪਨੂਰ ਕੌਰ , ਜੂਹੀ ਸ਼ਰਮਾ , ਸੁਮਨਪ੍ਰੀਤ ਕੌਰ , ਗੁਰਕਮਲ ਕੌਰ , ਗਗਨਦੀਪ ਕੌਰ , ਹਰਸੀਰਤ ਕੌਰ , ਗੁਰਸਿਮਰਨ ਕੌਰ , ਲਵਪ੍ਰੀਤ ਕੌਰ ,ਮਨਪ੍ਰੀਤ ਸੈਣੀ ,ਲਵਪ੍ਰੀਤ ਸਿੰਘ। ਇਸ ਮੌਕੇ ਕਲੱਬ ਦੇ ਸੀਨੀਅਰ ਕੋਚ ਬੇਅੰਤ ਸਿੰਘ ਅਤੇ ਗਗਨਦੀਪ ਸਿੰਘ ਗਿੰਨੀ ਵੀ ਮੌਜੂਦ ਸਨ।ā
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੇ ਜੇਤੂ ਖਿਡਾਰੀਆਂ ਦਾ ਕੀਤਾ ਗਿਆ ਸਨਮਾਨ
