ਸੀਵਰੇਜ ਦੇ ਪੱਕੇ ਹੱਲ਼ ਲਈ ਸੰਘਰਸ਼ ਨੂੰ ਤੇਜ਼ ਕਰਨ ਲਈ ਮੀਟਿੰਗ ਸੱਦੀ

ਮਾਨਸਾ :-ਗੁਰਜੰਟ ਸਿੰਘ ਬਾਜੇਵਾਲੀਆ

ਸ਼ਹਿਰ ਮਾਨਸਾ ਵਿੱਚ ਸੀਵਰੇਜ ਦੇ ਪੱਕੇ ਹੱਲ਼ ਲਈ ਸੰਘਰਸ਼ ਕਮੇਟੀ ਮਾਨਸਾ ਵੱਲੋਂ ਸੇਵਾ ਸਿੰਘ ਠੀਕਰੀਵਾਲਾ ਚੌਂਕ ਚੱਲ ਰਿਹਾ ਰੋਸ ਧਰਨਾ ਅੱਜ 28 ਦਿਨ ਵਿਚ ਦਾਖਲ ਹੋ ਗਿਆ । ਅੱਜ ਦੇ ਇਸ ਧਰਨੇ ਵਿੱਚ ਕਾਮਰੇਡ ਰਾਜਵਿੰਦਰ ਰਾਣਾ , ਰਾਮਪਾਲ ਮੀਤ ਪ੍ਰਧਾਨ ਨਗਰ ਕੌਂਸਲ ਮਾਨਸਾ, ਕ੍ਰਿਸ਼ਨ ਚੌਹਾਨ, ਸੁਰਿੰਦਰਪਾਲ ਸ਼ਰਮਾ ਅਮ੍ਰਿਤਪਾਲ ਗੋਗਾ, ਗਗਨਦੀਪ ਸਿਰਸੀਵਾਲਾ, ਹੰਸਾਂ ਸਿੰਘ, ਅਜੀਤ ਸਿੰਘ ਸਰਪੰਚ, ਮਨਜੀਤ ਸੋਢੀ ਪ੍ਰਦੀਪ ਮਾਖਾ ਸ਼ਾਮਲ ਹੋਏ । ਧਰਨੇ ਨੂੰ ਨੇ ਸੰਬੋਧਨ ਕਰਦਿਆਂ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕਿ ਮਾਨਸਾ ਸ਼ਹਿਰ ਦੇ ਲੋਕ ਗਲੀਆਂ, ਸੜਕਾਂ ਅਤੇ ਮੁਹੱਲਿਆਂ ਵਿੱਚ ਖੜ੍ਹੇ ਸੀਵਰੇਜ ਦੇ ਪਾਣੀ ਤੋਂ ਪਿਛਲੇ ਲੰਮੇ ਸਮੇਂ ਤੋਂ ਪ੍ਰੇਸ਼ਾਨ ਹਨ । ਸ਼ਹਿਰ ਦੀਆਂ ਵੱਖੋ ਵੱਖ ਜਥੇਬੰਦੀਆਂ ਤੇ ਅਧਾਰਿਤ ਮਾਨਸਾ ਸਘੰਰਸ਼ ਕਮੇਟੀ ਦੇ ਬੈਨਰ ਹੇਠ ਲਗਾਤਾਰ ਸੰਘਰਸ਼ ਵੀ ਕਰ ਰਹੇ ਹਨ ਪਰ ਇਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਠੋਸ ਹੱਲ ਨਹੀਂ ਕਢਿਆ ਜਾ ਰਿਹਾ। ਸਰਕਾਰ ਦੇ ਨੁਮਾਇੰਦਿਆਂ ਵੱਲੋਂ ਸ਼ਹਿਰ ਵਾਸੀਆਂ ਤੇ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਦੋ ਮਹੀਨੇ ਪਹਿਲਾਂ ਵਿਸ਼ਵਾਸ ਦਿਵਾਇਆ ਸੀ ਕਿ ਸੀਵਰੇਜ ਦੇ ਪੱਕੇ ਹੱਲ਼ ਲਈ 40 ਕਰੋੜ ਰੁਪਏ ਮੁਖਮੰਤਰੀ ਫੰਡ ਵਿੱਚੋਂ ਜਾਰੀ ਕੀਤੇ ਜਾਣਗੇ ਪਰ ਇਹ ਐਲਾਨ ਵੀ ਹਵਾ ਹਵਾਈ ਹੀ ਸਾਬਤ ਹੋਇਆ ਹੈ, ਪ੍ਰਸ਼ਾਸਨ ਤੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੇ ਖਿਲਾਫ ਸਘੰਰਸ਼ ਨੂੰ ਤੇਜ਼ ਕਰਨ ਲਈ 28 ਨਵੰਬਰ ਨੂੰ 10 ਵਜੇ ਧਰਨੇ ਤੇ ਸੰਘਰਸ਼ ਕਮੇਟੀ ਦੇ ਆਗੂਆਂ ਦੀ ਮੀਟਿੰਗ ਸੱਦੀ ਗਈ ਹੈ ਇਸ ਮੀਟਿੰਗ ਵਿੱਚ ਮਿਉਂਸਪਲ ਕਮੇਟੀ ਅਤੇ ਐਮ ਐਲ ਏ ਮਾਨਸਾ ਦੇ ਘਿਰਾਓ ਬਾਰੇ ਵੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸੰਘਰਸ਼ ਕਮੇਟੀ ਵਿੱਚ ਸ਼ਾਮਲ ਜਥੇਬੰਦੀਆਂ ਅਤੇ ਸੀਵਰੇਜ ਦੇ ਸਥਾਈ ਹੱਲ ਲਈ ਅਗਾਂਹ ਵਧੂ ਸੋਚ ਵਾਲੇ ਲੋਕਾਂ ਨੂੰ ਵੀ ਇਸ ਸਘੰਰਸ਼ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।