ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਚੌਥੀ ਵਰ੍ਹੇਗੰਢ ਮੌਕੇ ਡੀਸੀ ਦਫ਼ਤਰ ਬਰਨਾਲਾ ਅੱਗੇ ਧਰਨਾ ਦੇਕੇ ਮੰਗ ਪੱਤਰ ਏਡੀਸੀ ਲਤੀਫ਼ ਅਹਿਮਦ ਨੂੰ ਸੌਂਪਿਆ ਗਿਆ। 

ਬਰਨਾਲਾ,26,ਨਵੰਬਰ (ਕਰਨਪ੍ਰੀਤ ਕਰਨ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਚੌਥੀ ਵਰ੍ਹੇਗੰਢ ਮੌਕੇ ਡੀਸੀ ਦਫ਼ਤਰ ਬਰਨਾਲਾ ਅੱਗੇ ਧਰਨਾ ਦੇਕੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਨੇ ਕੇਂਦਰ ਸਰਕਾਰ ਦੀ ਜੰਮਕੇ ਨਾਹਰੇ ਬਾਜ਼ੀ ਕਰਕੇ ਨਿਖੇਧੀ ਕੀਤੀ ਗਈ ਤੇ ਮੰਗ ਪੱਤਰ ਏਡੀਸੀ ਲਤੀਫ਼ ਅਹਿਮਦ ਨੂੰ ਸੌਂਪਿਆ ਗਿਆ। ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ 

ਇਹਨਾਂ ਦੇ ਯੰਤਰ ਤੇ ਅਧਿਕਾਰੀ ਕੁੱਬਕਰਨੀ ਨੀਂਦ ਸੌਂ ਜਾਂਦੇ ਹਨ। ਜੇਕਰ ਕਿਸਾਨ ਝੋਨੇ ਦੀ ਰਹਿੰਦ ਖੂਹੰਦ ਨੂੰ ਅੱਗ ਲਾ ਕੇ ਸਮੇਟਣਾ ਹੋਵੇ ਤਾਂ ਯੰਤਰ ਤੇ ਅਧਿਕਾਰੀ ਤੁਰੰਤ ਹਰਕਤ ਵਿੱਚ ਆ ਜਾਂਦੇ ਹਨ। ਅਸੀਂ ਸਰਕਾਰ ਤੋਂ ਲੰਮੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਇਸ ਦਾ ਕੋਈ ਢੁਕਵਾਂ ਪ੍ਰਬੰਧ ਕੀਤਾ ਜਾਵੇ। ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ। ਸਗੋਂ ਸਬਸਿਡੀ ਦੇ ਨਾਂ ਤੇ ਖਜ਼ਾਨੇ ਨੂੰ ਚੂਨਾ ਲਾਇਆ ਗਿਆ ਹੈ। ਜੇਕਰ ਸਰਕਾਰ ਵੱਲੋਂ ਕਿਸਾਨਾ ਉਪਰ ਪਰਚੇ ਲਾਲ ਲਕੀਰ ਤੇ ਜੁਰਮਾਨੇ ਭਰਵਾਉਣ ਲਈ ਮਜਬੂਰ ਕੀਤਾ ਗਿਆ ਤਾਂ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਦੀ ਜੁਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।ਮੰਡੀਆਂ ਵਿੱਚ ਪਸੇਤਾ ਝੋਨਾ ਅਜੇ ਪਿਆ ਹੈ। ਮੰਡੀ ਕਰਨ ਬੋਰਡ ਨਾਲ ਸਬੰਧਤ ਅਧਿਕਾਰੀ ਕੁੰਭ ਕਰਨੀ ਨੀਂਦ ਸੁੱਤੇ ਪਏ ਹਨ। ਇਸ ਵੱਲ ਇਥੋਂ ਦੇ ਜ਼ਿਲ੍ਹੇ ਮੁੱਖ ਅਧਿਕਾਰੀਆਂ ਸਮੇਤ ਡੀਸੀ ਦਾ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂ ਰਿਹਾ ਹੈ। ਦੇਸ਼ ਖਜ਼ਾਨਾ ਭਰਨ ਵਾਲਾਂ ਅੰਨਦਾਤਾ ਭਾਰੀ ਮੁਸੀਬਤ ਵਿੱਚ ਫ਼ਸਿਆ ਹੋਇਆ ਹੈ। ਕਿਸਾਨ ਮਜ਼ਦੂਰ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦਬਿਆ ਹੋਇਆ।ਸਾਰੀਆਂ ਫ਼ਸਲਾਂ ਉੱਪਰ ਸਵਾਮੀਨਾਥਨ ਕਮਿਸ਼ਨਦੇ,ਸੀ 2+50%ਫਾਰਮੂਲੇ ਨਾਲ ਲਾਭਕਾਰੀ ਐਮ,ਐਸ,ਪੀ ਦੇਣ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ। ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ। ਕਿਸਾਨ ਅੰਦੋਲਨ ਦੌਰਾਨ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕਿਸਾਨਾ ਸਿਰ ਪਾਏਂ ਪਰਚੇ ਰੱਦ ਕੀਤੇ ਜਾਣ। ਲੋਕ ਵਿਰੋਧੀ ਬਿਜਲੀ ਬਿੱਲ 2022, ਵਾਪਸ ਲਿਆ ਜਾਵੇ। ਫ਼ਸਲੀ ਰੋਗ, ਰੋਗਾਂ,ਸੋਕਾ,ਹੜ, ਨਕਲੀ ਕੀਟਨਾਸ਼ਕ ਆਦਿ ਕਾਰਨਾ ਨਾਲ ਹੋਣ ਵਾਲੇ ਨੁਕਸਾਨਾਂ ਦਾ ਬੀਮਾ ਨਿਸ਼ਚਿਤ ਕੀਤਾ ਜਾਵੇ ।60,ਸ਼ਾਲ ਤੋਂ ਉੱਪਰ ਦੇ ਸਾਰੇ ਮਜ਼ਦੂਰ ਸਮੇਤ ਔਰਤਾਂ ਲਈ 10000,ਰੂਪੈ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਦਿੱਤੀ ਜਾਵੇ।

ਸ਼ਹੀਦ ਪਰਿਵਾਰਾਂ ਨੂੰ 1,1, ਸਰਕਾਰੀ ਨੌਕਰੀ ਤੁਰੰਤ ਦਿੱਤੀ ਜਾਵੇ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਖਜ਼ਾਨਚੀ ਭਗਤ ਸਿੰਘ ਕ੍ਰਿਸ਼ਨ ਸਿੰਘ ਛੰਨਾ ਨਿਰਪਜੀਤ ਸਿੰਘ ਬਡਬਰ। ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦਰਸ਼ਨ ਸਿੰਘ ਚੀਮਾ ਕੁਲਜੀਤ ਸਿੰਘ ਵਜੀਦਕੇ ਨਾਹਰ ਸਿੰਘ ਗੁਮਟੀ ਰਾਮ ਸਿੰਘ ਸੰਘੇੜਾ ਨਿਰਮਲ ਸਿੰਘ ਔਰਤ ਕਨਵੀਨਰ ਕਮਲਜੀਤ ਕੌਰ ਬਰਨਾਲਾ ਬਿੰਦਰ ਪਾਲ ਕੌਰ ਭਦੌੜ ਮਨਜੀਤ ਕੌਰ ਕਾਹਨੇ ਕੇ ਸੁਖਬਿੰਦਰ ਕੌਰ ਸੰਦੀਪ ਕੌਰ ਰਣਜੀਤ ਕੌਰ ਪੱਤੀ ਲਖਵੀਰ ਕੌਰ ਕੁਲਵੰਤ ਕੌਰ ਧਨੌਲਾ ਅਮਰਜੀਤ ਕੌਰ ਬਡਬਰ ਰਾਜ ਬਿੰਦਰ ਕੌਰ ਕਾਲੇਕੇ ਸੁਖਦੇਵ ਕੌਰ ਆਦਿ ਆਗੂ ਹਾਜਰ ਸਨ।